
ਮਸ਼ਹੂਰ ਭਾਰਤੀ ਅਭਿਨੇਤਾ ਆਸ਼ੀਸ਼ ਵਿਦਿਆਰਥੀ ਨੇ ਕੋਲਕਾਤਾ ਦੇ ਇੱਕ ਕਲੱਬ ਵਿੱਚ ਵੀਰਵਾਰ ਨੂੰ ਇੱਕ ਸਮਾਰੋਹ ਵਿੱਚ ਅਸਾਮ ਦੀ ਰੂਪਾਲੀ ਬਰੂਆ ਨਾਲ ਵਿਆਹ ਕਰਵਾ ਲਿਆ ਹੈ।

ਆਸ਼ੀਸ਼ ਵਿਦਿਆਰਥੀ ਨੇ 200 ਤੋਂ ਵੱਧ ਫਿਲਮਾਂ ਵਿੱਚ 11 ਭਾਸ਼ਾਵਾਂ ਵਿੱਚ ਕੰਮ ਕੀਤਾ ਹੈ। ਪ੍ਰਸਿੱਧ ਅਭਿਨੇਤਾ ਦਾ ਪਹਿਲਾਂ ਭਾਰਤੀ ਅਭਿਨੇਤਾ, ਗਾਇਕ ਅਤੇ ਥੀਏਟਰ ਕਲਾਕਾਰ ਰਾਜੋਸ਼ੀ ਬਰੂਆ ਨਾਲ ਵਿਆਹ ਹੋਇਆ ਸੀ। ਉਹ ਪੁਰਾਣੇ ਜ਼ਮਾਨੇ ਦੀ ਅਦਾਕਾਰਾ ਸ਼ਕੁੰਤਲਾ ਬਰੂਆ ਦੀ ਧੀ ਹੈ।

ਰੂਪਾਲੀ ਬਰੂਆ, ਜੋ ਗੁਹਾਟੀ ਦੀ ਰਹਿਣ ਵਾਲੀ ਹੈ, ਇੱਕ ਫੈਸ਼ਨ ਉਦਯੋਗਪਤੀ ਹੈ ਅਤੇ ਕੋਲਕਾਤਾ ਵਿੱਚ ਇੱਕ ਉੱਚ ਪੱਧਰੀ ਫੈਸ਼ਨ ਸਟੋਰ ਨਾਲ ਜੁੜੀ ਹੋਈ ਹੈ। ਆਸ਼ੀਸ਼ ਵਿਦਿਆਰਥੀ ਅਤੇ ਰੂਪਾਲੀ ਬਰੂਆ ਨੇ ਆਪਣੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਨਾਲ ਕੋਰਟ ਮੈਰਿਜ ਕਰਵਾਈ।

ਕਈ ਫ਼ਿਲਮਾਂ ਵਿੱਚ ਕੰਮ ਚੁੱਕੇ, ਅਨੁਭਵੀ ਅਭਿਨੇਤਾ ਦਾ ਜਨਮ 19 ਜੂਨ, 1962 ਨੂੰ ਦਿੱਲੀ ਵਿੱਚ ਹੋਇਆ ਸੀ। ਆਸ਼ੀਸ਼ ਵਿਦਿਆਰਥੀ ਨੇ ਆਪਣੇ ਕਰੀਅਰ ਵਿੱਚ ਕਈ ਹਿੰਦੀ, ਤੇਲਗੂ, ਤਾਮਿਲ, ਕੰਨੜ, ਮਲਿਆਲਮ, ਅੰਗਰੇਜ਼ੀ, ਉੜੀਆ, ਮਰਾਠੀ ਅਤੇ ਬੰਗਾਲੀ ਫਿਲਮਾਂ ਵਿੱਚ ਕੰਮ ਕੀਤਾ ਹੈ।

ਹੁਣ ਤੱਕ ਉਹ 11 ਭਾਸ਼ਾਵਾਂ ਵਿੱਚ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਆਸ਼ੀਸ਼ ਵਿਦਿਆਰਥੀ ਨੇ ਆਪਣੀ ਪਹਿਲੀ ਫਿਲਮ ਸਰਦਾਰ ਵਿੱਚ ਵੀਪੀ ਮੈਨਨ ਦੀ ਭੂਮਿਕਾ ਨਿਭਾਈ ਸੀ, ਜੋ ਕਿ ਸਰਦਾਰ ਵੱਲਭਾਈ ਪਟੇਲ ਦੇ ਜੀਵਨ 'ਤੇ ਆਧਾਰਿਤ ਸੀ।
Published by:Abhishek Bhardwaj
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Court marriage