• Home
  • »
  • News
  • »
  • entertainment
  • »
  • ENTERTAINMENT BOLLYWOOD RAHUL VAIDYA RECEIVES DEATH THREATS OVER GARBE KI RAAT SONG KS

'ਗਰਬੇ ਕੀ ਰਾਤ' ਗੀਤ ਕਾਰਨ ਰਾਹੁਲ ਵੈਦਿਆ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਜਾਣੋ ਕਿਉਂ

ਰਾਹੁਲ ਵੈਦਿਆ ਦੇ ਬੁਲਾਰੇ ਨੇ ਇਨ੍ਹਾਂ ਧਮਕੀਆਂ ਦੀ ਪੁਸ਼ਟੀ ਕਰਦਿਆਂ ਕਿਹਾ, 'ਹਾਂ ਇਹ ਸੱਚ ਹੈ ਕਿ ਬੀਤੇ ਦਿਨਾਂ ਤੋਂ ਅਜਿਹੇ ਸੰਦੇਸ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਲੋਕ ਰਾਹੁਲ ਨੂੰ ਕੁੱਟਣ ਅਤੇ ਐਫਆਈਆਰ ਦਰਜ ਕਰਨ ਦੀ ਗੱਲ ਕਰ ਰਹੇ ਹਨ।'

  • Share this:
    ਆਪਣੇ ਨਵੇਂ ਗੀਤ 'ਗਰਬੇ ਕੀ ਰਾਤ' ਨੂੰ ਲੈ ਕੇ ਰਾਹੁਲ ਵੈਦਿਆ ਕਾਫੀ ਚਰਚਾ ਵਿੱਚ ਹੈ। ਬਿੱਗ ਬੌਸ 14 ਫੇਮ ਰਾਹੁਲ ਦਾ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਿਹਾ ਇਹ ਗੀਤ ਨਵਰਾਤਿਆਂ ਮੌਕੇ ਰਿਲੀਜ਼ ਕੀਤਾ ਗਿਆ ਹੈ। ਪਰੰਤੂ ਰਾਹੁਲ ਨੂੰ ਗੀਤ ਨੇ ਉਦੋਂ ਮੁਸ਼ਕਿਲ ਵਿੱਚ ਪਾ ਦਿੱਤਾ ਜਦੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।

    ਜਾਣਕਾਰੀ ਅਨੁਸਾਰ ਇਸ ਗੀਤ ਵਿੱਚ 'ਸ੍ਰੀ ਮੋਗਲ ਮਾਂ' ਮਾਂ ਦਾ ਜ਼ਿਕਰ ਕੀਤਾ ਗਿਆ, ਜੋ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ। ਲੋਕ ਇਸ 'ਤੇ ਇਤਰਾਜ਼ ਉਠਾ ਰਹੇ ਹਨ ਅਤੇ ਗਾਇਕ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਦਸਣਾ ਬਣਦਾ ਹੈ ਕਿ ਮੋਗਲ ਮਾਂ ਦੀ ਗੁਜਰਾਤ ਵਿੱਚ ਪੂਜਾ ਕੀਤੀ ਜਾਂਦੀ ਹੈ ਅਤੇ ਭਗਤਾਂ ਨੇ ਤੁਰੰਤ ਗੀਤ ਨੂੰ ਹਟਾਉਣ ਦੀ ਮੰਗ ਕੀਤੀ ਹੈ।

    ਰਾਹੁਲ ਵੈਦਿਆ ਦੇ ਬੁਲਾਰੇ ਨੇ ਇਨ੍ਹਾਂ ਧਮਕੀਆਂ ਦੀ ਪੁਸ਼ਟੀ ਕਰਦਿਆਂ ਕਿਹਾ, 'ਹਾਂ ਇਹ ਸੱਚ ਹੈ ਕਿ ਬੀਤੇ ਦਿਨਾਂ ਤੋਂ ਅਜਿਹੇ ਸੰਦੇਸ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਲੋਕ ਰਾਹੁਲ ਨੂੰ ਕੁੱਟਣ ਅਤੇ ਐਫਆਈਆਰ ਦਰਜ ਕਰਨ ਦੀ ਗੱਲ ਕਰ ਰਹੇ ਹਨ।'

    ਬੁਲਾਰੇ ਨੇ ਕਿਹਾ ਕਿ ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਅਤੇ ਉਹ ਦੇਵੀ ਮਾਤਾ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਉਹ ਗੀਤ ਵਿੱਚ ਜੇਕਰ ਕੋਈ ਗੱਲਬਾਤ ਹੈ ਤਾਂ ਆਪਣੇ ਪੱਧਰ 'ਤੇ ਸੁਧਾਰ ਦੀ ਕੰਮ ਕਰ ਰਹੇ ਹਨ।

    ਉਨ੍ਹਾਂ ਬੇਨਤੀ ਕਰਦਿਆਂ ਕਿਹਾ ਕਿ ਸਾਨੂੰ ਕੁੱਝ ਦਿਨ ਦਿਓ ਕਿਉਂਕਿ ਇਹ ਗੀਤ ਅਜੇ ਗਰਲੀਜ਼ ਹੋਇਆ ਹੈ, ਜਿਸ ਲਈ ਠੀਕ ਕਰਨ ਵਿੱਚ ਕੁੱਝ ਸਮਾਂ ਲੱਗੇਗਾ। ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇਸ ਨੂੰ ਛੇਤੀ ਠੀਕ ਕਰਾਂਗੇ।
    Published by:Krishan Sharma
    First published: