Home /News /entertainment /

ਸੋਨਮ ਕੂਪਰ ਦੀ ਚਾਚੀ ਮਹੀਪ ਕਪੂਰ ਦਾ ਵੱਡਾ ਖੁਲਾਸਾ, ਪਤੀ ਸੰਜੇ ਕਪੂਰ ਨੇ ਵਿਆਹ ਤੋਂ ਬਾਅਦ ਕਈ ਵਾਰ ਦਿੱਤਾ ਧੋਖਾ

ਸੋਨਮ ਕੂਪਰ ਦੀ ਚਾਚੀ ਮਹੀਪ ਕਪੂਰ ਦਾ ਵੱਡਾ ਖੁਲਾਸਾ, ਪਤੀ ਸੰਜੇ ਕਪੂਰ ਨੇ ਵਿਆਹ ਤੋਂ ਬਾਅਦ ਕਈ ਵਾਰ ਦਿੱਤਾ ਧੋਖਾ

 ਮਹੀਪ ਕਪੂਰ ਦਾ ਵੱਡਾ ਖੁਲਾਸਾ, ਪਤੀ ਸੰਜੇ ਕਪੂਰ ਨੇ ਵਿਆਹ ਤੋਂ ਬਾਅਦ ਕਈ ਵਾਰ ਦਿੱਤਾ ਧੋਖਾ

ਮਹੀਪ ਕਪੂਰ ਦਾ ਵੱਡਾ ਖੁਲਾਸਾ, ਪਤੀ ਸੰਜੇ ਕਪੂਰ ਨੇ ਵਿਆਹ ਤੋਂ ਬਾਅਦ ਕਈ ਵਾਰ ਦਿੱਤਾ ਧੋਖਾ

'Fabulous Life of Bollywood Wives' ਦਾ ਨਵਾਂ ਸੀਜ਼ਨ OTT ਪਲੇਟਫਾਰਮ 'ਤੇ ਰਿਲੀਜ਼ ਹੋਇਆ ਹੈ। ਇਸ ਸੀਜ਼ਨ 'ਚ ਪਹਿਲੇ ਸੀਜ਼ਨ ਨਾਲੋਂ ਜ਼ਿਆਦਾ ਡਰਾਮਾ, ਝਗੜੇ ਅਤੇ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਇਸੇ ਵਿਚਕਾਰ ਮਹੀਪ ਕਪੂਰ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਇਕ ਰਾਜ਼ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਬਾਲੀਵੁੱਡ ਐਕਟਰ ਪਤੀ ਸੰਜੇ ਕਪੂਰ ਨੇ 25 ਸਾਲ ਦੇ ਵਿਆਹ ਦੌਰਾਨ ਧੋਖਾ ਦਿੱਤਾ ਸੀ।

ਹੋਰ ਪੜ੍ਹੋ ...
  • Share this:

    ਇੰਡੀਆ ਟੂਡੇ ਨਾਲ ਗੱਲ ਕਰਦੇ ਹੋਏ ਮਹੀਪ ਕਪੂਰ ਨੇ ਕਿਹਾ ਕਿ ਸ਼ੋਅ ਦੌਰਾਨ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਖੁਲਾਸਾ ਕਰਨਾ ਬਹੁਤ ਮੁਸ਼ਕਲ ਸੀ। ਮਹੀਪ ਨੇ ਦੱਸਿਆ ਕਿ 'ਉਥੇ ਕੁਝ ਵੀ ਔਖਾ ਨਹੀਂ ਸੀ, ਅਸੀਂ ਇਕ ਪਲ 'ਚ ਸਭ ਹੋਇਆ। ਸ਼ੋਅ ਦੌਰਾਨ ਮੈਂ ਅਸਲੀਅਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਉਮੀਦ ਹੈ ਕਿ ਔਰਤਾਂ ਇਹ ਸਮਝ ਲੈਣਗੀਆਂ ਕਿ ਹਰ ਚੀਜ਼ ਓਨੀ ਚੰਗੀ ਨਹੀਂ ਹੁੰਦੀ ਜਿੰਨੀ ਲੋਕ ਸੋਚਦੇ ਹਨ। ਹਰ ਕਿਸੇ ਦੀ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਆਉਂਦੇ ਹਨ। ਅਸੀਂ ਸਾਰੇ ਇਸ ਵਿੱਚੋਂ ਲੰਘਦੇ ਹਾਂ। ਤੁਸੀਂ ਦੇਖੋਗੇ ਕਿ ਸਾਡੇ ਸਾਰਿਆਂ ਕੋਲ ਸਮੱਸਿਆਵਾਂ ਹਨ ਅਤੇ ਇਸ ਬਾਰੇ ਬੋਲਣਾ ਮਹੱਤਵਪੂਰਨ ਸੀ।

    ਮਹੀਪ ਕਪੂਰ ਨੇ ਕਿਹਾ ਕਿ ਸੰਜੇ ਅਤੇ ਮੈਂ ਜ਼ਿੰਦਗੀ 'ਚ ਕਈ ਚੀਜ਼ਾਂ ਲਈ ਇਕ-ਦੂਜੇ ਨੂੰ ਮਾਫ ਕਰਦੇ ਰਹੇ ਹਾਂ। ਬਹੁਤ ਸਾਰੇ ਪੜਾਅ ਸਨ ਜਿੱਥੇ ਅਸੀਂ ਦੋਵਾਂ ਨੇ ਇੱਕ ਦੂਜੇ ਦਾ ਸਮਰਥਨ ਕੀਤਾ ਅਤੇ ਮਾਫ਼ ਕੀਤਾ। ਹਾਲਾਂਕਿ ਸੰਜੇ ਨੇ ਮੈਨੂੰ ਕਈ ਵਾਰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਹਾਲਾਤਾਂ ਨੂੰ ਸੰਭਾਲ ਲਿਆ। ਅਸੀਂ ਦੋਵੇਂ ਇਸ ਸਫ਼ਰ ਦੇ ਨਾਲ ਅੱਗੇ ਵਧੇ ਹਾਂ। ਅਸੀਂ ਦੋਵੇਂ ਹੁਣ ਮਜ਼ਬੂਤ ​​ਹਾਂ। ਹਾਲਾਂਕਿ ਮਹੀਪ ਕਪੂਰ ਇਹ ਗੱਲ ਕਰਦੇ ਹੋਏ ਬੁਰੀ ਤਰ੍ਹਾਂ ਰੋ ਪੈਂਦੀ ਹਨ।

    ਇਸ ਸੀਜ਼ਨ 'ਚ ਬਾਦਸ਼ਾਹ, ਸੰਨੀ ਦਿਓਲ, ਅਰਜੁਨ ਕਪੂਰ, ਜੈਕੀ ਸ਼ਰਾਫ, ਅਨੰਨਿਆ ਪਾਂਡੇ ਅਤੇ ਕਰਨ ਜੌਹਰ ਵਰਗੇ ਕਲਾਕਾਰ ਨਜ਼ਰ ਆਉਣਗੇ।
    Published by:Drishti Gupta
    First published:

    Tags: Bollywood, Bollywood actress, Hindi Films

    ਅਗਲੀ ਖਬਰ