ਬਾਲੀਵੁੱਡ ਅਤੇ ਟੀਵੀ ਦੇ ਕਈ ਪਿਆਰੇ ਜੋੜੇ ਆਖਿਰਕਾਰ ਆਪਣੇ ਰਿਸ਼ਤੇ ਨੂੰ ਨਵਾਂ ਨਾਂਅ ਦੇਣ ਲਈ ਤਿਆਰ ਹਨ। ਰਾਜਕੁਮਾਰ ਰਾਓ (Rajkummar Rao) ਅਤੇ ਪਾਤਰਾਲੇਖਾ (Patralekha) ਤੋਂ ਬਾਅਦ ਹੁਣ ਬਾਲੀਵੁੱਡ ਵਿੱਚ ਏਕਤਾ ਕਪੂਰ (Ekta Kapoor) ਦੇ ਟੀਵੀ ਸੀਰੀਅਰ 'ਨਾਗਿਨ' ਨਾਲ ਪੈਰ ਰੱਖਣ ਵਾਲੀ ਮੌਨੀ ਰਾਏ ਦੇ ਵਿਆਹ ਦੀ ਤਰੀਕ (Mouni Roy wedding date) ਸਾਹਮਣੇ ਆ ਗਈ ਹੈ। ਮੌਨੀ ਰਾਏ ਆਪਣੇ ਬੁਆਏਫ੍ਰੈਂਡ ਸੂਰਜ ਨਾਂਬਿਆਰ (Sooraj Nambiar) ਨਾਲ 7 ਫੇਰੇ ਲੈਣ ਜਾ ਰਹੀ ਹੈ। ਵਿਆਹ ਕਿੱਥੇ ਹੋਵੇਗਾ ਇਸ ਬਾਰੇ ਉਸਦੀ ਭੈਣ ਨਾਲ ਖੁਲਾਸਾ ਕੀਤਾ ਹੈ।
ਭੈਣ ਨੇ ਵਿਆਹ ਦੀ ਯੋਜਨਾ ਦੱਸੀ
ਮੌਨੀ ਰਾਏ (Mouni Roy) ਅਤੇ ਸੂਰਜ ਨਾਂਬਿਆਰ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਪਿਛੇ ਜਿਹੇ ਹੀ 'ਚ ਖਬਰ ਆਈ ਸੀ ਕਿ ਮੌਨੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਅਦਾਕਾਰਾ ਦੇ ਚਚੇਰੇ ਭਰਾ ਨੇ ਇੱਕ ਇੰਟਰਵਿਊ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ ਕਿ ਮੌਨੀ ਅਤੇ ਸੂਰਜ, ਡੇਸਟੀਨੇਸ਼ਨ ਵੈਡਿੰਗ ਕਰਨ ਜਾ ਰਹੇ ਹਨ। ਇਹ ਵਿਆਹ ਜਾਂ ਤਾਂ ਦੁਬਈ ਜਾਂ ਇਟਲੀ ਵਿੱਚ ਹੋਣ ਜਾ ਰਿਹਾ ਹੈ ਅਤੇ ਇਸਤੋਂ ਬਾਅਦ ਉਹ ਪੱਛਮੀ ਬੰਗਾਲ ਦੇ ਆਪਣੇ ਗ੍ਰਹਿ ਜ਼ਿਲ੍ਹੇ ਕੂਚ ਬਿਹਾਰ ਵਿੱਚ ਰਿਸੈਪਸ਼ਨ ਦੇਣ ਜਾ ਰਿਹਾ ਹੈ।
ਰਸਮਾਂ 25-26 ਜਨਵਰੀ ਤੱਕ ਸ਼ੁਰੂ ਹੋਣਗੀਆਂ
ਸੂਰਜ ਨਾਂਬਿਆਰ ਪੇਸ਼ੇ ਤੋਂ ਬੈਂਕਰ ਹੈ, ਜੋ ਦੁਬਈ ਵਿੱਚ ਸੈਟਲ ਹੈ। 27 ਜਨਵਰੀ ਯਾਨੀ ਕਿ 25 ਅਤੇ 26 ਜਨਵਰੀ ਨੂੰ ਵਿਆਹ ਤੋਂ ਪਹਿਲਾਂ ਸਾਰੀਆਂ ਰਸਮਾਂ ਨਿਭਾਈਆਂ ਜਾਣਗੀਆਂ। ਹਾਲਾਂਕਿ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਚੁੱਪ ਰਹਿਣ ਵਾਲੀ ਮੌਨੀ ਨੇ ਹੁਣ ਤੱਕ ਆਪਣੇ ਵਿਆਹ ਬਾਰੇ ਕੋਈ ਗੱਲ ਨਹੀਂ ਕੀਤੀ ਹੈ।
ਮੰਦਿਰਾ ਬੇਦੀ ਦੇ ਘਰ ਸੀ ਵਿਆਹ ਦੀ ਚਰਚਾ
ਦੱਸ ਦੇਈਏ ਕਿ ਇਸ ਸਾਲ ਮਾਰਚ ਮਹੀਨੇ 'ਚ ਖਬਰ ਆਈ ਸੀ ਕਿ ਮੌਨੀ ਰਾਏ ਦੀ ਮਾਂ, ਸੂਰਜ ਨਾਂਬਿਆਰ ਦੇ ਮਾਤਾ-ਪਿਤਾ ਨੂੰ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਾਕਾਤ ਅਭਿਨੇਤਰੀ ਮੰਦਿਰਾ ਬੇਦੀ ਦੇ ਘਰ ਹੋਈ ਸੀ ਅਤੇ ਇਸ 'ਚ ਮੌਨੀ ਰਾਏ ਦਾ ਭਰਾ ਵੀ ਮੌਜੂਦ ਸੀ। ਮੰਦਿਰਾ ਬੇਦੀ ਮੌਨੀ ਦੀ ਬਹੁਤ ਚੰਗੀ ਦੋਸਤ ਹੈ। ਅਕਸਰ ਦੋਵਾਂ ਨੂੰ ਇਕੱਠੇ ਦੇਖਿਆ ਜਾਂਦਾ ਹੈ।
ਟੀਵੀ ਤੋਂ ਬਾਲੀਵੁੱਡ ਤੱਕ ਦਾ ਸਫ਼ਰ
ਮੌਨੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸਨੇ ਛੋਟੇ ਪਰਦੇ 'ਤੇ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬਾਅਦ ਵਿੱਚ ਉਸਨੇ 'ਦੇਵੋਂ ਕੇ ਦੇਵ... ਮਹਾਂਦੇਵ' ਅਤੇ 'ਨਾਗਿਨ' ਵਰਗੇ ਸ਼ੋਅ ਵਿੱਚ ਵੀ ਕੰਮ ਕੀਤਾ। ਇਸਤੋਂ ਬਾਅਦ ਅਭਿਨੇਤਰੀ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਅਤੇ ਅਕਸ਼ੈ ਕੁਮਾਰ ਸਟਾਰਰ ਫਿਲਮ 'ਗੋਲਡ' ਨਾਲ ਆਪਣੀ ਸ਼ੁਰੂਆਤ ਕੀਤੀ। ਉਸ ਨੇ 'ਮੇਡ ਇਨ ਚਾਈਨਾ' 'ਚ ਕੰਮ ਕੀਤਾ। ਫਿਲਹਾਲ ਮੌਨੀ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੀ ਹੈ, ਜਿਸ 'ਚ ਉਸ ਨਾਲ ਰਣਬੀਰ ਕਪੂਰ, ਆਲੀਆ ਭੱਟ ਅਤੇ ਅਮਿਤਾਭ ਬੱਚਨ ਨਜ਼ਰ ਆਉਣਗੇ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।