• Home
  • »
  • News
  • »
  • entertainment
  • »
  • ENTERTAINMENT PARMESH VERMA AND GEET GREWAL START WEDDING PREPARATIONS SEE PICTURES OF MAHINDI KS

ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਵੱਲੋਂ ਵਿਆਹ ਦੀਆਂ ਤਿਆਰੀਆਂ ਸ਼ੁਰੂ, ਵੇਖੋ ਮਹਿੰਦੀ ਦੀਆਂ ਤਸਵੀਰਾਂ

Pre Wedding Shoot: ਇੱਕ ਤਸਵੀਰ ਵਿੱਚ ਗੀਤ ਗਰੇਵਾਲ, ਪਰਮੀਸ਼ ਵਰਮਾ ਨਾਲ ਸਿਰ ਜੋੜ ਕੇ ਬੈਠੀ ਹੈ। ਗੀਤ ਦੇ ਹੱਥਾਂ ਤੋਂ ਲੈ ਕੇ ਬਾਂਹਾ ਤੱਕ ਮਹਿੰਦੀ ਲੱਗੀ ਹੋਈ ਹੈ। ਗੀਤ ਦੇ ਗੁਲਾਬੀ ਰੰਗ ਦਾ ਕਢਾਈ ਕੀਤਾ ਹੋਇਆ ਲਹਿੰਗਾ ਪਹਿਨਿਆ ਹੋਇਆ ਹੈ, ਜਦਕਿ ਪਰਮੀਸ਼ ਦੇ ਚਿੱਟਾ ਕੁੜਤਾ-ਪਜਾਮਾ ਪਾਇਆ ਹੋਇਆ ਹੈ।

  • Share this:
    Wedding Shoot: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਵੱਲੋਂ ਮੰਗਣੀ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਵੀ ਅਰੰਭ ਦਿੱਤੀਆਂ ਹਨ। ਸੋਮਵਾਰ ਪਰਮੀਸ਼ ਵਰਮਾ ਵੱਲੋਂ ਵਿਆਹ ਦੌਰਾਨ ਕੀਤੀ ਜਾਂਦੀ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ। ਪਰਮੀਸ਼ ਅਤੇ ਗੀਤ ਗਰੇਵਾਲ ਵੱਲੋਂ ਵਿਆਹ ਤੋਂ ਪਹਿਲਾਂ ਵੀਡੀਓ ਸ਼ੂਟ ਕੀਤੇ ਜਾ ਰਹੇ ਹਨ। ਇਸ ਸਬੰਧੀ ਜੋੜੇ ਵੱਲੋਂ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿਸ 'ਤੇ ਪ੍ਰਸ਼ੰਸਕ ਵਧਾਈਆਂ ਦਿੰਦੇ ਨਹੀਂ ਥੱਕ ਰਹੇ।

    ਇੱਕ ਤਸਵੀਰ ਵਿੱਚ ਗੀਤ ਗਰੇਵਾਲ, ਪਰਮੀਸ਼ ਵਰਮਾ ਨਾਲ ਸਿਰ ਜੋੜ ਕੇ ਬੈਠੀ ਹੈ। ਗੀਤ ਦੇ ਹੱਥਾਂ ਤੋਂ ਲੈ ਕੇ ਬਾਂਹਾ ਤੱਕ ਮਹਿੰਦੀ ਲੱਗੀ ਹੋਈ ਹੈ। ਗੀਤ ਦੇ ਗੁਲਾਬੀ ਰੰਗ ਦਾ ਕਢਾਈ ਕੀਤਾ ਹੋਇਆ ਲਹਿੰਗਾ ਪਹਿਨਿਆ ਹੋਇਆ ਹੈ, ਜਦਕਿ ਪਰਮੀਸ਼ ਦੇ ਚਿੱਟਾ ਕੁੜਤਾ-ਪਜਾਮਾ ਪਾਇਆ ਹੋਇਆ ਹੈ।








    View this post on Instagram






    A post shared by Geet Grewal (@grewalgeet_)





    ਗੀਤ ਗਰੇਵਾਲ ਅਤੇ ਪਰਮੀਸ਼ ਵੱਲੋਂ ਸਾਂਝੀ ਕੀਤੀ ਇੱਕ ਹੋਰ ਤਸਵੀਰ ਵਿੱਚ ਦੋਵੇਂ ਭੜੋਲੀ ਚੁੱਕ ਕੇ ਇੱਕ-ਦੂਜੇ ਦੇ ਸਾਹਮਣੇ ਖੜੇ ਹੋਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪਰਮੀਸ਼ ਅਤੇ ਗੀਤ ਗਰੇਵਾਲ ਦੀ ਮੰਗਣੀ ਹੋਈ ਹੈ, ਜਿਸ ਬਾਰੇ ਦੋਵਾਂ ਨੇ ਬਾਕਾਇਦਾ ਪੋਸਟਾਂ ਸਾਂਝੀਆਂ ਕੀਤੀਆਂ।








    View this post on Instagram






    A post shared by Geet Grewal (@grewalgeet_)





    ਛੇਤੀ ਹੀ ਵਿਆਹ ਬੰਧਨ ਵਿੱਚ ਬੰਨੇ ਜਾਣ ਵਾਲੇ ਪਰਮੀਸ਼ ਤੇ ਗੀਤ ਦੇ ਚਿਹਰੇ 'ਤੇ ਖੁਸ਼ੀਆਂ ਆਪ ਮੁਹਾਰੇ ਹੀ ਵੇਖੀਆਂ ਜਾ ਸਕਦੀਆਂ ਹਨ। ਦੋਵੇਂ ਬਹੁਤ ਹੀ ਖ਼ੁਸ਼ ਨਜ਼ਰ ਆ ਰਹੇ ਹਨ। ਇਸ ਮੌਕੇ ਪਰਮੀਸ਼ ਦੇ ਕਾਲੇ ਰੰਗ ਦੇ ਕੁੜਤੇ ਉਪਰ ਫਲੋਰਲ ਰੰਗ ਦੀ ਜੈਕਟ ਪਾਈ ਹੈ, ਜਦਕਿ ਗੀਤ ਗਰੇਵਾਲ ਸੰਤਰੀ ਰੰਗ ਦੇ ਲਹਿੰਗੇ ਵਿੱਚ ਨਜ਼ਰ ਆ ਰਹੀ ਹੈ। ਗੀਤ ਗਰੇਵਾਲ ਨੇ ਇਸ ਪਰਮੀਸ਼ ਵਰਮਾ ਨੂੰ ਟੈਗ ਕਰਦੇ ਹੋਏ ਇਸ 'ਤੇ ਲਿਖਿਆ, 'Like Diamonds in the Sky - P&G।
    Published by:Krishan Sharma
    First published: