• Home
  • »
  • News
  • »
  • entertainment
  • »
  • ENTERTAINMENT YOUTUBE SAPNA CHOUDHARY NEW HARYANVI SONG FATFATIYA RELEASE WATCH VIDEO KS

Haryanvi Song: ਮੋਬਾਈਲ ਚੈਟਿੰਗ ਤੋਂ ਪ੍ਰੇਸ਼ਾਨ ਸਪਨਾ ਚੌਧਰੀ ਨੇ ਪਤੀ ਨੂੰ ਦਿੱਤੀ ਚੇਤਾਵਨੀ, ਵੇਖੋ ਵੀਡੀਓ

Haryanvi Song: ਪਤੀ ਦੀ ਮੋਬਾਈਲ ਚੈਟਿੰਗ ਤੋਂ ਪ੍ਰੇਸ਼ਾਨ ਸਪਨਾ ਚੌਧਰੀ ਨੇ ਪਤੀ ਨੂੰ ਦਿੱਤੀ ਚੇਤਾਵਨੀ

Haryanvi Song: ਪਤੀ ਦੀ ਮੋਬਾਈਲ ਚੈਟਿੰਗ ਤੋਂ ਪ੍ਰੇਸ਼ਾਨ ਸਪਨਾ ਚੌਧਰੀ ਨੇ ਪਤੀ ਨੂੰ ਦਿੱਤੀ ਚੇਤਾਵਨੀ

  • Share this:
    ਵਿਆਹ ਹੋਵੇ ਜਾਂ ਪਾਰਟੀ, ਹਰਿਆਣਵੀ ਗੀਤਾਂ (Haryanvi Songs) ਦੀ ਆਪਣੀ ਵੱਖਰੀ ਪਛਾਣ ਹੈ, ਜਿਹੜੇ ਤੁਹਾਨੂੰ ਨੱਚਣ ਲਈ ਮਜਬੂਰ ਕਰ ਦਿੰਦੇ ਹਨ। ਅਜਿਹਾ ਹੀ ਇੱਕ ਹੋਰ ਗੀਤ ਕੁੱਝ ਦਿਨ ਪਹਿਲਾਂ ਹੀ ਜਾਰੀ ਹੋਇਆ ਹੈ, ਜਿਸ ਦੀ ਧੁਨ 'ਤੇ ਤੁਹਾਡਾ ਨੱਚਣ ਦਾ ਮਨ ਕਰਨ ਲੱਗੇਗਾ। ਹਰਿਆਣਵੀ ਡਾਂਸਰ ਸਪਨਾ ਚੌਧਰੀ (SAPNA CHOUDHARY) ਦਾ ਨਵਾਂ ਗੀਤ 'ਫਟਫਟੀਆ' (Fatfatiya) ਕੁੱਝ ਸਮਾਂ ਪਹਿਲਾਂ ਹੀ ਜਾਰੀ ਹੋਇਆ ਹੈ। ਇਸ ਨਵੇਂ ਗੀਤ ਵਿੱਚ ਸਪਨਾ (Sapna Choudhary Dance Video) ਆਪਣੇ ਪਤੀ ਦੀ ਮੋਬਾਈਲ 'ਤੇ ਚੈਟਿੰਗ ਦੀ ਆਦਤ ਤੋਂ ਪ੍ਰੇਸ਼ਾਨ ਹੈ ਅਤੇ ਸ਼ਰੇਆਮ ਇਸਦੀ ਸ਼ਿਕਾਇਤ ਕਰਦੀ ਵਿਖਾਈ ਦੇ ਰਹੀ ਹੈ। ਸਪਨਾ ਦਾ ਅੰਦਾਜ ਹੀ ਇੰਨਾ ਵੱਖਰਾ ਹੈ ਕਿ ਉਸਦੇ ਪ੍ਰਸ਼ੰਸਕ ਹਰ ਨਵੇਂ ਗੀਤ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ।

    ਗੀਤ ਦੇ ਆਰੰਭ ਵਿੱਚ ਪਿੰਡ ਦੀ ਇੱਕ ਲੜਕੀ ਸਪਨਾ ਨੂੰ ਛੇੜਦੀ ਨਜ਼ਰ ਆ ਰਹੀ ਹੈ ਕਿ ਸ਼ਾਇਦ ਤੇਰਾ ਪਤੀ ਬਹੁਤ ਰੁੱਝਿਆ ਹੈ, ਇਸ ਲਈ ਉਹ ਤੈਨੂੰ ਮੇਲੇ ਵਿੱਚ ਨਹੀਂ ਲੈ ਜਾ ਰਿਹਾ ਹੈ। ਇਹ ਸੁਣ ਕੇ ਸਪਨਾ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ੍ਹ ਜਾਂਦਾ ਹੈ ਅਤੇ ਉਹ ਗੁੱਸੇ ਵਿੱਚ ਆਪਣੇ ਪਤੀ ਦਾ ਮੋਬਾਈਲ ਸੁੱਟ ਦਿੰਦੀ ਹੈ। ਗੀਤ ਬਹੁਤ ਹੀ ਮਸਤੀ ਭਰਿਆ ਹੈ। ਵੇਖੋ ਸਪਨਾ ਚੌਧਰੀ ਦਾ ਇਹ Latest Haryanvi Song



    ਤੁਹਾਨੂੰ ਦੱਸ ਦੇਈਏ ਕਿ ਆਪਣੇ ਡਾਂਸ ਨਾਲ ਪੂਰੇ ਹਰਿਆਣਾ ਵਿੱਚ ਹੰਗਾਮਾ ਮਚਾਉਣ ਵਾਲੀ ਸਪਨਾ ਚੌਧਰੀ, ਕਲਰਸ ਚੈਨਲ (Colors Channel) ਦੇ ਸ਼ੋਅ 'ਬਿੱਗ ਬੌਸ' (Big Boss) ਦਾ ਹਿੱਸਾ ਵੀ ਰਹਿ ਚੁੱਕੀ ਹੈ। ਬਿੱਗ ਬੌਸ ਤੋਂ ਲੈ ਕੇ, ਸਪਨਾ ਹਰਿਆਣਵੀ ਗੀਤਾਂ ਦੇ ਨਾਲ-ਨਾਲ ਭੋਜਪੁਰੀ ਅਤੇ ਬਾਲੀਵੁੱਡ ਫਿਲਮਾਂ ਦੇ ਗੀਤਾਂ ਵਿੱਚ ਵੀ ਨਜ਼ਰ ਆਈ ਹੈ।

    ਸਪਨਾ ਚੌਧਰੀ ਨੇ ਫਿਲਮ 'ਦੋਸਤੀ ਕੇ ਸਾਈਡ ਇਫੈਕਟਸ' ਨਾਲ ਬਾਲੀਵੁੱਡ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨੂੰ ਬਾਕਸ ਆਫਿਸ 'ਤੇ ਸਫਲਤਾ ਤਾਂ ਨਹੀਂ ਮਿਲੀ ਪਰ ਇਸ ਫਿਲਮ 'ਚ ਸਪਨਾ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਕਦੇ ਭੋਜਪੁਰੀ, ਕਦੇ ਪੰਜਾਬੀ ਅਤੇ ਕਦੇ ਹਰਿਆਣਵੀ ਗੀਤਾਂ 'ਤੇ ਧਮਾਲ ਮਚਾਉਣ ਵਾਲੀ ਅਭਿਨੇਤਰੀ ਦਾ ਇਹ ਨਵਾਂ ਡਾਂਸ ਵੀਡੀਓ ਵੀ ਯੂਟਿਬ' ਤੇ ਬਹੁਤ ਦੇਖਿਆ ਜਾ ਰਿਹਾ ਹੈ।
    Published by:Krishan Sharma
    First published: