ਸਿਧਾਰਥ ਸ਼ੁਕਲਾ (Sidharth Shukla) ਇਸ ਤਰ੍ਹਾਂ ਦੁਨੀਆ ਨੂੰ ਅਲਵਿਦਾ ਕਹਿ ਦੇਵੇਗਾ, ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ। ਮਾਂ ਨੂੰ ਪੁੱਤ ਦੀ ਮੌਤ ਤੋਂ ਬਾਅਦ ਇਸ ਗੱਲ 'ਤੇ ਯਕੀਨ ਨਹੀਂ ਹੋ ਰਿਹਾ ਹੈ। ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਨੂੰ ਕੀ ਪਤਾ ਸੀ ਕਿ ਜਿਹੜਾ ਭਰਾ ਉਨ੍ਹਾਂ ਲਈ ਜਾਨ ਦੇਣ ਲਈ ਤਿਆਰ ਰਹਿੰਦਾ ਸੀ, ਉਹ ਦੁਨੀਆ ਤੋਂ ਇਸ ਤਰ੍ਹਾਂ ਚਲਾ ਜਾਵੇਗਾ। 40 ਸਾਲ ਦੀ ਉਮਰ ਵਿੱਚ ਵੀ ਫਿੱਟ ਰਹਿਣ ਵਾਲੇ ਅਦਾਕਾਰ ਨੂੰ ਉਸ ਦੇ ਦਿਲ ਨੇ ਧੋਖਾ ਦੇ ਦਿੱਤਾ। ਵੀਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਸਿਧਾਰਥ ਦੀ ਮੌਤ (Sidharth Shukla death) ਤੋਂ ਬਾਅਦ ਉਸ ਦੇ ਘਰ ਵਿੱਚ ਟੀਵੀ ਅਤੇ ਬਾਲੀਵੁੱਡ ਦੇ ਵੱਡੇ ਸਿਤਾਰੇ ਸਦਮੇ ਵਿੱਚ ਹਨ, ਪਰ ਸਭ ਤੋਂ ਵੱਧ ਪ੍ਰੇਸ਼ਾਨ ਅਤੇ ਬੇਸੁੱਧ ਸਿਧਾਰਥ ਨੂੰ ਬਿੱਗ ਬੌਸ 13 (Bigg Boss 13) ਵਿੱਚ ਮਿਲੀ ਉਸ ਦੀ ਖ਼ਾਸ ਦੋਸਤ ਸ਼ਹਿਨਾਜ਼ ਗਿੱਲ (Shehnaaz Gill) ਹੈ, ਜਿਹੜੀ ਸਿਧਾਰਥ ਲਈ ਕਈ ਵਾਰੀ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੀ ਹੈ।
ਸਿਧਾਰਥ ਸ਼ੁਕਲਾ (Sidharth Shukla) ਨਾਲ ਸਹਿਨਾਜ਼ ਗਿੱਲ (Shehnaaz Gill) ਦੀ ਦੋਸਤੀ ਬਿੱਗ ਬੌਸ 13 (Bigg Boss 13) ਦੌਰਾਨ ਹੋਈ। ਇਹ ਦੋਸਤੀ ਦੋਵਾਂ ਲਈ ਬਹੁਤ ਖ਼ਾਸ ਰਹੀ। ਸ਼ਹਿਨਾਜ਼ ਨੇ ਸ਼ੋਅ ਦੌਰਾਨ ਕਈ ਵਾਰੀ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕੀਤਾ। ਉਹ ਅਦਾਕਾਰਾ ਨਾਲ ਵਿਆਹ ਕਰਨ ਲਈ ਵੀ ਤਿਆਰ ਸੀ। ਇਥੋਂ ਤੱਕ ਕਿ ਸ਼ਹਿਨਾਜ਼, ਸਿਧਾਰਥ ਨੂੰ ਬੰਦ ਅੱਖਾਂ ਨਾਲ ਵੀ ਪਛਾਣ ਲੈਂਦੀ ਸੀ।
ਸ਼ਹਿਨਾਜ਼ ਲਈ ਸਟੇਜ 'ਤੇ ਪੁੱਜੇ ਸਨ ਸਿਧਾਰਥ
ਸਿਧਾਰਥ ਅਤੇ ਸ਼ਹਿਨਾਜ ਵਿੱਚ ਬਹੁਤ ਪਿਆਰ ਸੀ। ਸ਼ੋਅ ਦੌਰਾਨ ਦੋਵੇਂ ਇੱਕ-ਦੂਜੇ ਨੂੰ ਸਮਰਥਨ ਕਰਦੇ ਵਿਖਾਈ ਦਿੱਤੇ। ਅਦਾਕਾਰ ਦੀ ਮੌਤ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਹੜਾ ਬਿੱਗ ਬੌਸ ਖਤਮ ਹੋਣ ਤੋਂ ਬਾਅਦ ਦੀ ਹੈ। ਇਹ ਵੀਡੀਓ ਟੀਵੀ ਸ਼ੋਅ 'ਮੁਝ ਸੇ ਸ਼ਾਦੀ ਕਰੋਗੇ' ਦੀ ਹੈ, ਜਿਸ ਵਿੱਚ ਸ਼ਹਿਨਾਜ ਆਪਣੇ ਲਈ ਲਾੜਾ ਲੱਭਣ ਲਈ ਆਈ ਸੀ। ਸ਼ਹਿਨਾਜ ਨੂੰ ਖੇਡ ਸ਼ੋਅ ਦੇ ਪ੍ਰੀਮੀਅਰ ਦੌਰਾਨ ਸਿਧਾਰਥ ਸ਼ੁਕਲਾ ਸਟੇਜ 'ਤੇ ਪੁੱਜੇ ਸਨ।
ਜਦੋਂ ਸ਼ਹਿਨਾਜ ਨੇ ਨਹੁੰ ਨਾਲ ਕੀਤੀ ਸੀ ਸਿਧਾਰਥ ਦੀ ਪਛਾਣ
ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਸ਼ਹਿਨਾਜ਼ ਦੀਆਂ ਅੱਖਾਂ ਬੰਦ ਸਨ ਅਤੇ ਮਨੀਸ਼ ਪਾਲ ਉਨ੍ਹਾਂ ਨੂੰ ਲੜਕੇ ਨੂੰ ਹੱਥ ਲਾ ਕੇ ਉਸ ਦੀ ਪ੍ਰਸਨੈਲਿਟੀ ਜਾਂਚਣ ਲਈ ਕਹਿੰਦੇ ਹਨ, ਜਿਵੇਂ ਹੀ ਸ਼ਹਿਨਾਜ਼, ਸਿਧਾਰਥ ਨਜ਼ਦੀਕ ਪਹੁੰਚਦੀ ਹੈ। ਉਹ ਕਹਿੰਦੀ ਹੈ, ਇਹ ਬਿਲਕੁਲ ਸਿਧਾਰਥ ਸ਼ੁਕਲਾ ਵਰਗਾ ਮਹਿਸੂਸ ਹੋ ਰਿਹਾ ਹੈ, ਪਰ ਜਿਵੇਂ ਹੀ ਸਨਾ, ਸਿਡ ਨੂੰ ਵੇਖਦੀ ਹੈ, ਉਹ ਖੁ਼ਸ਼ੀ ਨਾਲ ਨੱਚ ਉਠਦੀ ਹੈ ਅਤੇ ਪਿਆਰ ਨਾਲ ਉਨ੍ਹਾਂ ਦੇ ਗਲੇ ਲੱਗ ਜਾਂਦੀ ਹੈ।
'ਤੂੰ ਹੀ ਵਿਆਹ ਕਰ ਲੈ ਮੇਰੇ ਨਾਲ'
ਸਿਧਾਰਥ ਸ਼ੁਕਲਾ ਨੇ ਇਸ ਦੌਰਾਨ ਸ਼ਹਿਨਾਜ਼ ਦੀ ਤਾਰੀਫ਼ ਵੀ ਕੀਤੀ ਸੀ, ਜਿਸ ਨੂੰ ਸੁਣ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਸਨ। ਤਾਰੀਫ ਸੁਣ ਕੇ ਸਟੇਜ 'ਤੇ ਸਹਿਨਾਜ਼ ਨੇ ਸਿਧਾਰਥ ਨੂੰ ਪ੍ਰਪੋਜ ਕਰਦੇ ਹੋਏ ਕਿਹਾ ਸੀ, ਸੁਣ... ਇੰਨੀ ਤਾਰੀਫ ਤੂੰ ਕਰ ਰਿਹਾ ਹੈ ਮੇਰੀ ਤਾਂ ਤੂੰ ਹੀ ਵਿਆਹ ਕਰ ਲੈ ਮੇਰੇ ਨਾਲ।' ਇਸਦੇ ਜਵਾਬ ਵਿੱਚ ਸਿਧਾਰਥ ਨੇ ਆਪਣੇ ਅੰਦਾਜ ਵਿੱਚ ਜਵਾਬ ਦਿੰਦੇ ਹੋਏ ਕਿਹਾ ਸੀ, 'ਅਜੇ ਵੇਖਦੇ ਹਾਂਂ... ਪਹਿਲਾਂ ਤੂੰ ਇਥੇ ਵੇਖ ਲੈ।''
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।