ਬਾਲੀਵੁੱਡ ਦੀ ਅਨੁਰਾਧਾ ਪੌਡਵਾਲ ਉਨ੍ਹਾਂ ਗਾਇਕਾਂ ਵਿੱਚੋਂ ਹੈ ਜਿਨ੍ਹਾਂ ਨੇ ਬਾਲੀਵੁੱਡ ਵਿੱਚ ਵਧੀਆ ਕਲਾਕਾਰਾਂ ਦੇ ਹੋਣ ਦੇ ਬਾਵਜੂਦ ਆਪਣੀ ਛਾਪ ਛੱਡੀ ਹੈ। ਜਦੋਂ ਲਤਾ ਮੰਗੇਸ਼ਕਰ (Lata Mangeshkar) ਅਤੇ ਆਸ਼ਾ ਭੋਸਲੇ (Asha Bhosle) ਬਾਲੀਵੁੱਡ ਵਿੱਚ ਛਾਈਆਂ ਹੋਈਆਂ ਸਨ ਤਾਂ ਉਸ ਨੇ ਆਪਣੀ ਮਿਹਨਤ ਨਾਲ ਵੱਖਰਾ ਮੁਕਾਮ ਹਾਸਲ ਕੀਤਾ।
ਪਿਛਲੇ ਦਿਨੀ ਕਪਿਲ ਸ਼ਰਮਾ ਸ਼ੋਅ ਵਿੱਚ ਭਾਗ ਲੈਣ ਸਮੇਂ ਉਸ ਨੇ ਖੁਲਾਸਾ ਕਿ ਕਿਵੇਂ ਉਸ ਨੇ ਫ਼ਿਲਮ ਇੰਡਸਟਰੀ ਵਿੱਚ ਆਪਣੀ ਪੈੜ ਛੱਡੀ। 19 ਸਤੰਬਰ ਨੂੰ ਸ਼ੋਅ ਵਿੱਚ ਭਾਗ ਲੈਣ ਦੌਰਾਨ ਅਨੁਰਾਧਾ ਪੌਡਵਾਲ ਨਾਲ ਗਾਇਕ ਕੁਮਾਰ ਸਾਨੂ ਅਤੇ ਉਦਿਤ ਨਰਾਇਣ ਵੀ ਸ਼ਾਮਲ ਸਨ।
ਸ਼ੋਅ ਦੌਰਾਨ ਜਦੋਂ ਕਪਿਲ ਨੇ ਪੌਡਵਾਲ ਨੂੰ ਸਵਾਲ ਕੀਤਾ ਕਿ ਇੰਨੇ ਵਧੀਆ ਗੀਤਾਂ ਦੇ ਬਾਵਜੂਦ ਉਨ੍ਹਾਂ ਨੇ ਇੰਡਸਟਰੀ ਤੋਂ ਕਿਨਾਰਾ ਕਿਉਂ ਕਰ ਲਿਆ। ਅਨੁਰਾਧਾ ਨੇ ਕਿਹਾ, 'ਫਿਲਮ ਉਦਯੋਗ 'ਚ, ਨਿਰਦੇਸ਼ਕ, ਨਿਰਮਾਤਾ ਜਾਂ ਜਦੋਂ ਕੋਈ ਫਿਲਮ ਹਿੱਟ ਹੁੰਦੀ ਹੈ, ਨਾਇਕ-ਨਾਇਕਾ ਅਤੇ ਉਨ੍ਹਾਂ ਦੇ ਮੂਡ 'ਤੇ ਗਾਉਂਦੇ ਹਨ। ਇਸ ਲਈ ਮੈਂ ਥੋੜ੍ਹਾ ਜਿਹਾ ਅਸੁਰੱਖਿਅਤ ਮਹਿਸੂਸ ਕੀਤਾ। ਉਸ ਨੇ ਕਿਹਾ ਮੈਨੂੰ ਭਗਤੀ ਗੀਤ ਪਸੰਦ ਹਨ, ਇਸ ਲਈ ਭਜਨ ਅਤੇ ਭਗਤੀ ਗੀਤਾਂ ਲਈ ਬਾਲੀਵੁੱਡ ਛੱਡਿਆ। ਉਸ ਨੇ ਕਿਹਾ ਕਿ ਉਹ ਸਿਖਰ ਸੀ ਜਦੋਂ ਉਸ ਦੀਆਂ ਸਾਰੀਆਂ ਫਿਲਮਾਂ ਹਿੱਟ ਹੋ ਗਈਆਂ ਸਨ।
70 ਦੇ ਦਹਾਕੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਨੁਰਾਧਾ ਪੌਡਵਾਲ ਨੇ ਬੈਸਟ ਪਲੇਬੈਕ ਗਾਇਕ ਲਈ ਕੌਮੀ ਪੁਰਸਕਾਰ ਵੀ ਜਿੱਤਿਆ ਸੀ। ਉਨ੍ਹਾਂ ਨੇ 'ਧੱਕ 'ਧੱਕ ਕਰਨੇ ਲਗਾ', 'ਕਹ ਦੋ ਕੀ ਤੁਮ', 'ਨਜ਼ਰ ਕੇ ਸਾਮਨੇ ' ਅਤੇ 'ਬਹੁਤ ਪਿਆਰ ਕਰਤੇ ਹੈਂ' ਵਰਗੇ ਕਈ ਮਸ਼ਹੂਰ ਗੀਤ ਗਾਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Bollywood actress, Entertainment, Singer, The Kapil Sharma Show, TV show