Home /News /entertainment /

ਕੈਟਰੀਨਾ ਕੈਫ ਨੇ ਸਲਮਾਨ-ਰਣਬੀਰ ਨੂੰ ਨਹੀਂ ਭੇਜਿਆ ਸੱਦਾ ਤਾਂ ਵਿੱਕੀ ਕੌਸ਼ਲ ਨੇ EX ਹਰਲੀਨ ਸੇਠੀ ਨੂੰ ਸੂਚੀ ਵਿਚੋਂ ਕੀਤਾ OUT

ਕੈਟਰੀਨਾ ਕੈਫ ਨੇ ਸਲਮਾਨ-ਰਣਬੀਰ ਨੂੰ ਨਹੀਂ ਭੇਜਿਆ ਸੱਦਾ ਤਾਂ ਵਿੱਕੀ ਕੌਸ਼ਲ ਨੇ EX ਹਰਲੀਨ ਸੇਠੀ ਨੂੰ ਸੂਚੀ ਵਿਚੋਂ ਕੀਤਾ OUT

Entertainment: ਕੈਟਰੀਨਾ ਕੈਫ ਅਤੇ ਵਿੱਕੀ ਦੇ ਵਿਆਹ ਦੇ ਮੈਨਿਊ, ਮਹਿੰਦੀ, ਸੰਗੀਤ ਆਦਿ ਤੋਂ ਇਲਾਵਾ ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੇ ਕਈ ਨਾਂਅ ਸਾਹਮਣੇ ਆ ਏ ਹਨ। ਹੁਣ ਖ਼ਬਰ ਹੈ ਕਿ ਵਿੱਕੀ ਵਿਆਹ ਤੋਂ ਪਹਿਲਾਂ ਹੀ ਕੈਟਰੀਨਾ ਦੀ ਰਾਹ 'ਤੇ ਹਨ, ਉਨ੍ਹਾਂ ਨੇ ਵੀ ਕੈਟ ਦੀ ਤਰ੍ਹਾਂ ਵਿਆਹ ਵਿੱਚੋਂ ਆਪਣੀ ਐਕਸ ਹਰਲੀਨ ਸੇਠੀ (Harleen Sethi) ਦਾ ਨਾਂਅ ਮਹਿਮਾਨ ਸੂਚੀ ਵਿਚੋਂ ਕੱਟ ਦਿੱਤਾ ਹੈ।

ਹੋਰ ਪੜ੍ਹੋ ...
  • Share this:

    Wedding: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ (Katrina Kaif-Vicky Kaushal wedding) ਭਾਵੇਂ ਆਪਣੇ ਵਿਆਹ ਨੂੰ ਲੈ ਕੇ ਚੁੱਪ ਧਾਰੀ ਰੱਖਣ, ਪਰ ਲਗਾਤਾਰ ਸੋਸ਼ਲ ਮੀਡੀਆ (Social Media) 'ਤੇ ਆਉਣ ਵਾਲੀਆਂ ਤਸਵੀਰਾਂ ਬਿਆਨ ਕਰ ਰਹੀਆਂ ਹਨ ਕਿ ਬਾਲੀਵੁੱਡ ਦੀ ਇਹ ਜੋੜੀ ਹੀ ਨਹੀਂ ਸਗੋਂ ਰਿਸ਼ਤੇਦਾਰ ਵੀ ਇਸ ਵਿਆਹ ਲਈ ਕਿੰਨੇ ਬੇਸਬਰ ਹਨ। ਕੈਟਰੀਨਾ ਕੈਫ ਅਤੇ ਵਿੱਕੀ ਦੇ ਵਿਆਹ ਦੇ ਮੈਨਿਊ, ਮਹਿੰਦੀ, ਸੰਗੀਤ ਆਦਿ ਤੋਂ ਇਲਾਵਾ ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੇ ਕਈ ਨਾਂਅ ਸਾਹਮਣੇ ਆ ਏ ਹਨ। ਹੁਣ ਖ਼ਬਰ ਹੈ ਕਿ ਵਿੱਕੀ ਵਿਆਹ ਤੋਂ ਪਹਿਲਾਂ ਹੀ ਕੈਟਰੀਨਾ ਦੀ ਰਾਹ 'ਤੇ ਹਨ, ਉਨ੍ਹਾਂ ਨੇ ਵੀ ਕੈਟ ਦੀ ਤਰ੍ਹਾਂ ਵਿਆਹ ਵਿੱਚੋਂ ਆਪਣੀ ਐਕਸ ਹਰਲੀਨ ਸੇਠੀ (Harleen Sethi) ਦਾ ਨਾਂਅ ਮਹਿਮਾਨ ਸੂਚੀ ਵਿਚੋਂ ਕੱਟ ਦਿੱਤਾ ਹੈ।

    ਹਰਲੀਨ ਸੇਠੀ ਨੂੰ ਵਿਆਹ ਦਾ ਸੱਦਾ ਨਹੀਂ

    ਕੈਟਰੀਨਾ ਕੈਫ (Katrina Kaif) ਨੇ ਆਪਣੇ ਵਿਆਹ ਲਈ ਸਲਮਾਨ ਖਾਨ (Salman Khan) ਅਤੇ ਆਪਣੇ ਸਾਬਕਾ ਪ੍ਰੇਮੀ ਰਣਬੀਰ ਕਪੂਰ (Ranbir Kapoor) ਨੂੰ ਵੀ ਸੱਦਾ ਨਹੀਂ ਭੇਜਿਆ ਹੈ। ਖ਼ਬਰ ਹੈ ਕੈਟਰੀਨਾ ਦੇ ਇਸ ਫੈਸਲੇ ਤੋਂ ਬਾਅਦ ਵਿੱਕੀ ਕੌਸ਼ਲ (Vicky Kaushal) ਨੇ ਤੈਅ ਕੀਤਾ ਕਿ ਉਹ ਵੀ ਆਪਣੀ ਸਾਬਕਾ ਗਰਲਫ਼੍ਰੈਂਡ ਨੂੰ ਸੱਦਾ ਨਹੀਂ ਭੇਜਣਗੇ। ਈਟਾਈਮਜ਼ ਨੇ ਆਪਣੀ ਇੱਕ ਰਿਪੋਰਟ ਵਿੱਚ ਇੱਕ ਸੂਤਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਹਰਲੀਨ ਸੇਠੀ ਨੂੰ ਵਿਆਹ ਵਿੱਚ ਨਹੀਂ ਬੁਲਾਇਆ ਗਿਆ ਹੈ।

    ਕਦੇ ਹਰਲੀਨ ਦੇ ਦੀਵਾਨੇ ਸੀ ਵਿੱਕੀ ਕੌਸ਼ਲ

    ਵਿੱਕੀ ਅਤੇ ਹਰਲੀਨ ਦੇ ਪਿਆਰ ਦੀਆਂ ਖ਼ਬਰਾਂ ਉਸ ਸਮੇਂ ਦੀਆਂ ਹਨ, ਜਦੋਂ ਵਿੱਕੀ ਕੌਸ਼ਲ ਦੀ ਫਿਲਮ 'ਉੜੀ' ਚਰਚਾ ਵਿੱਚ ਆਈ ਸੀ। ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਤੱਕ ਹਰਲੀਨ ਅਤੇ ਵਿੱਕੀ ਕੌਸ਼ਲ ਇਕੱਠੇ ਸਨ। ਇੱਕ ਵਾਰੀ ਤਾਂ ਨੇਹਾ ਧੂਪੀਆ ਦੇ ਸ਼ੋਅ ਵਿੱਚ ਹਰਲੀਨ ਲਈ ਉਸ ਨੇ ਗੀਤ ਵੀ ਗਾਇਆ ਸੀ।

    2019 ਵਿੱਚ ਹਰਲੀਨ ਤੇ ਵਿੱਕੀ ਹੋਏ ਵੱਖ

    ਸਾਲ 2019 ਵਿੱਚ ਦੋਵੇਂ ਵੱਖ ਹੋ ਗਏ। ਹਰਲੀਨ ਨੇ ਇੱਕ ਇੰਟਰਵਿਊ ਵਿੱਚ ਵੱਖ ਹੋਣ ਦਾ ਕਾਰਨ ਵਿੱਕੀ ਦੇ ਵਿਹਾਰ ਵਿੱਚ ਬਦਲਾਅ ਨੂੰ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਫਿਲਮ 'ਸੰਜੂ' ਅਤੇ 'ਉੜੀ' ਤੋਂ ਬਾਅਦ ਵਿੱਕੀ ਦੇ ਵਿਹਾਰ ਵਿੱਚ ਬਦਲਾਅ ਸ਼ੁਰੂ ਹੋ ਗਿਆ ਸੀ। ਉਸ ਦੇ ਅਚਾਨਕ ਰੰਗ ਬਦਲਣ ਲੱਗੇ ਸਨ, ਜਿਸ ਕਾਰਨ ਉਹ ਵੱਖ ਹੋ ਗਏ।

    ਵਿਆਹ ਨੂੰ ਲੈ ਕੇ ਸਾਹਮਣੇ ਆਈ ਅਹਿਮ ਜਾਣਕਾਰੀ

    ਕੈਟ ਅਤੇ ਵਿੱਕੀ ਦੇ ਵਿਆਹ ਨੂੰ ਲੈ ਕੇ ਸਵਾਈ ਮਾਧੋਪੁਰ ਦੇ ਜ਼ਿਲ੍ਹਾ ਹੈਡਕੁਆਰਟਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਕੁਲੈਕਟਰ ਰਾਜੇਂਦਰ ਕਿਸ਼ਨ ਨੇ ਦੱਸਿਆ ਕਿ ਵਿਆਹ ਪ੍ਰੋਗਰਾਮ 7 ਤੋਂ 10 ਦਸੰਬਰ ਤੱਕ ਹੋਵੇਗਾ, ਜਿਸ ਵਿੱਚ 120 ਮਹਿਮਾਨ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਸੈਲੀਬ੍ਰਿਟੀ ਜੋੜੇ ਦੇ ਵਿਆਹ ਦੌਰਾਨ ਭੀੜ ਨੂੰ ਕੰਟਰੋਲ ਕਰਨ ਅਤੇ ਕਾਨੂੰਨ ਵਿਵਸਥਾ ਸਬੰਧੀ ਚਰਚਾ ਹੋਈ।

    Published by:Krishan Sharma
    First published:

    Tags: Bollywood actress, Entertainment news, In bollywood, Katrina Kaif, Pre-Wedding Photoshoot, Vicky Kaushal, Wedding