• Home
  • »
  • News
  • »
  • entertainment
  • »
  • ENTERTAINMENT HAPPY BIRTHDAY 88 YEAR OLD ASHA BHOSLE BOLLYWOOD SINGER QUEEN LISTEN TO THIS FAMOUS SONG GH KS

Happy Birthday: 88 ਸਾਲਾਂ ਦੀ ਹੋਈ ਆਸ਼ਾ ਭੌਸਲੇ, ਬਾਲੀਵੁੱਡ ਸਿੰਗਰ ਕੁਈਨ ਸੁਣੋ ਇਹ ਮਸ਼ਹੂਰ ਗੀਤ

  • Share this:
    ਨਵੀਂ ਦਿੱਲੀ: ਮਸ਼ਹੂਰ ਗਾਇਕਾ ਆਸ਼ਾ ਭੌਸਲੇ ਆਪਣੀ ਵੱਖਰੀ ਅਤੇ ਸ਼ਾਨਦਾਰ ਆਵਾਜ਼ ਦੇ ਮਾਮਲੇ ਵਿੱਚ ਸਦਾਬਹਾਰ ਹੈ। ਉਹ ਅਕਸਰ ਫਿਲਮ ਇੰਡਸਟਰੀ ਵਿੱਚ ਅਸ਼ਾਜੀ ਜਾਂ ਆਸ਼ਾ ਤਾਈ ਵਜੋਂ ਜਾਣਿਆ ਜਾਂਦੀ ਹੈ, ਉਹ 8 ਸਤੰਬਰ ਨੂੰ ਆਪਣਾ ਜਨਮਦਿਨ ਮਨਾਉਂਦੀ ਹੈ।

    ਭਾਰਤੀ ਸਿਨੇਮਾ ਦੀ ਸਭ ਤੋਂ ਪਿਆਰੀ ਅਤੇ ਸਤਿਕਾਰਯੋਗ ਪਲੇਬੈਕ ਗਾਇਕਾ ਵਿੱਚੋਂ ਇੱਕ, ਆਸ਼ਾ ਭੋਸਲੇ ਨੇ 1943 ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸਨੇ ਇੱਕ ਹਜ਼ਾਰ ਤੋਂ ਵੱਧ ਬਾਲੀਵੁੱਡ ਫਿਲਮਾਂ ਲਈ ਪਲੇਬੈਕ ਗਾਇਆ। ਉਸ ਨੂੰ 'ਫਿਲਮ ਫੇਅਰ ਲਾਈਫ ਟਾਈਮ ਅਚੀਵਮੈਂਟ ਐਵਾਰਡ, ਆਈਫਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਅਤੇ ਹੋਰਨਾਂ ਤੋਂ ਇਲਾਵਾ 'ਨੈਸ਼ਨਲ ਐਵਾਰਡ' ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

    ਗਾਇਕ ਨੂੰ ਅਧਿਕਾਰਤ ਤੌਰ 'ਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਨੇ ਸਾਲ 2011 ਵਿੱਚ ਸੰਗੀਤ ਇਤਿਹਾਸ ਵਿੱਚ ਸਭ ਤੋਂ ਰਿਕਾਰਡ ਕੀਤੇ ਕਲਾਕਾਰ ਵਜੋਂ ਘੋਸ਼ਿਤ ਕੀਤਾ ਸੀ। ਉਹ 2000 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਅਤੇ 2008 ਵਿੱਚ ਪਦਮ ਵਿਭੂਸ਼ਣ ਦੀ ਪ੍ਰਾਪਤਕਰਤਾ ਵੀ ਸੀ।

    ਅੱਜ ਉਸ ਦੇ ਜਨਮਦਿਨ ਦੇ ਮੌਕੇ 'ਤੇ, ਅਸੀਂ ਉਸ ਦੇ ਕੁਝ ਸਭ ਤੋਂ ਵਧੀਆ ਕਲਾਸਿਕ ਬਾਲੀਵੁੱਡ ਚਾਰਟਬਸਟਰਾਂ 'ਤੇ ਇੱਕ ਨਜ਼ਰ ਮਾਰਦੇ ਹਾਂ।

    ਅਭੀ ਨਾ ਜਾਓ ਛੋਡ ਕਰ
    ਅਭੀ ਨਾ ਜਾਓ ਛੋਡ ਕਰ ' ਮੁਹੰਮਦ ਰਫੀ ਦੇ ਨਾਲ ਆਸ਼ਾ ਭੋਸਲੇ ਦੁਆਰਾ ਗਾਏ ਗਏ ਸਭ ਤੋਂ ਸੁਰੀਲੇ ਅਤੇ ਰੋਮਾੰਟਿਕ ਗੀਤਾਂ ਵਿੱਚੋਂ ਇੱਕ ਸੁਪਰ ਹਿੱਟ ਗੀਤ ਹੈ। ਇਹ ਸ਼ਾਨਦਾਰ ਟਰੈਕ ਫਿਲਮ 'ਹਮ ਦੋਨੋ ' ਦਾ ਹੈ ਅਤੇ ਅੱਜ ਤੱਕ ਇਸ ਨੇ ਪ੍ਰਸਿੱਧੀ ਨਹੀਂ ਗੁਆਈ ਹੈ।

    ਇਨ ਆਂਖੋਂ ਕੀ ਮਸਤੀ ਕੇ
    ਸੁੰਦਰ ਟਰੈਕ, 'ਇਨ ਆਂਖੋਂ ਕੀ ਮਸਤੀ ਕੇ' ਜਿਸ ਵਿੱਚ ਸਦਾਬਹਾਰ ਸੁੰਦਰਤਾ ਰੇਖਾ ਨੂੰ ਦਰਸਾਇਆ ਗਿਆ ਸੀ। ਕਿਸੇ ਹੋਰ ਨੇ ਨਹੀਂ ਆਸ਼ਾ ਭੋਸਲੇ ਜੀ ਨੇ ਇਹ ਗਾਣਾ ਗਾਇਆ .ਇਹ ਗੀਤ ਫਿਲਮ 'ਉਮਰਾਓ ਜਾਨ' ਦਾ ਹੈ ਜੋ 1981 ਵਿੱਚ ਰਿਲੀਜ਼ ਹੋਈ ਸੀ। ਇਸ ਗੀਤ ਲਈ ਅਸ਼ਾਜੀ ਨੇ ਬੈਸਟ ਫੀਮੇਲ ਪਲੇਬੈਕ ਸਿੰਗਰ ਲਈ ਨੈਸ਼ਨਲ ਫਿਲਮ ਅਵਾਰਡ ਜਿੱਤਿਆ।

    ਦਮ ਮਾਰੋ ਦਮ
    ਇਹ ਇੱਕ ਸਦਾਬਹਾਰ ਗੀਤ ਹੈ, ਕਿਉਂਕਿ ਅਸੀਂ ਕਈ ਵਾਰ ਮੌਜੂਦਾ ਪੀੜ੍ਹੀ ਨੂੰ ਵੀ ਇਸ ਨੂੰ ਗੁਣਗੁਣਾਉਂਦੇ ਸੁਣ ਸਕਦੇ ਹਾਂ। ਆਸ਼ਾ ਭੋਸਲੇ ਦੁਆਰਾ ਗਾਏ ਗਏ ਮੂਲ ਸੰਸਕਰਣ ਤੋਂ ਬਹੁਤ ਸਾਰੇ ਰੀਮਿਕਸ ਬਾਹਰ ਆ ਗਏ ਹਨ। 'ਦਮ ਮਾਰੋ ਦਮ' ਜ਼ੀਨਤ ਅਮਾਨ ਦੀ ਅਦਾਕਾਰੀ ਵਾਲੀ ਫਿਲਮ 'ਹਰੇ ਰਾਮਾ ਹਰੇ ਕ੍ਰਿਸ਼ਨ' ਤੋਂ ਹੈ।

    ਪਰਦੇ ਮੇਂ ਰਹਿਣੇ ਦੋ
    'ਪਰਦੇ ਮੇਂ ਰਹਿਣੇ ਦੋ' ਫਿਲਮ 'ਸ਼ਿਕਾਰ' ਤੋਂ ਹੈ ਜਿਸ ਵਿੱਚ ਧਰਮਿੰਦਰ, ਆਸ਼ਾ ਪਾਰੇਖ ਅਤੇ ਸੰਜੀਵ ਕੁਮਾਰ ਹਨ। ਆਸ਼ਾ ਭੋਸਲੇ ਦੁਆਰਾ ਗਾਇਆ ਗਿਆ, ਇਹ ਟਰੈਕ ਇੱਕ ਬਹੁਤ ਵੱਡਾ ਹਿੱਟ ਬਣ ਗਿਆ। ਇਸ ਗੀਤ ਲਈ ਅਸ਼ਾਜੀ ਨੇ ਬੈਸਟ ਫੀਮੇਲ ਪਲੇਬੈਕ ਗਾਇਕਾ ਲਈ ਫਿਲਮਫੇਅਰ ਪੁਰਸਕਾਰ ਵੀ ਜਿੱਤਿਆ।
    Published by:Krishan Sharma
    First published: