• Home
  • »
  • News
  • »
  • entertainment
  • »
  • ENTERTAINMENT KIM SHARMA ADMITS RELATIONSHIP WITH LEANDER PAES SHARED PHOTO IN ROMANTIC STYLE GH KS

Entertainment: ਕਿਮ ਸ਼ਰਮਾ ਨੇ ਲਿਏਂਡਰ ਪੇਸ ਨਾਲ ਰਿਸ਼ਤਾ ਕਬੂਲਿਆ! ਰੋਮਾਂਟਿਕ ਅੰਦਾਜ਼ 'ਚ ਤਸਵੀਰ ਕੀਤੀ ਸਾਂਝੀ

  • Share this:
ਬਾਲੀਵੁੱਡ (Bollywood) ਅਦਾਕਾਰਾ ਕਿਮ ਸ਼ਰਮਾ (Kim Sharma) ਅਤੇ ਸਾਬਕਾ ਟੈਨਿਸ ਖਿਡਾਰੀ ਲਿਏਂਡਰ ਪੇਸ (Leander Paes ) ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਗੋਆ ਦੀਆਂ ਹਨ, ਜਿਸ ਨੂੰ ਲੈ ਕੇ ਮੀਡੀਆ 'ਚ ਜੋੜੇ ਦੇ ਰਿਸ਼ਤੇ ਨੂੰ ਲੈ ਕੇ ਕਈ ਚਰਚਾਵਾਂ ਹਨ। ਪਹਿਲਾਂ ਲੱਗ ਰਿਹਾ ਸੀ ਕਿ ਦੋਵੇਂ ਡੇਟਿੰਗ (Dating) ਕਰ ਰਹੇ ਹਨ ਪਰੰਤੂ ਇਹ ਵੀ ਵਿਖਾਈ ਪੈਂਦਾ ਹੈ ਕਿ ਕਿਮ ਤੇ ਲਿਏਂਡਰ ਰਿਸ਼ਤੇ ਨੂੰ ਖੁੱਲ ਕੇ ਕਬੂਲ ਕਰਨ ਵੱਲ ਵਧ ਰਹੇ ਹਨ।

ਦਰਅਸਲ, ਕਿਮ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ (Instagram) ਖਾਤੇ 'ਤੇ ਲਿਏਂਡਰ ਪੇਸ ਨਾਲ ਇੱਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ। ਇਸ ਦੌਰਾਨ ਕਿਮ ਨੇ ਚਿੱਟੇ ਰੰਗ ਦੀ ਡਰੈੱਸ ਪਾਈ ਹੋਈ ਹੈ, ਜਦਕਿ ਲਿਏਂਡਰ ਨੀਲੇ ਰੰਗ ਦੇ ਕੈਜੁਅਲ ਪਹਿਰਾਵੇ 'ਚ ਹੈ।

ਜੁਲਾਈ ਮਹੀਨੇ ਵਿੱਚ ਕਿਮ ਅਤੇ ਲਿਏਂਡਰ ਨੂੰ ਗੋਆ ਵਿੱਚ ਇੱਕ ਰੋਮਾਂਟਿਕ ਅੰਦਾਜ਼ ਵਿੱਚ ਪੋਜ਼ ਦਿੰਦੇ ਹੋਏ ਵੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ਦੀ ਚਰਚਾ ਹੋਣ ਲੱਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿਮ ਸ਼ਰਮਾ ਹਰਸ਼ਵਰਧਨ ਰਾਣੇ ਅਤੇ ਯੁਵਰਾਜ ਸਿੰਘ ਨੂੰ ਡੇਟ ਕਰ ਚੁੱਕੀ ਹੈ।

ਵਾਇਰਲ ਤਸਵੀਰਾਂ 'ਤੇ ਪ੍ਰਸ਼ੰਸਕਾਂ ਦੇ ਕੁਮੈਂਟ ਵੀ ਧੜੱਲੇ ਨਾਲ ਆਏ। ਕਿਮ ਸ਼ਰਮਾ ਦੀ ਇਸ ਪੋਸਟ 'ਤੇ, ਇੱਕ ਪ੍ਰਸ਼ੰਸਕ ਨੇ ਲਿਖਿਆ -' ਬਿਊਟੀ ਐਂਡ ਦਿ ਚੈਂਪ. 'ਇੱਕ ਨੇ ਲਿਖਿਆ -' ਜੋੜਾ' ਦੂਜੇ ਨੇ ਕਿਹਾ -'ਮੁਬਾਰਕਾਂ'।

ਜ਼ਿਕਰਯੋਗ ਹੈ ਕਿ ਸਾਲ 2017 ਦੇ ਅੰਤ ਵਿੱਚ ਕਿਮ ਅਤੇ ਹਰਸ਼ ਦੀ ਡੇਟਿੰਗ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇਕ ਦੂਜੇ ਨਾਲ ਤਸਵੀਰਾਂ ਸ਼ੇਅਰ ਕਰ ਕੇ ਆਪਣੇ ਰਿਸ਼ਤੇ 'ਤੇ ਮੋਹਰ ਲਗਾ ਦਿੱਤੀ ਸੀ। 2018 ਵਿੱਚ, ਹਰਸ਼ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ, 'ਮੈਂ ਇੱਕ ਰਿਸ਼ਤੇ ਵਿੱਚ ਹਾਂ ਪਰ ਇਹ ਮੇਰੀ ਨਿੱਜੀ ਜ਼ਿੰਦਗੀ ਹੈ।' ਹਾਲਾਂਕਿ, ਛੇਤੀ ਹੀ ਉਹ ਦੋਵੇਂ ਵੱਖ ਹੋ ਗਏ।
Published by:Krishan Sharma
First published:
Advertisement
Advertisement