Home /News /entertainment /

ਕੰਗਨਾ ਰਣੌਤ ਦੀਆਂ ਸੋਸ਼ਲ ਮੀਡੀਆ ਪੋਸਟਾਂ 'ਤੇ ਨਜ਼ਰਸਾਨੀ ਦੀ ਮੰਗ ਲਈ ਸੁਪਰੀਮ ਕੋਰਟ 'ਚ ਅਰਜ਼ੀ ਦਾਖ਼ਲ

ਕੰਗਨਾ ਰਣੌਤ ਦੀਆਂ ਸੋਸ਼ਲ ਮੀਡੀਆ ਪੋਸਟਾਂ 'ਤੇ ਨਜ਼ਰਸਾਨੀ ਦੀ ਮੰਗ ਲਈ ਸੁਪਰੀਮ ਕੋਰਟ 'ਚ ਅਰਜ਼ੀ ਦਾਖ਼ਲ

Entertainment: ਅਦਾਕਾਰਾ ਕੰਗਨਾ ਰਣੌਤ (Kangana Ranaut) ਵਿਰੁੱਧ ਸੁਪਰੀਮ ਕੋਰਟ (Supreme Court) ਵਿੱਚ ਇੱਕ ਅਰਜ਼ੀ ਦਾਖ਼ਲ ਕੀਤੀ ਗਈ ਹੈ ਕਿ ਦੇਸ਼ ਵਿੱਚ ਕਾਨੂੰਨ-ਵਿਵਸਥਾ ਬਣਾ ਕੇ ਰੱਖਣ ਲਈ ਉਸ ਦੀਆਂ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਭਵਿੱਖ ਵਿੱਚ ਸੈਂਸਰ (ਨਜ਼ਰਸਾਜ) ਕੀਤਾ ਜਾਵੇ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ: ਅਦਾਕਾਰਾ ਕੰਗਨਾ ਰਣੌਤ (Kangana Ranaut) ਵਿਰੁੱਧ ਸੁਪਰੀਮ ਕੋਰਟ (Supreme Court) ਵਿੱਚ ਇੱਕ ਅਰਜ਼ੀ ਦਾਖ਼ਲ ਕੀਤੀ ਗਈ ਹੈ ਕਿ ਦੇਸ਼ ਵਿੱਚ ਕਾਨੂੰਨ-ਵਿਵਸਥਾ ਬਣਾ ਕੇ ਰੱਖਣ ਲਈ ਉਸ ਦੀਆਂ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ (Social Media Posts) ਨੂੰ ਭਵਿੱਖ ਵਿੱਚ ਸੈਂਸਰ (ਨਜ਼ਰਸਾਜ) ਕੀਤਾ ਜਾਵੇ। ਕਿਸਾਨ ਅੰਦੋਲਨ (Kisan Andolan) ਨੂੰ ਖਾਲਿਸਤਾਨ (Khalistan) ਨਾਲ ਜੋੜਨ ਵਾਲੀ ਕੰਗਨਾ ਦੇ ਬਿਆਨ ਵਿਰੁੱਧ ਸੁਪਰੀਮ ਕੋਰਟ ਵਿੱਚ ਵਕੀਲ ਚਰਨਜੀਤ ਸਿੰਘ ਨੇ ਅਰਜ਼ੀ ਦਾਖ਼ਲ ਕੀਤੀ ਹੈ।

  ਸੁਪਰੀਮ ਕੋਰਟ 'ਚ ਦਾਖ਼ਲ ਅਰਜ਼ੀ ਵਿੱਚ ਉਨ੍ਹਾਂ ਮੰਗ ਕੀਤੀ ਹੈ ਕਿ ਕੰਗਨਾ ਦੀਆਂ ਸਾਰੀਆਂ ਸੋਸ਼ਲ ਮੀਡੀਆ () ਪੋਸਟਾਂ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਮਨਜੂਰੀ ਮਿਲਣ 'ਤੇ ਹੀ ਪ੍ਰਕਾਸ਼ਤ ਹੋਣ। ਵਕੀਲ ਨੇ ਕਿਹਾ ਕਿਸ ਸਾਰੀਆਂ FIR ਮੁੰਬਈ ਦੇ ਖਾਰ ਥਾਣੇ ਵਿੱਚ ਤਬਦੀਲ ਹੋਣ ਅਤੇ 6 ਮਹੀਨੇ ਅੰਦਰ ਜਾਂਚ ਪੂਰੀ ਹੋਵੇ। ਅਸਲ ਵਿੱਚ, ਖੇਤੀ ਕਾਨੂੰਨਾਂ ਦੇ ਵਾਪਸ ਹੋਣ ਤੋਂ ਬਾਅਦ ਕੰਗਨਾ ਰਣੌਤ ਨੇ ਸਿੱਖ ਭਾਈਚਾਰੇ 'ਤੇ ਵਿਵਾਦਤ ਟਿੱਪਣੀ ਕੀਤੀ ਸੀ। ਇਸ ਪਿੱਛੋਂ ਹੀ ਉਸ ਵਿਰੁੱਧ ਕਈ ਮਾਮਲਾ ਦਰਜ ਕੀਤੇ ਗਏ। ਉਥੇ ਦਿੱਲੀ ਵਿਧਾਨ ਸਭਾ ਦੀ ਇੱਕ ਕਮੇਟੀ ਨੇ ਵੀ ਉਨ੍ਹਾਂ ਨੂੰ ਸੰਮਨ ਭੇਜਿਆ ਸੀ।

  ਬੀਤੇ ਦਿਨੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ ਸਿੱਖ ਭਾਈਚਾਰੇ ਦੇ ਇੱਕ ਵਫ਼ਦ ਨੇ ਕੰਗਨਾ ਰਣੌਤ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਵਾਉਣ ਸਬੰਘੀ ਸੋਮਵਾਰ ਨੂੰ ਪਹਿਲਾਂ ਖਾਰ ਪੁਲਿਸ ਸਟੇਸ਼ਨ ਵਿੱਚ ਸੀਨੀਅਰ ਇੰਸਪੈਕਟਰ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਲਸੇ ਪਾਟਿਲ ਨਾਲ ਵੀ ਮੁਲਾਕਾਤ ਕੀਤੀ ਸੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਗ੍ਰਹਿ ਮੰਤਰੀ ਨੇ ਮੁੰਬਈ ਪੁਲਿਸ 'ਚ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ।

  ਕੰਗਨਾ ਰਣੌਤ ਨੇ ਕਰਵਾਈ FIR ਦਰਜ

  ਉਧਰ, ਅਦਾਕਾਰਾ ਕੰਗਨਾ ਰਣੌਤ ਨੇ ਵੀ ਮੰਗਲਵਾਰ ਨੂੰ ਕਿਹਾ ਸੀ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ 'ਤੇ ਉਨ੍ਹਾਂ ਦੀ ਪੋਸਟ ਨੂੰ ਲੈ ਕੇ ਧਮਕੀ ਮਿਲਣ ਤੋਂ ਬਾਅਦ ਉਸ ਨੇ ਐਫਆਈਆਰ ਦਰਜ ਕਰਵਾਈ ਹੈ। ਰਨੌਤ ਨੇ ਇੰਸਟਾਗ੍ਰਾਮ 'ਤੇ ਹਿੰਦੀ ਵਿੱਚ ਇੱਕ ਲੰਬੀ-ਚੌੜੀ ਪੋਸਟ ਪਾਈ ਸੀ ਅਤੇ ਦੋਸ਼ ਲਾਇਆ ਸੀ ਕਿ ਉਸ ਨੂੰ ਆਪਣੀਆਂ ਪੋਸਟਾਂ ਲਈ 'ਕੁੱਝ ਅੰਦਰੂਨੀ ਤਾਕਤਾਂ' ਤੋਂ 'ਲਗਾਤਾਰ ਧਮਕੀਆਂ' ਮਿਲ ਰਹੀਆਂ ਹਨ।

  ਉਸ ਨੇ ਕਿਹਾ, 'ਮੈਨੂੰ ਮੇਰੀ ਇਸ ਪੋਸਟ 'ਤੇ ਅੰਦਰੂਨੀ ਤਾਕਤਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਦੇ ਇੱਕ ਵਿਅਕਤੀ ਨੇ ਮੈਨੂੰ ਸ਼ਰੇਆਮ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਮੈਂ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਨਹੀਂ ਡਰਦੀ।' ਰਨੌਤ ਨੇ ਕਿਹਾ, ''ਮੈਂ ਦੇਸ਼ ਦੇ ਵਿਰੁੱਧ ਸਾਜਿਸ਼ ਕਰਨ ਵਾਲਿਆਂ ਅਤੇ ਅੱਤਵਾਦੀ ਤਾਕਤਾਂ ਵਿਰੁੱਧ ਬੋਲਣਾ ਜਾਰੀ ਰੱਖਾਂਗੀ, ਭਾਵੇਂ ਇਹ ਨਿਰਦੋਸ਼ ਫੌਜੀਆਂ ਦਾ ਕਤਲ ਕਰਨ ਵਾਲੇ ਨਕਸਲੀ ਹੋਣ, ਟੁਕੜੇ ਟੁਕੜੇ ਗੈਂਗ ਹੋਵੇ ਜਾਂ ਫਿਰ ਖਾਲਿਸਤਾਨ ਬਣਾਉਣ ਦਾ ਸੁਪਨਾ ਦੇਖ ਰਹੇ ਵਿਦੇਸ਼ 'ਚ ਬੈਠੇ ਅੱਤਵਾਦੀ ਹੋਣ।''

  Published by:Krishan Sharma
  First published:

  Tags: Bollwood, Bollywood actress, Kangana Ranaut, Khalistan, Kisan andolan, Social media, Supreme Court, Terrorism