ਪ੍ਰਸਿਧ ਲੋਕ ਗਾਇਕ ਸ਼ੌਕਤ ਅਲੀ ਦਾ ਦਿਹਾਂਤ

ਸ਼ੌਕਤ ਅਲੀ ਦੀ ਫਾਇਲ ਫੋਟੋ

 • Share this:
  ਪਾਕਿਸਤਾਨ ਦੇ ਮਸ਼ਹੂਰ ਪੰਜਾਬੀ ਗਾਇਕ ਸ਼ੌਕਤ ਅਲੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਡਾਇਬੀਟੀਜ਼ ਅਤੇ ਲੀਵਰ ਟਰਾਂਸਪਲਾਂਟ ਦੀ ਸਮੱਸਿਆ ਸੀ। ਕੁਝ ਸਾਲ ਪਹਿਲਾਂ ਉਨ੍ਹਾਂ ਦੇ ਦਿਲ ਦੀ ਬਾਇਪਾਸ ਸਰਜਰੀ ਹੋਈ ਸੀ। ਉਨ੍ਹਾਂ ਦੇ ਪੁੱਤਰ ਅਮੀਰ ਸ਼ੌਕਤ ਅਲੀ ਅਨੁਸਾਰ ਉਹ ਲਾਹੌਰ ਦੇ ਮਿਲਟਰੀ ਹਸਪਤਾਲ ਵਿਚ ਜੇਰੇ ਇਲਾਜ ਸਨ। ਦੱਸਣਯੋਗ ਹੈ ਕਿ ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਦਾ ਜਨਮ ਪਾਕਿਸਤਾਨ ਪੰਜਾਬ ਦੇ ਪਿੰਡ ਮਲਕਵਾਲ ਵਿਖੇ ਸੰਗੀਤ ਘਰਾਣੇ ਵਿੱਚ ਹੋਇਆ ਸੀ। ਉਨ੍ਹਾਂ ਸੰਗੀਤ ਦੀ ਵਿਦਿਆ ਆਪਣੇ ਵੱਡੇ ਭਰਾ ਅਨਾਇਤ ਅਲੀ ਖ਼ਾਨ ਕੋਲੋਂ ਪ੍ਰਾਪਤ ਕੀਤੀ ਸੀ।

  ਸ਼ੌਕਤ ਅਲੀ ਨੇ  ਮਸ਼ਹੂਰ ਗਾਣੇ  ਹੀਰ ਵਾਰਿਸ ਸ਼ਾਹ, ਛੱਲਾ, ਜੱਗਾ, ਕਦੇ ਤਾਂ ਹੱਸ ਬੋਲ ਵੇ ,  ਬੇਵਫਾ ਸੰਗਦੀਲ, ਜ਼ਿਕਰ, ਮਾਂ ਜੰਨਤ ਦਾ ਪਰਛਾਵਾਂ,  ਮਾਂ ਦੇ ਆਥਰੂ, ਕਿਓਂ ਦੂਰ ਦੂਰ ਰਹਿੰਦੇ ਹੋ,  ਤੇਰੇ ਗਮ ਕੋ ਜਾਨ ਆਦਿ ਗਾਏ।
  Published by:Ashish Sharma
  First published:
  Advertisement
  Advertisement