• Home
  • »
  • News
  • »
  • entertainment
  • »
  • ENTERTAINMENT KAPIL SHARMA SHOW AKSHAY READY FOR FILM WITH KAPIL SHARMA LAID DOWN CONDITION WATCH VIDEO KS

Kapil Sharma Show: ਕਪਿਲ ਸ਼ਰਮਾ ਨਾਲ ਫ਼ਿਲਮ ਲਈ ਤਿਆਰ ਹੋਇਆ ਅਕਸ਼ੈ, ਰੱਖੀ ਇੱਕ ਸ਼ਰਤ, ਵੇਖੋ ਵੀਡੀਓ

ਸ਼ੋਅ ਦੇ ਪ੍ਰਮੋਸ਼ਨ ਲਈ ਅਕਸ਼ੈ-ਕੈਟਰੀਨਾ ਹਾਲ ਹੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਦੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ’ (The Kapil Sharma Show) ਵਿੱਚ ਮੁੱਖ ਮਹਿਮਾਨ ਵੱਜੋਂ ਪੁੱਜਣਗੇ। ਹਰ ਵਾਰੀ ਅਕਸ਼ੈ ਨਾਲ ਫ਼ਿਲਮ ਵਿੱਚ ਕੰਮ ਕਰਨ ਦੀ ਮੰਗ ਕਰਨ ਵਾਲੇ ਕਪਿਲ ਸ਼ਰਮਾ ਨੂੰ ਇਸ ਵਾਰੀ ਖੁਦ ਅਕਸ਼ੈ ਨੇ ਕਿੰਮ ਕਰਨ ਲਈ ਹਾਂ ਕਰ ਦਿੱਤੀ, ਪਰ ਇਸ ਲਈ ਉਨ੍ਹਾਂ ਨੇ ਇੱਕ ਸ਼ਰਤ ਵੀ ਰੱਖੀ ਹੈ।

  • Share this:
    ਅਕਸ਼ੈ ਕੁਮਾਰ (Akshay Kumar) ਅਤੇ ਕੈਟਰੀਨਾ ਕੈਫ (Katrina Kaif) ਦੀ ਫ਼ਿਲਮ 'ਸੂਰੀਆਵੰਸ਼ੀ' (Sooryavanshi) ਸਿਨੇਮਾਘਰਾਂ ਵਿੱਚ ਧੂਮ ਮਚਾ ਰਹੀ ਹੈ। ਸ਼ੋਅ ਦੇ ਪ੍ਰਮੋਸ਼ਨ ਲਈ ਅਕਸ਼ੈ-ਕੈਟਰੀਨਾ ਹਾਲ ਹੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਦੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ’ (The Kapil Sharma Show) ਵਿੱਚ ਮੁੱਖ ਮਹਿਮਾਨ ਵੱਜੋਂ ਪੁੱਜਣਗੇ। ਇਸ ਦੌਰਾ ਸ਼ੋਅ ਦੀ ਕਾਸਟ ਅਤੇ ਬਾਲੀਵੁੱਡ ਦੀ ਹਿੱਟ ਜੋੜੀ ਜੰਮ ਕੇ ਧੂਮ ਮਚਾਉਣ ਵਾਲੀ ਹੈ। ਹਰ ਵਾਰੀ ਅਕਸ਼ੈ ਨਾਲ ਫ਼ਿਲਮ ਵਿੱਚ ਕੰਮ ਕਰਨ ਦੀ ਮੰਗ ਕਰਨ ਵਾਲੇ ਕਪਿਲ ਸ਼ਰਮਾ ਨੂੰ ਇਸ ਵਾਰੀ ਖੁਦ ਅਕਸ਼ੈ ਨੇ ਕਿੰਮ ਕਰਨ ਲਈ ਹਾਂ ਕਰ ਦਿੱਤੀ, ਪਰ ਇਸ ਲਈ ਉਨ੍ਹਾਂ ਨੇ ਇੱਕ ਸ਼ਰਤ ਵੀ ਰੱਖੀ ਹੈ।

    ਅਕਸ਼ੇ ਕੁਮਾਰ (Akshay Kumar) ਅਕਸਰ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ (Kapil Sharma) ਦੇ ਸ਼ੋਅ 'ਚ ਆਉਂਦੇ ਹਨ। ਫਿਲਮ ਬੇਲਬੋਟਮ ਦੇ ਪ੍ਰਮੋਸ਼ਨ ਤੋਂ ਬਾਅਦ, ਅਕਸ਼ੈ ਇੱਕ ਵਾਰ ਫਿਰ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਸੂਰੀਆਵੰਸ਼ੀ' ਲਈ ਉੱਥੇ ਪਹੁੰਚਣਗੇ। ਦੋਵੇਂ ਇੱਕ ਵਾਰ ਫਿਰ ਮਸਤੀ ਕਰਦੇ ਨਜ਼ਰ ਆਉਣ ਵਾਲੇ ਹਨ। ਜਦੋਂ ਵੀ ਦੋਵੇਂ ਮਿਲਦੇ ਹਨ, ਇੱਕ ਦੂਜੇ ਦੇ ਪੈਸਿਆਂ ਦੀ ਗੱਲ ਜ਼ਰੂਰ ਕਰਦੇ ਹਨ। ਇਸ ਵਾਰ ਵੀ ਅਜਿਹਾ ਹੀ ਹੋਣ ਜਾ ਰਿਹਾ ਹੈ। ਪਰ ਇਸ ਵਾਰ ਅਕਸ਼ੇ ਕਪਿਲ ਨੂੰ ਮਾਤ ਦੇਣਗੇ।



    ਕਪਿਲ ਸ਼ਰਮਾ ਕਾਫੀ ਸਮੇਂ ਤੋਂ ਬਾਲੀਵੁੱਡ (Bollywood) ਦੇ ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਨੂੰ ਆਪਣੀ ਫਿਲਮ 'ਚ ਕੰਮ ਕਰਨ ਦੀ ਮੰਗ ਕਰ ਰਹੇ ਸਨ। ਇਸ ਵਾਰ ਕਪਿਲ ਸ਼ਰਮਾ ਦੇ ਸੈੱਟ 'ਤੇ ਅਕਸ਼ੈ ਕੁਮਾਰ ਕਪਿਲ ਨੂੰ ਫਿਲਮ 'ਚ ਕੰਮ ਕਰਨ ਲਈ ਕਹਿਣ ਜਾ ਰਹੇ ਹਨ ਪਰ ਉਨ੍ਹਾਂ ਨੇ ਇਸ ਲਈ ਇਕ ਸ਼ਰਤ ਰੱਖੀ ਹੈ, ਜਿਸ ਨੂੰ ਸੁਣ ਕੇ ਕਪਿਲ ਸ਼ਰਮਾ ਦੀ ਬੋਲਤੀ ਬੰਦ ਹੋ ਜਾਵੇਗੀ। ਸੋਨੀ ਟੀਵੀ (Sony TV) ਵੱਲੋਂ ਇੱਕ ਪ੍ਰੋਮੋ ਸਾਂਝਾ ਕੀਤਾ ਗਿਆ ਹੈ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਆਉਣ ਵਾਲਾ ਐਪੀਸੋਡ ਬਹੁਤ ਮਨੋਰੰਜਕ ਹੋਣ ਵਾਲਾ ਹੈ।

    ਵੀਡੀਓ 'ਚ ਅਕਸ਼ੈ ਕਹਿੰਦੇ ਹਨ, 'ਜਦੋਂ ਮੈਂ ਤੁਹਾਡੇ ਸ਼ੋਅ 'ਤੇ ਆਉਂਦਾ ਹਾਂ ਤਾਂ ਪੈਸੇ ਲੈਂਦਾ ਹਾਂ', ਜਿਸ 'ਤੇ ਕਪਿਲ ਨੇ ਨਾਂਹ ਵਿੱਚ ਜਵਾਬ ਦਿੱਤਾ। ਇਸ ਤੋਂ ਬਾਅਦ ਅਕਸ਼ੈ, ਕਪਿਲ ਦੀ ਲੱਤ ਖਿੱਚਦੇ ਹਨ ਅਤੇ ਕਹਿੰਦੇ ਹਨ, 'ਜਦੋਂ ਤੁਸੀਂ ਮੇਰੀ ਫਿਲਮ ਸਾਈਨ ਕਰੋਗੇ ਤਾਂ ਪੈਸੇ ਨਾ ਲਇਓ। ਕਿਉਂਕਿ ਜਦੋਂ ਮੈਂ ਆਉਂਦਾ ਹਾਂ, ਮੈਂ ਵੀ ਨਹੀਂ ਲੈਂਦਾ। ਕਪਿਲ ਕੋਲ ਖਿਡਾਰੀ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਹੈ। ਫਿਰ ਅਕਸ਼ੇ ਛੇੜਦੇ ਹੋਏ ਕਹਿੰਦੇ ਹਨ, 'ਅਬ ਨਹੀਂ ਬੋਲੇਗਾ'।
    Published by:Krishan Sharma
    First published:
    Advertisement
    Advertisement