Vicky-Katrina Wedding: ਹਰ ਕੋਈ ਜਾਣਦਾ ਹੈ ਕਿ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਇੱਕ ਵਰਕਹੋਲਿਕ ਇਨਸਾਨ ਹਨ। ਹਾਲ ਹੀ 'ਚ ਰੋਹਿਤ ਸ਼ੈੱਟੀ (Rohit Shetty) ਦੀ ਫਿਲਮ 'ਸੂਰਿਆਵੰਸ਼ੀ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਸ ਤੋਂ ਬਾਅਦ ਫਿਲਮ ਨੂੰ OTT ਪਲੇਟਫਾਰਮ 'ਤੇ ਰਿਲੀਜ਼ ਕੀਤਾ ਗਿਆ। ਫਿਲਮ ਦੀ ਅਦਾਕਾਰਾ ਕੈਟਰੀਨਾ ਕੈਫ (Katrina Kaif), ਵਿੱਕੀ ਕੌਸ਼ਲ (Vicky Kaushal) ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਕੈਟਰੀਨਾ ਨੇ ਰੋਹਿਤ ਸ਼ੈੱਟੀ ਨੂੰ ਵਿਆਹ ਲਈ ਬੁਲਾਇਆ ਸੀ ਪਰ ਕੰਮ ਦੇ ਰੁਝੇਵਿਆਂ ਕਾਰਨ ਨਿਰਦੇਸ਼ਕ ਵਿਆਹ 'ਚ ਸ਼ਾਮਲ ਨਹੀਂ ਹੋ ਸਕੇ।
TOI ਦੀ ਖ਼ਬਰ ਅਨੁਸਾਰ, ਰੋਹਿਤ ਸ਼ੈੱਟੀ ਕੈਟਰੀਨਾ ਦੇ ਵਿਆਹ 'ਚ ਸ਼ਾਮਲ ਨਹੀਂ ਹੋ ਸਕਣਗੇ। ਰੋਹਿਤ ਸ਼ੈੱਟੀ ਇਸ ਸਮੇਂ ਊਟੀ 'ਚ ਹਨ ਅਤੇ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਰਣਵੀਰ ਸਿੰਘ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਾਂਅ 'ਸਰਕਸ' ਹੈ। ਫਿਲਮ ਦਾ ਨਿਰਮਾਣ ਰੋਹਿਤ ਸ਼ੈੱਟੀ ਪਿੱਚਰਜ਼, ਟੀ-ਸੀਰੀਜ਼ ਅਤੇ ਰਿਲਾਇੰਸ ਐਂਟਰਟੇਨਮੈਂਟ ਵੱਲੋਂ ਕੀਤਾ ਜਾਵੇਗਾ।
ਰੋਹਿਤ ਸ਼ੈੱਟੀ ਇਸ ਫਿਲਮ ਦੀ ਸ਼ੂਟਿੰਗ ਲਈ 30 ਨਵੰਬਰ ਨੂੰ ਰਵਾਨਾ ਹੋਏ ਸਨ। ਇੱਕ ਕਰੀਬੀ ਸੂਤਰ ਨੇ ਦੱਸਿਆ ਕਿ ਰੋਹਿਤ ਸ਼ੈੱਟੀ ਦੀ ਇਸ ਫਿਲਮ ਦੀ ਸ਼ੂਟਿੰਗ ਊਟੀ 'ਚ 10-12 ਦਿਨਾਂ ਲਈ ਹੈ। ਰੋਹਿਤ ਕਾਫੀ ਸਮੇਂ ਤੋਂ ਇਸ ਸ਼ੂਟ ਦੀ ਤਿਆਰੀ 'ਚ ਰੁੱਝੇ ਹੋਏ ਸਨ। ਰੋਹਿਤ ਕੰਮ ਦੇ ਸਾਹਮਣੇ ਕਿਸੇ ਹੋਰ ਚੀਜ਼ ਨੂੰ ਮਹੱਤਵ ਨਹੀਂ ਦਿੰਦੇ ਹਨ।
ਕੈਟਰੀਨਾ ਕੈਫ ਨੇ ਰੋਹਿਤ ਸ਼ੈੱਟੀ ਨਾਲ ਫਿਲਮ 'ਸੂਰਿਆਵੰਸ਼ੀ' 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਫਿਲਮ 'ਚ ਅਕਸ਼ੈ ਕੁਮਾਰ ਮੁੱਖ ਭੂਮਿਕਾ ਵਿੱਚ ਨਜ਼ਰ ਆਏ। ਇਸ ਦੇ ਨਾਲ ਹੀ ਇਸ ਵਿੱਚ ਰਣਵੀਰ ਸਿੰਘ ਅਤੇ ਅਜੇ ਦੇਵਗਨ ਦੀ ਐਕਸ਼ਨ ਕਰਦੇ ਨਜ਼ਰ ਆਏ ਸਨ। ਰੋਹਿਤ, ਕੈਟਰੀਨਾ ਦੇ ਵਿਆਹ 'ਚ ਸ਼ਾਮਲ ਨਹੀਂ ਹੋ ਸਕੇ, ਇਸ ਦਾ ਕੈਟਰੀਨਾ ਨੂੰ ਅਫਸੋਸ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood actress, Entertainment, In bollywood, Katrina Kaif, Vicky Kaushal, Wedding