ਚੰਡੀਗੜ੍ਹ: Accident: 'ਬਚਪਨ ਕਾ ਪਿਆਰ' (Bachpan Ka pyar) ਗੀਤ ਨਾਲ ਚਰਚਾ ਖੱਟਣ ਵਾਲੇ ਮੁੰਡੇ ਸਹਿਦੇਵ ਦਿਰਦੋ (Sahedev Dirdo) ਦੀ ਸੜਕ ਹਾਦਸੇ (Road Accident) ਵਿੱਚ ਜ਼ਖ਼ਮੀ ਹੋਣ ਦੀ ਸੂਚਨਾ ਹੈ। ਸਹਿਦੇਵ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ।
ਜ਼ਿਕਰਯੋਗ ਹੈ ਕਿ ਸਹਿਦੇਵ, ਬਾਲੀਵੁੱਡ ਗਾਇਕ ਬਾਦਸ਼ਾਹ (Bollywood Singer) ਨਾਲ ਗੀਤ ਗਾਉਣ ਪਿੱਛੋਂ ਸੁਰਖੀਆਂ ਵਿੱਚ ਛਾਇਆ ਸੀ। ਹਸਪਤਾਲ ਦੇ ਡਾਕਟਰ ਟਿੰਕੂ ਸਿੰਘ ਦਾ ਕਹਿਣਾ ਹੈ ਕਿ ਸਹਿਦੇਵ ਦੀ ਹਾਲਤ ਠੀਕ ਹੈ ਅਤੇ ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਹੈ। ਉਸ ਨੂੰ ਮੁੱਢਲੀ ਸਹਾਇਤਾ ਪਿੱਛੋਂ ਜਗਦਲਪੁਰ ਹਸਪਤਾਲ ਰੈਫਰ ਕੀਤਾ ਗਿਆ ਹੈ।
ਦੈਨਿਕ ਭਾਸਕਰ ਦੀ ਖ਼ਬਰ ਅਨੁਸਾਰ ਸਹਿਦੇਵ ਆਪਣੇ ਕਿਸੇ ਸਾਥੀ ਨਾਲ ਮੋਟਰਸਾਈਕਲ 'ਤੇ ਸੁਕਮਾ ਵਿਖੇ ਕਿਤੇ ਜਾ ਰਿਹਾ ਸੀ, ਜਿਸ ਦੌਰਾਨ ਸ਼ਬਰੀ ਨਗਰ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਹਾਦਸਾ ਵਾਪਰ ਗਿਆ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਮੌਕੇ 'ਤੇ ਲੋਕਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ।
ਘਟਨਾ ਦਾ ਪਤਾ ਲੱਗਣ 'ਤੇ ਸੁਕਮਾ ਦੇ ਕੁਲੈਕਟਰ ਵਿਨੀਤ ਨੰਦਨਵਾਰ ਨੇ ਖੁਦ ਹਸਪਤਾਲ ਜਾ ਕੇ ਸਹਿਦੇਵ ਦਾ ਪਤਾ ਲਿਆ। ਉਨ੍ਹਾਂ ਦੱਸਿਆ ਕਿ ਸਹਿਦੇਵ ਨਾਲ ਮੋਟਰਸਾਈਕਲ 'ਤੇ ਦੋ ਹੋਰ ਲੋਕ ਵੀ ਸਨ। ਉਨ੍ਹਾਂ ਦੱਸਿਆ ਕਿ ਸੁਕਮਾ ਵਿੱਚ ਮੁਢਲੀ ਸਹਾਇਤਾ ਪਿੱਛੋਂ ਜਗਦਲਪੁਰ ਰੈਫਰ ਕੀਤਾ ਗਿਆ ਹੈ।
ਬਾਦਸ਼ਾਹ ਨੇ ਫੋਨ ਕਰਕੇ ਜਾਣਿਆ ਹਾਲ
ਬਾਲੀਵੁੱਡ ਗਾਇਕ ਬਾਦਸ਼ਾਹ ਨੇ ਵੀ ਘਟਨਾ ਦਾ ਪਤਾ ਲੱਗਣ 'ਤੇ ਟਵੀਟ ਕਰਕੇ ਸਹਿਦੇਵ ਨੂੰ ਮਦਦ ਦਾ ਭਰੋਸਾ ਦਿੱਤਾ ਹੈ। ਬਾਦਸ਼ਾਹ ਨੇ ਸਹਿਦੇਵ ਨਾਲ ਰਹੇ ਪਿੰਟੂ ਨਾਲ ਗੱਲ ਕੀਤੀ ਅਤੇ ਹਾਲ ਜਾਣਿਆ।
In touch with Sahdev’s family and friends. He is unconscious, on his way to hospital. Im there for him. Need your prayers 🙏
— BADSHAH (@Its_Badshah) December 28, 2021
ਉਸ ਨੇ ਸਹਿਦੇਵ ਨੂੰ ਕੋਈ ਵੀ ਮਦਦ ਦੀ ਲੋੜ ਲਈ ਕਿਹਾ ਹੈ ਕਿ ਉਹ ਤੇ ਉਸ ਦੀ ਟੀਮ ਹਮੇਸ਼ਾ ਉਸ ਨਾਲ ਖੜੇ ਹਨ। ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਸਹਿਦੇਵ ਦੇ ਛੇਤੀ ਠੀਕ ਹੋਣ ਦੀ ਕੀਤੀ ਕਾਮਨਾ
ਉਧਰ, ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸਹਿਦੇਵ ਦੇ ਵਧੀਆ ਇਲਾਜ ਲਈ ਸੁਕਮਾ ਦੇ ਕੁਲੈਕਟਰ ਨੂੰ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਨਾਲ ਹੀ ਸਹਿਦੇਵ ਦੇ ਛੇਤੀ ਠੀਕ ਹੋਣ ਦੀ ਇੱਛਾ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Badshah, Bollwood, Entertainment news, Road accident, Singer