ਇਲਿਆਨਾ ਡੀ'ਕਰੂਜ਼ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਬਿਕਨੀ ਤਸਵੀਰਾਂ ਨਾਲ ਦਿਖਾਈ ਹੌਟਨੈੱਸ

Entertainmens: ਇਲਿਆਨਾ, ਜਿਸ ਨੇ ਹਾਲ ਹੀ ਵਿੱਚ ਮਾਲਦੀਵ ਵਿਖੇ ਕੁੱਝ ਸਮਾਂ ਬਿਤਾਇਆ ਲੱਗਦਾ ਹੈ, ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਸ ਯਾਤਰਾ ਦੀਆਂ ਕੁੱਝ ਤਸਵੀਰਾਂ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਆਪਣੀ ਵਿਦੇਸ਼ੀ ਛੁੱਟੀਆਂ ਦੀ ਇੱਕ ਝਲਕ ਦਿੱਤੀ ਹੈ।

  • Share this:
ਬਾਲੀਵੁੱਡ (Bollywood) ਅਭਿਨੇਤਰੀ ਇਲਿਆਨਾ (Ileana D'Cruz) ਸੋਸ਼ਲ ਮੀਡੀਆ (Social Media) 'ਤੇ ਅਕਸਰ ਕੁੱਝ ਨਾ ਕੁੱਝ ਪੋਸਟ ਕਰਦੀ ਰਹਿੰਦੀ ਹੈ। ਉਹ ਇਕ ਵਾਰ ਫਿਰ ਆਪਣੀਆਂ ਮਨਮੋਹਕ ਤਸਵੀਰਾਂ ਨਾਲ ਇੰਟਰਨੈੱਟ 'ਤੇ ਧਮਾਲ ਮਚਾ ਰਹੀ ਹੈ।

ਇਲਿਆਨਾ, ਜਿਸ ਨੇ ਹਾਲ ਹੀ ਵਿੱਚ ਮਾਲਦੀਵ ਵਿਖੇ ਕੁੱਝ ਸਮਾਂ ਬਿਤਾਇਆ ਲੱਗਦਾ ਹੈ, ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਸ ਯਾਤਰਾ ਦੀਆਂ ਕੁੱਝ ਤਸਵੀਰਾਂ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਆਪਣੀ ਵਿਦੇਸ਼ੀ ਛੁੱਟੀਆਂ ਦੀ ਇੱਕ ਝਲਕ ਦਿੱਤੀ ਹੈ।

ਈ-ਟਾਈਮਜ਼ ਦੀ ਖ਼ਬਰ ਅਨੁਸਾਰ, ਵ੍ਹਾਈਟ ਬਿਕਨੀ ਵਿੱਚ ਉਸਨੇ ਆਪਣੀਆਂ ਛੁੱਟੀਆਂ ਦੀ ਤਸਵੀਰ ਇੰਸਟਾਗ੍ਰਾਮ ਹੈਂਡਲ 'ਤੇ ਪਾਈ ਹੈ। ਉਸਨੇ ਆਪਣੇ ਆਪ ਦੀ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਵੀ ਉਸੇ ਮੇਲ ਖਾਂਦੇ ਬੀਚਵੇਅਰ ਵਿੱਚ ਸਮੁੰਦਰ ਦੇ ਨੀਲੇ ਪਾਣੀ ਵਿੱਚ ਆਨੰਦ ਮਾਣਦੇ ਹੋਏ, ਪੋਸਟ ਕੀਤੀ।
ਉਸਨੇ ਲਿਖਿਆ, "ਸਨ ਐਂਡ ਦ ਸੀ ਆਲ ਟੂ ਮਾਈਸੇਲਫ ♥️"। ਇਕ ਵਾਰ ਦੇਖੋ:

ਇਸਤੋਂ ਇਲਾਵਾ ਇਲਿਆਨਾ ਨੇ ਬਿਕਨੀ ਪਹਿਨੇ ਟ੍ਰਿਪ ਦੀਆਂ ਕੁਝ ਹੋਰ ਮਨਮੋਹਕ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਉਸਨੇ ਇਸਦੇ ਨਾਲ ਇੱਕ ਰੰਗੀਨ ਸ਼ਰੱਗ ਲਿਆ ਹੈ।

ਜੇਕਰ ਗੱਲ ਕਰੀਏ ਇਲਿਆਨਾ ਦੇ ਵਰਕ ਫਰੰਟ ਦੀ ਤਾਂ ਉਹ ਆਖਰੀ ਵਾਰ ਅਭਿਸ਼ੇਕ ਬੱਚਨ ਸਟਾਰਰ ਫਿਲਮ 'ਦਿ ਬਿਗ ਬੁੱਲ' ਵਿੱਚ ਨਜ਼ਰ ਆਈ ਸੀ। ਫਿਲਮ ਇੱਕ OTT ਪਲੇਟਫਾਰਮ 'ਤੇ ਸਟ੍ਰੀਮ ਕੀਤੀ ਗਈ ਅਤੇ ਦਰਸ਼ਕਾਂ ਅਤੇ ਆਲੋਚਕਾਂ ਤੋਂ ਮਿਲੇ-ਜੁਲੇ ਰਿਵਿਊ ਪ੍ਰਾਪਤ ਹੋਏ। ਹੁਣ ਇਲਿਆਨਾ ਅਗਲੀ ਵਾਰ ‘ਅਨਫੇਅਰ ਐਂਡ ਲਵਲੀ’ ਵਿੱਚ ਨਜ਼ਰ ਆਵੇਗੀ ਜਿੱਥੇ ਉਹ ਪਹਿਲੀ ਵਾਰ ਰਣਦੀਪ ਹੁੱਡਾ ਨਾਲ ਸਕ੍ਰੀਨ ਸਪੇਸ ਸ਼ੇਅਰ ਕਰੇਗੀ।

ਇਹ ਫਿਲਮ ਹਰਿਆਣਾ 'ਤੇ ਆਧਾਰਿਤ ਹੈ ਅਤੇ ਗੋਰੇ ਰੰਗ ਦੇ ਜਨੂੰਨ ਦੀ ਕਹਾਣੀ ਬਿਆਨ ਕਰਦੀ ਹੈ ਅਤੇ ਉਨ੍ਹਾਂ ਸਮੱਸਿਆਵਾਂ ਦਾ ਵਰਣਨ ਕਰਦੀ ਹੈ ਜਿਨ੍ਹਾਂ ਦਾ ਸਾਹਮਣਾ ਇੱਕ ਕਾਲੇ ਰੰਗ ਦੀ ਕੁੜੀ ਨੂੰ ਕਰਨਾ ਪੈਂਦਾ ਹੈ। ਹੁਣ ਉਸ ਨੇ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਤੋਂ ਇਲਾਵਾ, ਉਸ ਕੋਲ ਕੁਝ ਅਨਟਾਈਟਲ ਪ੍ਰੋਜੈਕਟ ਵੀ ਹਨ।
Published by:Krishan Sharma
First published: