ਮੁੰਬਈ: ਬਿੱਗ ਬੌਸ 13 (Bigg Boss 13) ਦੇ ਜੇਤੂ ਅਤੇ ਬਾਲੀਵੁੱਡ ਅਦਾਕਾਰ ਸਿਧਾਰਥ ਸ਼ੁਕਲਾ ਦਾ ਅੰਤਿਮ ਸਸਕਾਰ (Siddharth Shukla’s Funeral) ਸ਼ੁੱਕਰਵਾਰ ਨੂੰ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ। ਇਥੇ ਸਿਧਾਰਥ ਦੀ ਮਾਤਾ ਦੀ ਸਥਿਤੀ ਵੇਖ ਕੇ ਹਰ ਕਿਸੇ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਸਿਰਫ 40 ਸਾਲ ਦੀ ਉਮਰ ਵਿੱਚ ਰੀਤਾ ਸ਼ੁਕਲਾ ਦੇ ਮੁੰਡੇ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਸਿਧਾਰਥ ਸ਼ੁਕਲਾ ਦਾ ਅੰਤਿਮ ਸਸਕਾਰ ਓਸ਼ੀਵਾਰਾ ਸ਼ਮਸ਼ਾਨਘਾਟ 'ਚ ਬ੍ਰਹਮਕੁਮਾਰੀ ਰੀਤੀ-ਰਿਵਾਜ਼ਾਂ ਨਾਲ ਕੀਤਾ ਗਿਆ। ਮੁੰਬਈ ਪੁਲਿਸ ਨੇ ਅੰਤਿਮ ਸਸਕਾਰ ਵਿੱਚ ਵੀ ਕੋਰੋਨਾ ਹਦਾਇਤਾਂ ਦਾ ਪਾਲਣ ਕਰਵਾਉਣ ਦੀ ਕੋਸ਼ਿਸ਼ ਕੀਤੀ। ਅੰਤਿਮ ਸਸਕਾਰ ਦੌਰਾਨ ਭਾਰੀ ਮੀਂਹ ਪੈ ਰਿਹਾ ਸੀ, ਪਰ ਇਸ ਦੇ ਬਾਵਜੂਦ ਪ੍ਰਸ਼ੰਸਕ ਸਿਧਾਰਥ ਦੇ ਅੰਤਿਮ ਦਰਸ਼ਨਾਂ ਲਈ ਸ਼ਮਸਾਨਘਾਟ ਦੇ ਬਾਹਰ ਖੜੇ ਰਹੇ ਹਨ।
ਅੰਤਿਮ ਸਸਕਾਰ ਵਿੱਚ ਦਿੱਗਜ਼ ਅਦਾਕਾਰਾਂ ਦੇ ਪਰਿਵਾਰਾਂ ਤੋਂ ਇਲਾਵਾ ਨੇੜਲੇ ਦੋਸਤ ਵੀ ਹਾਜ਼ਰ ਰਹੇ। ਸਿਧਾਰਥ ਸ਼ੁਕਲਾ ਦੀ ਮਾਂ ਅਤੇ ਭੈਣ ਵੀ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਈਆਂ। ਭਾਰੀ ਮੀਂਹ ਦੇ ਬਾਵਜੂਦ ਪ੍ਰਸ਼ੰਸਕ ਆਪਣੇ ਚਹੇਤੇ ਅਦਾਕਾਰ ਦੇ ਆ਼ਖਰੀ ਦਰਸ਼ਨਾਂ ਲਈ ਇਕੱਠੇ ਹੋਏ। ਪੁਲਿਸ ਲੋਕਾਂ ਨੂੰ ਭੀੜ ਨਾ ਕਰਨ ਦੀ ਅਪੀਲ ਕਰਕੇ ਸ਼ਮਸ਼ਾਨਘਾਟ ਬਾਹਰ ਰੋਕ ਕੇ ਰੱਖ ਰਹੀ ਸੀ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।