ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਕੰਟਰੋਵਰਸੀ ਕੁਈਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਹ ਸਮੇਂ ਸਮੇਂ `ਤੇ ਸੁਰਖ਼ੀਆਂ `ਚ ਬਣੇ ਰਹਿਣ ਲਈ ਕੋਈ ਨਾ ਕੋਈ ਵਿਵਾਦਤ ਬਿਆਨ ਦਿੰਦੀ ਹੀ ਰਹਿੰਦੀ ਹੈ। ਹੁਣ ਇੱੱਕ ਵਾਰ ਫ਼ਿਰ ਤੋਂ ਕੰਗਨਾ ਸੁਰਖ਼ੀਆਂ ਵਿੱਚ ਬਣੀ ਹੋਈ ਹੈ। ਪਰ ਇਸ ਵਾਰ ਵਜ੍ਹਾ ਕੁੱਝ ਹੋਰ ਹੈ। ਦਰਅਸਲ, ਬਾਲੀਵੁੱਡ ਕਲਾਕਾਰ ਅਨਿਲ ਕਪੂਰ ਨੇ ਸਾਫ਼ ਕਹਿ ਦਿਤਾ ਹੈ ਕਿ ਉਹ ਕੰਗਨਾ ਦੇ ਪਿਆਰ ਵਿੱੱਚ ਗ੍ਰਿਫ਼ਤਾਰ ਹਨ ਅਤੇ ਕੰਗਨਾ ਲਈ ਉਹ ਆਪਣੀ ਪਤਨੀ ਨੂੰ ਵੀ ਛੱਡਣ ਲਈ ਤਿਆਰ ਹਨ।
ਤੁਸੀਂ ਵੀ ਹੈਰਾਨ ਹੋ ਗਏ ਨਾ? ਪਰ ਇਹ ਅਨਿਲ ਕਪੂਰ ਦਾ ਗੰਭੀਰਤਾ ਨਾਲ ਦਿਤਾ ਗਿਆ ਬਿਆਨ ਨਹੀਂ ਹੈ। ਦਰਅਸਲ, ਅਨਿਲ ਨੇ ਬਾਲੀਵੁੱੱਡ ਅਦਾਕਾਰ ਸਲਮਾਨ ਖ਼ਾਨ ਦੇ ਭਰਾ ਅਰਬਾਜ਼ ਖ਼ਾਨ ਨੂੰ ਦਿਤੇ ਇਕ ਇੰਟਰਵਿਊ ਵਿੱਚ ਇਹ ਕਿਹਾ ਹੈ। ਜਦੋਂ ਟਾਕ ਸ਼ੋਅ ਵਿੱਚ ਅਰਬਾਜ਼ ਨੇ ਅਨਿਲ ਨੂੰ ਪੁੱਛਿਆ ਕਿ ਜੇ ਉਨ੍ਹਾਂ ਨੂੰ ਮੌਕਾ ਮਿਲੇ ਕਿ ਉਨ੍ਹਾਂ ਨੂੰ ਕਿਸੇ ਨਾਲ ਪਿਆਰ ਹੋ ਜਾਵੇ ਤਾਂ ਉਹ ਕੌਣ ਹੋਵੇਗੀ। ਇਸ ਦੇ ਨਾਲ ਅਰਬਾਜ਼ ਨੇ ਅਨਿਲ ਨੂੰ ਇਹ ਪੁੱਛਿਆ ਕਿ ਕੀ ਉਸ ਲੜਕੀ ਲਈ ਉਹ ਆਪਣੀ ਨੂੰ ਛੱਡ ਦੇਣਗੇ? ਇਸ ਦੇ ਜਵਾਬ ਵਿਚ ਅਨਿਲ ਨੇ ਹੱਸਦੇ ਹੋਏ ਕਿਹਾ ਕਿ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ `ਤੇ ਉਹ ਜਾਨ ਛਿੜਕਦੇ ਹਨ ਅਤੇ ਕੰਗਨਾ ਲਈ ਉਹ ਆਪਣੀ ਪਤਨੀ ਨੂੰ ਵੀ ਛੱਡ ਸਕਦੇ ਹਨ।
ਇਸ ਤੋਂ ਇਲਾਵਾ ਅਰਬਾਜ਼ ਨੇ ਅਨਿਲ ਨੂੰ ਇਹ ਵੀ ਪੁੱਛਿਆ ਕਿ ਆਖ਼ਰ ਅਨਿਲ ਦੀ ਜਵਾਨੀ ਦਾ ਕੀ ਰਾਜ਼ ਹੈ? ਇਸ ਦੇ ਜਵਾਬ ਵਿਚ ਅਨਿਲ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੇਰੇ ‘ਤੇ ਪਰਮਾਤਮਾ ਦੀ ਬਹੁਤ ਕਿਰਪਾ ਹੈ। ਮੈਂ ਜ਼ਿੰਦਗੀ ਦੇ ਹਰ ਪਲ ਨੂੰ ਖੁੱੱਲ੍ਹ ਕੇ ਇਨਜੁਆਏ ਕਰਦਾ ਹਾਂ ਭਾਵ ਜ਼ਿੰਦਗੀ ਦੇ ਹਰ ਪਲ ਦਾ ਅਨੰਦ ਮਾਣਦਾ ਹਾਂ। ਇਸ ਦੇ ਨਾਲ ਹੀ ਅਨਿਲ ਨੇ ਕਿਹਾ ਕਿ ਪਰਮਾਤਮਾ ਨੇ ਸਾਨੂੰ ਸਿਰਫ਼ ਇਕ ਜ਼ਿੰਦਗੀ ਦਿਤੀ ਹੈ, ਅਤੇ ਮੈਨੂੰ ਲਗਦਾ ਹੈ ਕਿ ਸਾਨੂੰ ਇਸਦਾ ਅਨੰਦ ਮਾਨਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anil Kapoor, Bollywood, Bollywood actress, Entertainment news, Interview, Kangana Ranaut, Karan Johar, Love story, Sonam Kapoor