Home /News /entertainment /

ਰਾਜਕੁਮਾਰ ਰਾਓ ਅਤੇ ਪਾਤਰਲੇਖਾ ਵਿਆਹ ਬੰਧਨ 'ਚ ਬੱਝੇ, ਵੇਖੋ ਵਿਆਹ ਦੀਆਂ ਤਸਵੀਰਾਂ

ਰਾਜਕੁਮਾਰ ਰਾਓ ਅਤੇ ਪਾਤਰਲੇਖਾ ਵਿਆਹ ਬੰਧਨ 'ਚ ਬੱਝੇ, ਵੇਖੋ ਵਿਆਹ ਦੀਆਂ ਤਸਵੀਰਾਂ

Rajkummar Rao and Patralekhaa Wedding: ਰਾਜਕੁਮਾਰ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਲਿਖਿਆ, 'ਆਖਿਰਕਾਰ 11 ਸਾਲ ਦੇ ਪਿਆਰ, ਰੋਮਾਂਸ, ਦੋਸਤੀ ਅਤੇ ਮਸਤੀ ਤੋਂ ਬਾਅਦ ਅੱਜ ਮੈਂ ਆਪਣੀ ਹਰ ਚੀਜ਼ ਨਾਲ ਵਿਆਹ ਕਰ ਲਿਆ।

Rajkummar Rao and Patralekhaa Wedding: ਰਾਜਕੁਮਾਰ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਲਿਖਿਆ, 'ਆਖਿਰਕਾਰ 11 ਸਾਲ ਦੇ ਪਿਆਰ, ਰੋਮਾਂਸ, ਦੋਸਤੀ ਅਤੇ ਮਸਤੀ ਤੋਂ ਬਾਅਦ ਅੱਜ ਮੈਂ ਆਪਣੀ ਹਰ ਚੀਜ਼ ਨਾਲ ਵਿਆਹ ਕਰ ਲਿਆ।

Rajkummar Rao and Patralekhaa Wedding: ਰਾਜਕੁਮਾਰ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਲਿਖਿਆ, 'ਆਖਿਰਕਾਰ 11 ਸਾਲ ਦੇ ਪਿਆਰ, ਰੋਮਾਂਸ, ਦੋਸਤੀ ਅਤੇ ਮਸਤੀ ਤੋਂ ਬਾਅਦ ਅੱਜ ਮੈਂ ਆਪਣੀ ਹਰ ਚੀਜ਼ ਨਾਲ ਵਿਆਹ ਕਰ ਲਿਆ।

  • Share this:

    Rajkummar Rao and Patralekhaa Wedding: ਰਾਜਕੁਮਾਰ ਰਾਓ (Rajkummar Rao) ਆਪਣੀ ਗਰਲਫ਼੍ਰੈਂਡ ਪਾਤਰਲੇਖਾ ਨਾਲ ਵਿਆਹ ਬੰਧਨ ਵਿੱਚ ਬੱਝ ਗਏ ਹਨ। ਵਿਆਹ ਤੋਂ ਤੁਰੰਤ ਬਾਅਦ ਹੀ ਦੋਵਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਰਾਜਕੁਮਾਰ ਅਤੇ ਉਨ੍ਹਾਂ ਦੀ ਪਤਨੀ ਪਾਤਰਲੇਖਾ ਬਹੁਤ ਹੀ ਸੋਹਣੇ ਨਜ਼ਰ ਆ ਰਹੇ ਹਨ। ਰਾਜਕੁਮਾਰ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਲਿਖਿਆ, 'ਆਖਿਰਕਾਰ 11 ਸਾਲ ਦੇ ਪਿਆਰ, ਰੋਮਾਂਸ, ਦੋਸਤੀ ਅਤੇ ਮਸਤੀ ਤੋਂ ਬਾਅਦ ਅੱਜ ਮੈਂ ਆਪਣੀ ਹਰ ਚੀਜ਼ ਨਾਲ ਵਿਆਹ ਕਰ ਲਿਆ...ਮੇਰੀ ਆਤਮਾ, ਮੇਰੀ ਸਭ ਤੋਂ ਵਧੀਆ ਦੋਸਤ, ਮੇਰਾ ਪਰਿਵਾਰ। ਅੱਜ ਮੇਰੇ ਲਈ ਤੇਰਾ ਪਤੀ ਕਹੇ ਜਾਣ ਤੋਂ ਵੱਡੀ ਖੁਸ਼ੀ ਨਹੀਂ ਹੈ ਪਾਤਰਲੇਖਾ।'

    ਇਸ ਦੇ ਨਾਲ ਹੀ ਪਾਤਰਾਲੇਖਾ ਨੇ ਆਪਣੀ ਪੋਸਟ 'ਚ ਲਿਖਿਆ, 'ਮੈਂ ਅੱਜ ਸਭ ਕੁਝ ਵਿਆਹ ਲਿਆ ਹੈ; ਮੇਰਾ ਬੁਆਏਫ੍ਰੈਂਡ, ਮੇਰਾ ਪਰਿਵਾਰ, ਮੇਰਾ ਜੀਵਨ ਸਾਥੀ... ਪਿਛਲੇ 11 ਸਾਲਾਂ ਤੋਂ ਮੇਰਾ ਸਭ ਤੋਂ ਵਧੀਆ ਦੋਸਤ! ਤੁਹਾਡੀ ਪਤਨੀ ਹੋਣ ਤੋਂ ਵੱਡਾ ਕੋਈ ਅਹਿਸਾਸ ਨਹੀਂ ਹੈ!'' ਇਸ ਦੇ ਨਾਲ ਹੀ ਮਸ਼ਹੂਰ ਫੋਟੋਗ੍ਰਾਫਰ ਜੋਸੇਫ ਰਾਧਿਕ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਰਾਜਕੁਮਾਰ ਰਾਓ ਅਤੇ ਪਤਰਾਲੇਖਾ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

    ਦੱਸ ਦੇਈਏ, ਜੋਸੇਫ ਰਾਧਿਕ ਇਸ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਜਿਵੇਂ ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ, ਦੀਪਿਕਾ ਪਾਦੂਕੋਣ-ਰਣਵੀਰ ਸਿੰਘ ਅਤੇ ਪ੍ਰਿਅੰਕਾ ਚੋਪੜਾ-ਨਿਕ ਜੋਨਸ ਦੇ ਵਿਆਹ ਦੇ ਖੂਬਸੂਰਤ ਪਲਾਂ ਨੂੰ ਆਪਣੇ ਕੈਮਰੇ 'ਚ ਕੈਦ ਕਰ ਚੁੱਕੇ ਹਨ।

    Instagram Post

    ਮੀਡੀਆ ਰਿਪੋਰਟਾਂ ਮੁਤਾਬਕ ਰਾਜਕੁਮਾਰ ਅਤੇ ਪਤਰਾਲੇਖਾ ਦਾ ਵਿਆਹ ਚੰਡੀਗੜ੍ਹ ਸਥਿਤ ਇੱਕ ਲਗਜ਼ਰੀ ਰਿਜ਼ੋਰਟ 'ਚ ਹੋਇਆ। ਇਹ ਰਿਜ਼ੌਰਟ ਚੰਡੀਗੜ੍ਹ ਦਾ ਸਭ ਤੋਂ ਆਲੀਸ਼ਾਨ ਰਿਜ਼ੋਰਟ ਹੈ, ਜਿਸ ਦਾ ਨਾਂਅ 'ਦ ਓਬਰਾਏ ਸੁਖਵਿਲਾਸ ਸਪਾ ਰਿਜ਼ੋਰਟ ਹੈ। ਇਹ ਰਿਜ਼ੋਰਟ ਜੰਗਲ ਦੇ ਵਿਚਕਾਰ 800 ਏਕੜ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਖਬਰਾਂ ਮੁਤਾਬਕ ਰਾਜਕੁਮਾਰ ਰਾਓ ਅਤੇ ਪਤਰਾਲੇਖਾ ਦੇ ਵਿਆਹ 'ਚ ਬਾਲੀਵੁੱਡ ਦੀਆਂ ਸਾਰੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ।

    instagram post

    ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਰੀ ਪਾਤਰਾਲੇਖਾ ਦਾ ਪੂਰਾ ਨਾਂਅ ਪਤਰਾਲੇਖਾ ਪਾਲ ਹੈ। ਉਸਨੇ 2014 ਵਿੱਚ ਹੰਸਲ ਮਹਿਤਾ ਦੀ ਫਿਲਮ ਸਿਟੀਲਾਈਟਸ ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ। ਫਿਲਮ 'ਚ ਉਨ੍ਹਾਂ ਦੇ ਨਾਲ ਰਾਜਕੁਮਾਰ ਰਾਓ ਸਨ।

    instagram post

    ਪਾਤਰਾਲੇਖਾ ਪਾਲ ਅਤੇ ਰਾਜਕੁਮਾਰ ਰਾਓ ਦੋਵਾਂ ਨੇ ਫਿਲਮ ਸਿਟੀਲਾਈਟਸ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਰਾਜਕੁਮਾਰ ਰਾਓ ਫਿਲਮ 'ਚ ਨਜ਼ਰ ਆਏ ਸਨ ਪਰ 'ਸਿਟੀਲਾਈਟਸ' ਨੇ ਦੋਵਾਂ ਨੂੰ ਪਛਾਣ ਦਿੱਤੀ। ਫਿਲਮ 'ਚ ਪਾਤਰਾਲੇਖਾ ਅਤੇ ਰਾਜਕੁਮਾਰ ਦੋਹਾਂ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ ਸੀ। ਪਾਤਰਾਲੇਖਾ ਨੂੰ ਇਸ ਫਿਲਮ ਲਈ 'ਬੈਸਟ ਫੀਮੇਲ ਡੈਬਿਊ' ਦਾ ਐਵਾਰਡ ਵੀ ਮਿਲਿਆ।

    Published by:Krishan Sharma
    First published:

    Tags: Bollwood, Bollywood actress, Entertainment news, Hindi Films, In bollywood, Married, Wedding