• Home
 • »
 • News
 • »
 • entertainment
 • »
 • ENTERTAINMENT NEWS JAVED AKHTARS PLEA FOR NON BAILABLE WARRANT AGAINST KANGANA RANAUT REJECTED PETITION FILED IN COURT KS

ਕੰਗਣਾ ਰਣੌਤ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਦੀ ਮੰਗ ਖਾਰਜ, ਜਾਵੇਦ ਅਖ਼ਤਰ ਨੇ ਅਦਾਲਤ 'ਚ ਦਾਖਲ ਕੀਤੀ ਸੀ ਪਟੀਸ਼ਨ

ANI ਦੇ ਮੁਤਾਬਕ ਜਾਵੇਦ ਅਖਤਰ ਦੇ ਵਕੀਲ ਜੈ ਭਾਰਦਵਾਜ ਨੇ ਕਿਹਾ, ''ਅਦਾਲਤ ਨੇ ਕੰਗਨਾ ਰਣੌਤ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਅਗਲੀ ਸੁਣਵਾਈ 1 ਫਰਵਰੀ ਨੂੰ ਅੰਧੇਰੀ ਮੈਟਰੋਪੋਲੀਟਨ ਮੈਜਿਸਟ੍ਰੇਟ ਕੋਰਟ 'ਚ ਹੋਵੇਗੀ।

 • Share this:
  ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਮਸ਼ਹੂਰ ਗੀਤਕਾਰ ਜਾਵੇਦ ਅਖਤਰ ਦੇ ਮਾਣਹਾਨੀ ਮਾਮਲੇ 'ਚ ਮੁੰਬਈ ਦੀ ਇਕ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਇਹ ਫੈਸਲਾ ਕੰਗਨਾ ਦੇ ਹੱਕ ਵਿੱਚ ਗਿਆ ਹੈ। ਦਰਅਸਲ ਜਾਵੇਦ ਅਖਤਰ ਨੇ ਕੰਗਨਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਹੈ। ਜਾਵੇਦ ਨੇ ਕੰਗਨਾ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਲਈ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਕੋਰਟ 'ਚ ਅਰਜ਼ੀ ਦਿੱਤੀ ਸੀ। ਮੰਗਲਵਾਰ ਨੂੰ ਅਦਾਲਤ ਨੇ ਉਨ੍ਹਾਂ ਦੀ ਮੰਗ ਨੂੰ ਰੱਦ ਕਰ ਦਿੱਤਾ ਅਤੇ ਮਾਮਲੇ ਦੀ ਸੁਣਵਾਈ ਲਈ ਨਵੀਂ ਤਰੀਕ ਦੇ ਦਿੱਤੀ।

  ANI ਦੇ ਮੁਤਾਬਕ ਜਾਵੇਦ ਅਖਤਰ ਦੇ ਵਕੀਲ ਜੈ ਭਾਰਦਵਾਜ ਨੇ ਕਿਹਾ, ''ਅਦਾਲਤ ਨੇ ਕੰਗਨਾ ਰਣੌਤ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਅਗਲੀ ਸੁਣਵਾਈ 1 ਫਰਵਰੀ ਨੂੰ ਅੰਧੇਰੀ ਮੈਟਰੋਪੋਲੀਟਨ ਮੈਜਿਸਟ੍ਰੇਟ ਕੋਰਟ 'ਚ ਹੋਵੇਗੀ। ਸਾਲ 2020 ਵਿੱਚ, ਜਾਵੇਦ ਅਖਤਰ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਕੰਗਨਾ ਦੁਆਰਾ ਦਿੱਤੇ ਗਏ ਕੁਝ ਬਿਆਨਾਂ ਨੂੰ ਲੈ ਕੇ ਅੰਧੇਰੀ ਅਦਾਲਤ ਵਿੱਚ ਮਾਣਹਾਨੀ ਦੀ ਸ਼ਿਕਾਇਤ ਦਾਇਰ ਕੀਤੀ ਸੀ।

  ਜਾਵੇਦ ਅਖਤਰ ਦਾ ਦਾਅਵਾ ਹੈ
  ਜਾਵੇਦ ਅਖਤਰ ਨੇ ਦਾਅਵਾ ਕੀਤਾ ਸੀ ਕਿ ਜੂਨ 2020 ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇੱਕ ਟੀਵੀ ਇੰਟਰਵਿਊ ਵਿੱਚ ਕੰਗਨਾ ਰਣੌਤ ਸੁਸ਼ਾਂਤ ਦੀ ਮੌਤ ਨਾਲ ਜੁੜੇ ਹਾਲਾਤਾਂ 'ਤੇ ਬੋਲ ਰਹੀ ਸੀ। ਇਸ ਦੌਰਾਨ ਕੰਗਨਾ ਨੇ ਉਸ ਨੂੰ ਸੁਸਾਈਡ ਗੈਂਗ ਦਾ ਹਿੱਸਾ ਦੱਸਿਆ ਸੀ। ਉਦੋਂ ਤੋਂ ਉਸ ਨੂੰ ਲਗਾਤਾਰ ਧਮਕੀ ਭਰੇ ਕਾਲ ਅਤੇ ਮੈਸੇਜ ਆ ਰਹੇ ਸਨ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ। ਇਸ ਨਾਲ ਉਸ ਦੀ ਬਦਨਾਮੀ ਹੋਈ ਹੈ।

  ਕੰਗਨਾ ਰਣੌਤ ਖਿਲਾਫ ਕੇਸ
  ਜਾਵੇਦ ਅਖਤਰ ਨੇ ਇਸ ਆਧਾਰ 'ਤੇ ਕੰਗਨਾ ਰਣੌਤ 'ਤੇ ਭਾਰਤੀ ਦੰਡ ਵਿਧਾਨ ਦੀ ਧਾਰਾ 499 (ਮਾਨਹਾਨੀ) ਅਤੇ ਧਾਰਾ 500 (ਮਾਨਹਾਨੀ ਦੀ ਸਜ਼ਾ) ਦੇ ਤਹਿਤ ਦੋਸ਼ ਲਗਾਏ ਸਨ। ਉਦੋਂ ਤੋਂ ਹੀ ਦੋਵਾਂ ਵਿਚਾਲੇ ਸਿੱਧਾ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ। ਕੰਗਨਾ ਰਣੌਤ ਕਈ ਸੁਣਵਾਈਆਂ ਵਿੱਚ ਹਾਜ਼ਰ ਨਹੀਂ ਹੋਈ ਹੈ। ਹਾਲਾਂਕਿ ਉਨ੍ਹਾਂ ਨੇ ਸੁਣਵਾਈ 'ਤੇ ਹਾਜ਼ਰ ਹੋਣ ਦੇ ਕਾਰਨ ਵੀ ਅਦਾਲਤ ਦੇ ਸਾਹਮਣੇ ਰੱਖੇ ਹਨ। ਹੁਣ ਇਸ ਮਾਮਲੇ ਦੀ ਸੁਣਵਾਈ 1 ਫਰਵਰੀ ਨੂੰ ਹੋਵੇਗੀ।

  ਕੰਗਨਾ ਰਣੌਤ ਦੀਆਂ ਆਉਣ ਵਾਲੀਆਂ ਫਿਲਮਾਂ
  ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਫਿਲਮ ਤੇਜਸ ਦੀ ਸ਼ੂਟਿੰਗ ਪੂਰੀ ਕੀਤੀ ਹੈ। ਉਹ ਜਲਦੀ ਹੀ 'ਮਣੀਕਰਨਿਕਾ ਰਿਟਰਨਜ਼: ਦਿ ਲੀਜੈਂਡ ਆਫ ਦੀਦਾ', 'ਐਮਰਜੈਂਸੀ', 'ਧਾਕੜ' ਅਤੇ 'ਦਿ ਇਨਕਾਰਨੇਸ਼ਨ: ਸੀਤਾ' ਵਰਗੀਆਂ ਫਿਲਮਾਂ 'ਚ ਨਜ਼ਰ ਆਵੇਗੀ। ਕੰਗਨਾ ਆਪਣੀ ਆਉਣ ਵਾਲੀ ਡਾਰਕ ਕਾਮੇਡੀ 'ਟੀਕੂ ਵੇਡਸ ਸ਼ੇਰੂ' ਨੂੰ ਆਪਣੇ ਪ੍ਰੋਡਕਸ਼ਨ ਹਾਊਸ ਮਣੀਕਰਨਿਕਾ ਫਿਲਮਜ਼ ਦੇ ਤਹਿਤ ਪ੍ਰੋਡਿਊਸ ਕਰ ਰਹੀ ਹੈ।
  Published by:Krishan Sharma
  First published: