Home /News /entertainment /

ਸ਼ਹਿਨਾਜ ਨੇ ਸਿਧਾਰਥ ਦੀ ਯਾਦ 'ਚ ਜਾਰੀ ਕੀਤਾ ਆਪਣੇ ਨਵੇਂ ਗੀਤ ਦਾ ਪੋਸਟਰ, ਕੱਲ ਹੋਵੇਗਾ ਜਾਰੀ

ਸ਼ਹਿਨਾਜ ਨੇ ਸਿਧਾਰਥ ਦੀ ਯਾਦ 'ਚ ਜਾਰੀ ਕੀਤਾ ਆਪਣੇ ਨਵੇਂ ਗੀਤ ਦਾ ਪੋਸਟਰ, ਕੱਲ ਹੋਵੇਗਾ ਜਾਰੀ

ਸ਼ਹਿਨਾਜ ਦਾ ਇਹ ਗੀਤ ਸਿਧਾਰਥ ਨੂੰ ਸ਼ਰਧਾਂਜਲੀ ਵੱਜੋਂ ਵੇਖਿਆ ਜਾ ਰਿਹਾ ਹੈ। ਗਿੱਲ ਦਾ ਇਹ ਗੀਤ 'ਤੂੰ ਯਹੀਂ ਹੈ' ਸ਼ੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ 'ਤੇ ਜਾਰੀ ਕੀਤਾ ਜਾਵੇਗਾ।

 • Share this:

  ਚੰਡੀਗੜ੍ਹ: ਬਿੱਗ ਬੌਸ (Big Boss Winner) ਦੇ ਜੇਤੂ ਸਿਧਾਰਥ ਸ਼ੁਕਲਾ (Sidharth Shukla) ਦੀ ਮੌਤ ਨੇ ਉਸ ਦੀ ਮਿੱਤਰ ਸ਼ਹਿਨਾਜ਼ ਗਿੱਲ (Shehnaz Gill) ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਸਿਧਾਰਥ ਦੀ ਮੌਤ ਦੇ ਸਮੇਂ ਤੋਂ ਲੈ ਕੇ ਸ਼ਹਿਨਾਜ ਨੇ ਆਪਣੇ ਇੰਸਟਾਗ੍ਰਾਮ (Instagram) 'ਤੇ ਬਹੁਤ ਹੀ ਭਾਵੁਕ ਪੋਸਟਾਂ ਸਾਂਝੀਆਂ ਕਰ ਰਹੀ ਹੈ, ਜਿਸ ਰਾਹੀਂ ਉਸ ਦਾ ਦਰਦ ਸਾਫ ਵਿਖਾਈ ਦਿੰਦਾ ਹੈ।

  ਹੁਣ ਇੱਕ ਤਾਜ਼ਾ ਪੋਸਟ ਰਾਹੀਂ ਸ਼ਹਿਨਾਜ ਗਿੱਲ ਨੇ ਇੱਕ ਨਵੇਂ ਗੀਤ ਨੂੰ ਜਾਰੀ ਕਰਨ ਬਾਰੇ ਦੱਸਿਆ ਹੈ। ਸ਼ਹਿਨਾਜ ਦਾ ਇਹ ਗੀਤ ਸਿਧਾਰਥ ਨੂੰ ਸ਼ਰਧਾਂਜਲੀ ਵੱਜੋਂ ਵੇਖਿਆ ਜਾ ਰਿਹਾ ਹੈ। ਗਿੱਲ ਦਾ ਇਹ ਗੀਤ 'ਤੂੰ ਯਹੀਂ ਹੈ' ਸ਼ੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ (Youtube) 'ਤੇ ਜਾਰੀ ਕੀਤਾ ਜਾਵੇਗਾ।

  ਇੰਸਟਾਗ੍ਰਾਮ ਖਾਤੇ 'ਤੇ ਸ਼ਹਿਨਾਜ ਨੇ ਪੋਸਟਰ ਸਾਂਝਾ ਕਰਦਿਆਂ ਲਿਖਿਆ, 'ਤੂੰ ਮੇਰਾ ਹੈ ਔਰ...'।  ਸ਼ਹਿਨਾਜ ਅਤੇ ਸਿਧਾਰਥ ਦੇ ਪ੍ਰਸ਼ੰਸਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਵੇਖਿਆ ਗਿਆ, ਜਿਸ ਦੇ ਕੁੱਝ ਹੀ ਮਿੰਟਾਂ ਵਿੱਚ ਲੱਖਾਂ ਲਾਈਕ ਪੁੱਜ ਗਏ।

  ਜ਼ਿਕਰਯੋਗ ਹੈ ਕਿ ਸਿਧਾਰਥ ਸ਼ੁਕਲਾ ਦੀ 2 ਸਤੰਬਰ ਨੂੰ ਘਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸ਼ਹਿਨਾਜ ਪੂਰੀ ਤਰ੍ਹਾਂ ਸਦਮੇ ਵਿੱਚ ਸੀ ਅਤੇ ਕੋਈ ਵੀ ਕੰਮ ਨਹੀਂ ਕਰ ਸਕੀ ਸੀ। ਇਥੋਂ ਤੱਕ ਕਿ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਵੀ ਨਹੀਂ ਕਰ ਸਕੀ ਸੀ। ਹੁਣ ਇਹ ਗੀਤ ਦਾ ਪੋਸਟਰ ਵੀ ਉਸ ਵੱਲੋਂ ਦੋ ਮਹੀਨਿਆਂ ਬਾਅਦ ਪੋਸਟ ਕੀਤਾ ਗਿਆ।

  Published by:Krishan Sharma
  First published:

  Tags: BIG BOSS, Bigg Boss 13, Bollwood, Entertainment news, In bollywood, Instagram, Pollywood, Shehnaz Gill, Social media