• Home
  • »
  • News
  • »
  • entertainment
  • »
  • ENTERTAINMENT NEWS ARSHAD WARSI MUNNA BHAI MBBS SANJAY DUTT CIRCUITS WAS A STUPID ROLE GH AP AS

ਆਪਣੇ ਸਭ ਤੋਂ ਯਾਦਗਾਰ ਕਿਰਦਾਰ 'ਸਰਕਿਟ' ਨੂੰ ‘Stupid Role’ ਮੰਨਦੇ ਹਨ ਅਰਸ਼ਦ ਵਾਰਸੀ

ਸਾਲ 2020 ਵਿੱਚ ਆਈ ਦੁਰਗਾਮਤੀ ਵਿੱਚ ਵੀ ਅਰਸ਼ਦ ਨੇ ਕੰਮ ਕੀਤਾ ਸੀ ਜੋ ਕਿ ਅਕਸ਼ੈ ਦੀ ਪ੍ਰੋਡਕਸ਼ਨ ਵਿੱਚ ਬਣੀ ਫਿਲਮ ਹੈ। ਆਪਣੀ ਨਵੀਂ ਫਿਲਮ ਬਾਰੇ ਅਰਸ਼ਦ ਕਹਿੰਦੇ ਹਨ ਕਿ “ਇਹ ਇੱਕ ਵੱਖਰਾ ਸਿਨੇਮਾ ਹੈ, ਇਹ ਇੱਕ ਵੱਖਰੀ ਕਹਾਣੀ ਹੈ। ਮੈਂ ਇਹੀ ਸੋਚ ਕੇ ਇਹ ਫਿਲਮ ਕੀਤੀ ਕਿ ਮੈਂ ਪਹਿਲਾਂ ਅਕਸ਼ੈ ਨਾਲ ਕੰਮ ਨਹੀਂ ਕੀਤਾ ਹੈ ਅਤੇ ਇਹ ਮੇਰੀ ਉਨ੍ਹਾਂ ਨਾਲ ਪਹਿਲੀ ਫਿਲਮ ਹੈ।

  • Share this:
ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਅਰਸ਼ਦ ਵਾਰਸੀ ਆਪਣੀ ਕੋਮਿਕ ਟਾਈਮਿੰਗ ਤੇ ਬੇਮਿਸਾਲ ਅਦਾਕਾਰੀ ਕਾਰਨ ਸਭ ਦੇ ਦਿਲਾਂ ਉੱਤੇ ਰਾਜ ਕਰਦੇ ਹਨ। ਉਨ੍ਹਾਂ ਵੱਲੋਂ ਨਿਭਾਏ ਗਏ ਕਈ ਕਿਰਦਾਰ ਜਿਵੇਂ ਸਫਰ ਫਿਲਮ ਵਿੱਚ ਇੱਕ ਇਮਾਨਦਾਰ ਸਿਪਾਹੀ, ਮੁੰਨਾ ਭਾਈ ਦੇ ਸਰਕਿਟ ਤੋਂ ਲੈ ਕੇ ਜੋਲੀ ਐਲਐਲਬੀ ਦੇ ਚੰਟ ਵਕੀਲ ਦੀ ਭੁਮਿਕਾ ਨੂੰ ਇਹ ਇੰਝ ਅਨਜਾਮ ਦਿੰਦੇ ਹਨ ਕਿ ਵੇਖਣ ਵਾਲੇ ਨੂੰ ਲਗਦਾ ਹੈ ਕਿ ਉਸ ਕਿਰਦਾਰ ਨੂੰ ਅਰਸ਼ਦ ਲਈ ਹੀ ਲਿਖਿਆ ਗਿਆ ਹੋਵੇ।

ਅਭਿਨੇਤਾ, ਜੋ ਆਖਰੀ ਵਾਰ ਵੈੱਬ ਸੀਰੀਜ਼ ਅਸੁਰ ਵਿੱਚ ਦਿਖਾਈ ਦਿੱਤੇ ਸਨ, ਹੁਨ 20 ਸਾਲਾਂ ਦੇ ਵਕਫ਼ੇ ਤੋਂ ਬਾਅਦ ਅਕਸ਼ੈ ਕੁਮਾਰ ਨਾਲ ਸਕ੍ਰੀਨ ਸਾਂਝੀ ਕਰਦੇ ਦਿਖਾਈ ਦੇਣਗੇ। ਦੋਵਾਂ ਨੇ ਜਾਨੀ ਦੁਸ਼ਮਣ (2002) ਵਿੱਚ ਇਕੱਠੇ ਕੰਮ ਕੀਤਾ ਸੀ। ਹਾਲਾਂਕਿ ਅਦਾਕਾਰ ਅਰਸ਼ਦ ਵਾਰਸੀ "ਬੱਚਨ ਪਾਂਡੇ" ਫਿਲਮ ਨੂੰ ਹੀ ਅਕਸ਼ੈ ਕੁਮਾਰ ਨਾਲ ਆਪਣਾ ਪਹਿਲਾ ਪ੍ਰੋਜੈਕਟ ਮੰਨਣਗੇ।

ਸਾਲ 2020 ਵਿੱਚ ਆਈ ਦੁਰਗਾਮਤੀ ਵਿੱਚ ਵੀ ਅਰਸ਼ਦ ਨੇ ਕੰਮ ਕੀਤਾ ਸੀ ਜੋ ਕਿ ਅਕਸ਼ੈ ਦੀ ਪ੍ਰੋਡਕਸ਼ਨ ਵਿੱਚ ਬਣੀ ਫਿਲਮ ਹੈ। ਆਪਣੀ ਨਵੀਂ ਫਿਲਮ ਬਾਰੇ ਅਰਸ਼ਦ ਕਹਿੰਦੇ ਹਨ ਕਿ “ਇਹ ਇੱਕ ਵੱਖਰਾ ਸਿਨੇਮਾ ਹੈ, ਇਹ ਇੱਕ ਵੱਖਰੀ ਕਹਾਣੀ ਹੈ। ਮੈਂ ਇਹੀ ਸੋਚ ਕੇ ਇਹ ਫਿਲਮ ਕੀਤੀ ਕਿ ਮੈਂ ਪਹਿਲਾਂ ਅਕਸ਼ੈ ਨਾਲ ਕੰਮ ਨਹੀਂ ਕੀਤਾ ਹੈ ਅਤੇ ਇਹ ਮੇਰੀ ਉਨ੍ਹਾਂ ਨਾਲ ਪਹਿਲੀ ਫਿਲਮ ਹੈ।

ਅਕਸ਼ੈ ਨਾਲ ਕੰਮ ਕਰਨ ਬਾਰੇ ਅਰਸ਼ਦ ਨੇ ਕਿਹਾ, "ਮੈਂ ਉਨ੍ਹਾਂ ਨੂੰ ਬਹੁਤ ਪਸੰਦ ਕਰਦਾ ਹਾਂ। ਮੈਂ ਉਨ੍ਹਾਂ ਨੂੰ ਇੱਕ ਵਿਅਕਤੀ ਅਤੇ ਅਦਾਕਾਰ ਵਜੋਂ ਜਾਣਦਾ ਸੀ। ਮੈਂ ਉਨ੍ਹਾਂ ਬਾਰੇ ਬਹੁਤ ਕੁਝ ਸੁਣਿਆ ਸੀ, ਪਰ ਇਹ ਹਮੇਸ਼ਾ ਦੂਜੇ ਲੋਕਾਂ ਤੋਂ ਸੀ। ਜਦੋਂ ਤੁਸੀਂ ਉਨ੍ਹਾਂ ਨੂੰ ਵਿਅਕਤੀਗਤ ਤੌਰ 'ਤੇ ਮਿਲਦੇ ਹੋ ਅਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹੋ, ਉਦੋਂ ਹੀ ਤੁਸੀਂ ਜਾਣ ਪਾਉਂਦੇ ਹੋ ਕਿ ਅਕਸ਼ੈ ਅਸਲ ਵਿੱਚ ਕੀ ਹਨ। ਉਹ ਸੱਚਮੁੱਚ ਇੱਕ ਚੰਗੇ ਇਨਸਾਨ ਹਨ, ਇੱਕ ਸਾਫ ਦਿਲ ਵਾਲੇ ਇੱਕ ਚੰਗੇ ਵਿਅਕਤੀ ਹਨ, ਇਹ ਬਹੁਤ ਮਹੱਤਵਪੂਰਨ ਹੈ।

ਇਕ ਪ੍ਰੋਫੈਸ਼ਨਲ ਹੋਣ ਦੇ ਨਾਲ ਨਾਲ ਅਕਸ਼ੈ ਵਿਅਕਤੀਗਤ ਤੌਰ ਉੱਤੇ ਚੰਗੇ ਹਨ, ਇਸ ਲਈ ਹਰ ਕੋਈ ਉਨ੍ਹਾਂ ਨੂੰ ਤਾਸਟ ਕਰਨਾ ਚਾਹੁੰਦਾ ਹੈ।” ਅਰਸ਼ਦ ਨੇ ਫਿਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਸ ਲਈ ਇਹ ਜਾਣਨਾ ਕਿੰਨਾ ਜ਼ਰੂਰੀ ਹੈ ਕਿ ਫਿਲਮ ਦਾ ਮੁੱਖ ਅਦਾਕਾਰ ਕੌਣ ਹੈ।

ਉਨ੍ਹਾਂ ਕਿਹਾ ਕਿ “ਮੈਂ ਮੁੰਨਾ ਭਾਈ ਇਸ ਲਈ ਕੀਤੀ ਕਿਉਂਕਿ ਇਹ ਵਿੱਚ ਸੰਜੂ (ਸੰਜੇ ਦੱਤ) ਸਨ, ਨਹੀਂ ਤਾਂ ਰਾਜੂ (ਫ਼ਿਲਮ ਨਿਰਮਾਤਾ ਰਾਜਕੁਮਾਰ ਹਿਰਾਨੀ) ਨੂੰ ਵੀ ਪਤਾ ਹੈ ਕਿ ਸਰਕਿਟ ਦਾ ਕਿਰਦਾਰ ਇੰਨਾ ਖਾਸ ਨਹੀਂ ਸੀ, ਇਹ ਇੱਕ ਸਟੁਪਿਡ ਰੋਲ ਸੀ। ਇੱਥੋਂ ਤੱਕ ਕਿ ਸਰਕਿਟ ਦੇ ਰੋਲ ਲਈ ਮਕਰੰਦ ਦੇਸ਼ਪਾਂਡੇ ਨੇ ਵੀ ਨੂੰ ਨਾਂਹ ਕਰ ਦਿੱਤੀ ਸੀ!”

ਜਦੋਂ ਵੀ ਅਰਸ਼ਦ ਨੂੰ ਕੋਈ ਸਕ੍ਰਿਪਟ ਆਫਰ ਕੀਤੀ ਜਾਂਦੀ ਹੈ ਤਾਂ ਉਹ ਉਸ ਨੂੰ ਇੱਕ ਦਰਸ਼ਕ ਦੀ ਤਰ੍ਹਾਂ ਸੁਣਦੇ ਹਨ ਤੇ ਫਿਰ ਫੈਸਲਾ ਕਰਦੇ ਹਨ ਕਿ ਕੀ ਇਸ ਫਲਮ ਨੂੰ ਦਰਸ਼ਕ ਵਜੋਂ ਕੋਈ ਦੇਖਣਾ ਪਸੰਦ ਕਰੇਗਾ ਜਾਂ ਨਹੀਂ। ਸਕ੍ਰਿਪਟ ਪੜ੍ਹਨ ਤੋਂ ਬਾਅਦ ਮਨ ਵਿੱਚੋਂ ਆਵਾਜ਼ ਆਉਂਦੀ ਹੈ ਕਿ ਤੁਸੀਂ ਇਹ ਫਿਲਮ ਕਰਨਾ ਚਾਹੁੰਦੇ ਹੋ ਜਾਂ ਨਹੀਂ।

ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੂੰ ਆਪਣੀ ਐਕਟਿੰਗ ਦੀ ਅਸਲ ਸਮਰੱਥਾ ਦਿਖਾਉਣ ਲਈ ਫਿਲਮਾਂ ਦੀ ਅਜੇ ਤੱਕ ਪੇਸ਼ਕਸ਼ ਨਹੀਂ ਕੀਤੀ ਗਈ ਹੈ, ਇਸ ਉੱਤੇ ਉਨ੍ਹਾਂ ਨੇ ਕਿਹਾ, "ਇਸ ਵਿੱਚ ਕਿਸਮਤ ਦਾ ਇੱਕ ਵੱਡਾ ਰੋਲ ਹੁੰਦਾ ਹੈ। ਇਸ ਪਿੱਛੇ ਕੋਈ ਕਾਰਨ ਨਹੀਂ, ਹਰ ਕਿਸੇ ਦੀ ਆਪਣੀ ਸ਼ਖ਼ਸੀਅਤ ਹੁੰਦੀ ਹੈ।

ਹਰ ਕਿਸੇ ਦਾ ਆਪਣਾ ਰਸਤਾ ਹੈ ਅਤੇ ਉਹ ਇਸ 'ਤੇ ਚੱਲਦੇ ਹਨ। ਇੱਕ ਲੀਡ ਐਕਟਰ ਬਣਨ ਲਈ, ਇੱਕ ਖਾਸ ਮਾਨਸਿਕਤਾ, ਡਰਾਈਵ ਫੋਰਸ ਅਤੇ ਐਗਰੈਸ਼ਨ ਦੀ ਲੋੜ ਹੁੰਦੀ ਹੈ, ਅਤੇ ਮੇਰੇ ਕੋਲ ਅਜਿਹਾ ਨਹੀਂ ਹੈ।" ਅਕਸ਼ੇ ਬੱਚਨ ਪਾਂਡੇ ਦੇ ਮੁੱਖ ਅਭਿਨੇਤਾ ਹਨ ਪਰ ਦਰਸ਼ਕ ਅਜੇ ਵੀ ਫਿਲਮ ਵਿੱਚ ਅਰਸ਼ਦ ਦੀ ਕਾਮਿਕ ਟਾਈਮਿੰਗ ਨੂੰ ਵੇਖਣ ਲਈ ਕਾਫ਼ੀ ਉਤਸ਼ਾਹਿਤ ਹਨ।

ਆਪਣੀਆਂ ਜ਼ਿਆਦਾਤਰ ਫਿਲਮਾਂ ਵਿੱਚ ਕਾਮੇਡੀ ਕਰਨ ਤੋਂ ਬਾਅਦ ਉਹ ਕਿਵੇਂ ਦਾ ਮਹਿਸੂਸ ਕਰਦੇ ਹਨ। ਇਹ ਪੁੱਛੇ ਜਾਣ ਉੱਤੇ ਅਰਸ਼ਦ ਨੇ ਕਿਹਾ ਕਿ "ਮੈਂ ਬਹੁਤ ਵਧੀਆ ਮਹਿਸੂਸ ਕਰਦਾ ਹਾਂ, ਪਰ ਮੇਰੀ ਇੱਕ ਸਮੱਸਿਆ ਇਹ ਹੈ ਕਿ ਮੈਂ ਥੋੜ੍ਹਾ ਆਲਸੀ ਹਾਂ, ਮੈਂ ਬਹੁਤ ਜ਼ਿਆਦਾ ਕੰਮ ਨਹੀਂ ਕਰਦਾ ਹਾਂ। ਮੈਨੂੰ ਅਜੇ ਹੋਰ ਕੰਮ ਕਰਨ ਦੀ ਲੋੜ ਹੈ। ”
Published by:Amelia Punjabi
First published: