Home /News /entertainment /

Porn video Case: ਅਦਾਕਾਰਾ ਸ਼ਰਲਿਨ ਚੋਪੜਾ ਨੂੰ ਮਿਲੀ ਸੁਪਰੀਮ ਰਾਹਤ, ਗ੍ਰਿਫ਼ਤਾਰੀ 'ਤੇ ਲੱਗੀ ਰੋਕ

Porn video Case: ਅਸ਼ਲੀਲ ਵੀਡੀਓ ਮਾਮਲੇ 'ਚ ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਤੋਂ ਬਾਅਦ ਸੁਪਰੀਮ ਕੋਰਟ (Supreme Court) ਨੇ ਵੀ ਸ਼ਰਲਿਨ ਚੋਪੜਾ (Sherlyn Chopra) ਦੀ ਗ੍ਰਿਫ਼ਤਾਰੀ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਜਸਟਿਸ ਵਿਨੀਤ ਸਰਨ (Justices Vineet Saran) ਅਤੇ ਜਸਟਿਸ ਅਨਿਰੁਧ ਬੋਸ (Justices Aniruddha Bose) ਦੀ ਬੈਂਚ ਨੇ ਸ਼ਰਲਿਨ ਚੋਪੜਾ ਦੀ ਅਗਾਊਂ ਜ਼ਮਾਨਤ ਨੂੰ ਰੱਦ ਕਰਨ ਦੇ ਬੰਬੇ ਹਾਈ ਕੋਰਟ (Bombay High Court) ਦੇ ਹੁਕਮਾਂ ਵਿਰੁੱਧ ਦਾਇਰ ਅਪੀਲ 'ਤੇ ਇਹ ਰਾਹਤ ਦਿੱਤੀ ਹੈ। ਬੈਂਚ ਨੇ ਮਹਾਰਾਸ਼ਟਰ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਇਸ ਸਮੇਂ ਦੌਰਾਨ ਪਟੀਸ਼ਨਰ ਵਿਰੁੱਧ ਕੋਈ ਜ਼ਬਰਦਸਤੀ ਕਾਰਵਾਈ ਨਾ ਕੀਤੀ ਜਾਵੇ।

ਹੋਰ ਪੜ੍ਹੋ ...
  • Share this:
    ਨਵੀਂ ਦਿੱਲੀ: Porn video Case: ਅਸ਼ਲੀਲ ਵੀਡੀਓ ਮਾਮਲੇ 'ਚ ਮਾਡਲ ਤੇ ਅਦਾਕਾਰਾ ਪੂਨਮ ਪਾਂਡੇ ਤੋਂ ਬਾਅਦ ਸੁਪਰੀਮ ਕੋਰਟ (Supreme Court) ਨੇ ਵੀ ਸ਼ਰਲਿਨ ਚੋਪੜਾ (Sherlyn Chopra) ਦੀ ਗ੍ਰਿਫ਼ਤਾਰੀ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਜਸਟਿਸ ਵਿਨੀਤ ਸਰਨ (Justices Vineet Saran) ਅਤੇ ਜਸਟਿਸ ਅਨਿਰੁਧ ਬੋਸ (Justices Aniruddha Bose) ਦੀ ਬੈਂਚ ਨੇ ਸ਼ਰਲਿਨ ਚੋਪੜਾ ਦੀ ਅਗਾਊਂ ਜ਼ਮਾਨਤ ਨੂੰ ਰੱਦ ਕਰਨ ਦੇ ਬੰਬੇ ਹਾਈ ਕੋਰਟ (Bombay High Court) ਦੇ ਹੁਕਮਾਂ ਵਿਰੁੱਧ ਦਾਇਰ ਅਪੀਲ 'ਤੇ ਇਹ ਰਾਹਤ ਦਿੱਤੀ ਹੈ। ਬੈਂਚ ਨੇ ਮਹਾਰਾਸ਼ਟਰ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਇਸ ਸਮੇਂ ਦੌਰਾਨ ਪਟੀਸ਼ਨਰ ਵਿਰੁੱਧ ਕੋਈ ਜ਼ਬਰਦਸਤੀ ਕਾਰਵਾਈ ਨਾ ਕੀਤੀ ਜਾਵੇ। ਚੋਪੜਾ ਵੱਲੋਂ ਪੇਸ਼ ਹੋਏ ਐਡਵੋਕੇਟ ਸੁਨੀਲ ਫਰਨਾਂਡਿਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਸੁਰੱਖਿਆ ਮਾਮਲੇ ਦੇ ਹੋਰ ਦੋਸ਼ੀਆਂ ਨੂੰ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।

    ਗੌਰਤਲਬ ਹੈ ਕਿ ਸ਼ਰਲਿਨ ਚੋਪੜਾ ਨੂੰ ਅਦਾਕਾਰਾ ਪੂਨਮ ਪਾਂਡੇ ਦੇ ਨਾਲ ਐਫਆਈਆਰ ਵਿੱਚ ਮੁਲਜ਼ਮ ਬਣਾਇਆ ਗਿਆ ਹੈ। 18 ਜਨਵਰੀ ਨੂੰ ਸੁਪਰੀਮ ਕੋਰਟ ਨੇ ਪੂਨਮ ਪਾਂਡੇ ਨੂੰ ਗ੍ਰਿਫਤਾਰੀ ਤੋਂ ਸੁਰੱਖਿਆ ਦਿੱਤੀ ਸੀ। ਹਾਈ ਕੋਰਟ ਨੇ 25 ਨਵੰਬਰ, 2021 ਨੂੰ ਉਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਦਸੰਬਰ ਵਿੱਚ, ਸੁਪਰੀਮ ਕੋਰਟ ਨੇ ਕਥਿਤ ਤੌਰ 'ਤੇ ਅਸ਼ਲੀਲ ਵੀਡੀਓ ਨੂੰ ਪ੍ਰਸਾਰਿਤ ਕਰਨ ਲਈ ਦਰਜ ਕੀਤੀ ਇੱਕ ਐਫਆਈਆਰ ਦੇ ਸਬੰਧ ਵਿੱਚ ਰਾਜ ਕੁੰਦਰਾ ਨੂੰ ਗ੍ਰਿਫਤਾਰੀ ਤੋਂ ਸੁਰੱਖਿਆ ਦਿੱਤੀ ਸੀ।

    ਰਾਜ ਕੁੰਦਰਾ 'ਤੇ ਅਸ਼ਲੀਲ ਵੀਡੀਓਜ਼ ਨੂੰ ਕਥਿਤ ਤੌਰ 'ਤੇ ਵੰਡਣ/ਪ੍ਰਸਾਰਿਤ ਕਰਨ ਦੇ ਦੋਸ਼ 'ਚ ਭਾਰਤੀ ਦੰਡਾਵਲੀ, ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ (ਰੋਕੂ) ਐਕਟ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਕੁਝ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰੀ ਦੇ ਡਰੋਂ ਰਾਜ ਕੁੰਦਰਾ ਨੇ ਪਹਿਲਾਂ ਸੈਸ਼ਨ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ, ਪਰ ਇਸ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਹਾਈ ਕੋਰਟ ਦਾ ਰੁਖ ਕੀਤਾ ਅਤੇ ਦਾਅਵਾ ਕੀਤਾ ਕਿ ਉਸ ਨੂੰ ਫਸਾਇਆ ਗਿਆ ਹੈ।
    Published by:Krishan Sharma
    First published:

    Tags: Bollwood, Bollywood actress, Entertainment news, In bollywood, Pornography, Supreme Court

    ਅਗਲੀ ਖਬਰ