
ਸਿਧਾਰਥ ਸ਼ੁਕਲਾ ਦੀ ਫਾਈਲ ਫੋਟੋ।
ਜਿੰਦਗੀ ਦਾ ਕਿਹੜਾ ਪਲ ਆਖ਼ਰੀ ਹੋ ਜਾਵੇ, ਇਹ ਕੋਈ ਨਹੀਂ ਜਾਣਦਾ। ਇੱਕ ਹਫ਼ਤਾ ਪਹਿਲਾਂ ਜਿਹੜੇ ਕਲਾਕਾਰ ਨੂੰ ਲੋਕਾਂ ਨੇ ਟੀਵੀ 'ਤੇ ਵੇਖਿਆ ਸੀ, ਹੁਣ ਉਹ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਹੈ। ਟੀਵੀ ਸੀਰੀਅਰ 'ਬਾਲਿਕਾ ਵਧੂ' ਨਾਲ ਘਰ-ਘਰ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਅਦਾਕਾਰ ਸਿਧਾਰਥ ਸ਼ੁਕਲਾ (Sidharth Shukla) ਦਾ ਵੀਰਵਾਰ 2 ਸਤੰਬਰ ਨੂੰ ਮੌਤ ਹੋ ਗਈ ਹੈ। ਉਹ 40 ਸਾਲ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਪਰਿਵਾਰ ਦੇ ਇਕਲੌਤੇ ਮੁੰਡੇ ਦੇ ਦੁਨੀਆ ਤੋਂ ਚਲੇ ਜਾਣ ਪਿੱਛੋਂ ਉਸਦੀ ਮਾਂ ਰੀਤਾ ਸ਼ੁਕਲਾ (Rita Shukla) ਬੇਸੁੱਧ ਹੈ। ਵੀਰਵਾਰ ਸ਼ਾਮ ਨੂੰ ਕਪੂਰ ਹਸਪਤਾਲ ਵਿੱਚ ਸਿਧਾਰਥ ਸ਼ੁਕਲਾ ਦਾ ਪੋਸਟਮਾਰਟਮ (Sidharth Shukla Post-mortem) ਕੀਤਾ ਗਿਆ, ਜਿਸ ਪਿੱਛੋਂ ਅੱਜ 3 ਸਤੰਬਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ (Sidharth Shukla Final Rites) ਕੀਤਾ ਜਾਵੇਗਾ।
11 ਵਜੇ ਪਰਿਵਾਰਕ ਮੈਂਬਰਾਂ ਨੂੰ ਮਿਲੇਗੀ ਦੇਹ
ਸਿਧਾਰਥ ਸ਼ੁਕਲਾ (Sidharth Shukla) ਦੀ ਮੌਤ ਤੋਂ ਬਾਅਦ ਕਿਆਸ ਸਨ ਕਿ ਉਨ੍ਹਾ ਦਾ ਅੰਤਿਮ ਸਸਕਾਰ (Sidharth Shukla funeral) ਵੀਰਵਾਰ ਨੂੰ ਕਰ ਦਿੱਤਾ ਜਾਵੇਗਾ, ਪਰ ਪੋਸਟਮਾਰਟਮ ਵਿੱਚ ਦੇਰੀ ਹੋਣ ਕਾਰਨ ਅਤੇ ਪੁਲਿਸ ਜਾਂਚ ਵਿਚਕਾਰ ਇਹ ਸੰਭਵ ਨਹੀਂ ਹੋ ਸਕਿਆ। ਵੀਰਵਾਰ ਨੂੰ ਪੋਸਟ ਮਾਰਟਮ 4 ਘੰਟੇ ਤੱਕ ਹੋਇਆ। 5 ਡਾਕਟਰਾਂ ਦੀ ਟੀਮ ਨੇ ਸਿਧਾਰਥ ਦੀ ਦੇਹ ਦਾ ਪੋਸਟਮਾਰਟਮ ਕੀਤਾ। ਪੋਸਟ ਮਾਰਟਮ ਦੀ ਵੀਡੀਓਗ੍ਰਾਫੀ ਵੀ ਹੋਈ ਹੈ। ਅੱਜ ਸਵੇਰੇ 11 ਵਜੇ ਸਿਧਾਰਥ ਸ਼ੁਕਲਾ ਦੀ ਦੇਹ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਜਾਵੇਗੀ।
ਅਧਿਕਾਰਤ ਬਿਆਨ ਜਾਰੀ ਕਰੇਗੀ ਮੁੰਬਈ ਪੁਲਿਸ
ਪੋਸਟਮਾਟਮ ਤੋਂ ਬਾਅਦ ਅੱਜ ਮੁੰਬਈ ਪੁਲਿਸ ਅਧਿਕਾਰਤ ਬਿਆਨ ਜਾਰੀ ਕਰੇਗੀ। ਪੁਲਿਸ ਵੱਲੋਂ ਹੁਣ ਤੱਕ ਕੋਈ ਬਿਆਨ ਜਾਰੀ ਨਹੀਂ ਹੋਇਆ ਸੀ, ਹੁਣ ਪੋਸਟਮਾਰਟਮ ਰਿਪੋਰਟ ਦੇ ਬਿਆਨ 'ਤੇ ਬਿਆਨ ਜਾਰੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ, ਵਾਰਡ ਵਿੱਚ ਕਈ ਵਾਰੀ ਸਿਧਾਰਥ ਸ਼ੁਕਲਾ ਦੀ ਦੇਹ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਡਾਕਟਰਾਂ ਨੂੰ ਉਸ ਦੇ ਸਰੀਰ 'ਤੇ ਕੋਈ ਵੀ ਬਾਹਰੀ ਸੱਟ ਦੇ ਨਿਸ਼ਾਨ ਨਹੀਂ ਮਿਲੇ। ਮੁੰਬਈ ਪੁਲਿਸ ਨੇ ਐਕਟਰ ਸਿਧਾਰਥ ਸ਼ੁਕਲਾ ਦੀ ਮਾਤਾ, ਭੈਣ ਅਤੇ ਜੀਜੇ ਦੇ ਬਿਆਨ ਦਰਜ ਕਰ ਲਏ ਹਨ।
ਪਰਿਵਾਰ ਨੇ ਜਾਰੀ ਕੀਤੇ ਇਹ ਬਿਆਨ
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਅਦਾਕਾਰ ਦੇ ਪਰਿਵਾਰ ਨੇ ਉਨ੍ਹਾਂ ਦੀ ਜਨ ਸੰਪਰਕ (ਪੀਆਰ) ਟੀਮ ਰਾਹੀਂ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਸੀਂ ਸਾਰੇ ਦੁਖੀ ਹਾਂ। ਅਸੀਂ ਵੀ ਓਨੇ ਹੀ ਸਦਮੇ ਵਿੱਚ ਹਾਂ, ਜਿੰਨਾ ਤੁਸੀ। ਅਸੀਂ ਸਾਰੇ ਜਾਣਦੇ ਹਾਂ ਕਿ ਸਿਧਾਰਥ ਖੁਦ ਤੱਕ ਸੀਮਤ ਰਹਿਣ ਵਾਲੇ ਵਿਅਕਤੀ ਸਨ। ਇਸ ਲਈ ਕ੍ਰਿਪਾ ਉਸਦੀ ਨਿੱਜਤਾ, ਉਨ੍ਹਾਂ ਦੇ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰੋ। ਕ੍ਰਿਪਾ ਸਾਰੇ ਉਸਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਾ ਕਰੋ। ਝੂਠੀਆਂ ਖ਼ਬਰਾਂ ਤੋਂ ਬਚੋ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।