Home /News /entertainment /

Sidhu Moose Wala: ਸਿੱਧੂ ਮੂਸੇ ਵਾਲਾ ਦੀ ਮੌਤ 'ਤੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਜਤਾਇਆ ਦੁੱਖ, ਕਹੀ ਇਹ ਗੱਲ

Gurdas Maan expressed grief: ਪੰਜਾਬੀ ਅਤੇ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਗਾਇਕ ਸਿੱਧੂ ਮੁਸੇਵਾਲਾ ਦੀ ਮੌਤ ਦੀ ਖਬਰ ਨਾਲ ਦੁੱਖ ਦੀ ਲਹਿਰ ਦੌੜ ਚੁੱਕੀ ਹੈ। ਫਿਲਮ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਗਾਇਕ ਦੀ ਮੌਤ ਤੋਂ ਬਾਅਦ ਉਸ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਇਸ ਵਿਚਕਾਰ ਹੀ ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ (Gurdas Maan) ਵੱਲੋੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਗੁਰਦਾਸ ਮਾਨ ਵੱਲੋਂ ਸਿੱਧੂ ਮੁਸੇਵਾਲਾ ਦੀ ਉਨ੍ਹਾਂ ਦੇ ਮਾਤਾ-ਪਿਤਾ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ। ਇਹ ਤਸਵੀਰ ਸਿੱਧੂ ਮੁਸੇਵਾਲਾ ਦੇ ਬਚਪਨ ਦੀ ਤਸਵੀਰ ਹੈ।

ਹੋਰ ਪੜ੍ਹੋ ...
  • Share this:

ਗੁਰਦਾਸ ਮਾਨ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ- ਰੰਗ ਬਰੰਗੀਆਂ ਯਾਦਾਂ ਛੱਡਕੇ, ਵਿਲਕਦੀਆਂ ਫਰਿਆਦਾ ਛੱਡਕੇ, ਗੀਤਾਂ ਵਿੱਚ ਆਵਾਜ਼ਾ ਛੱਡਕੇ, ਛੱਡਕੇ ਦੁਨੀਆ ਦਾਰੀ, ਪੰਛੀ ਉੱਡ ਗਏ ਨੇ, ਰੱਬ ਸਿੱਧੂ ਮੂਸੇਵਾਲਾ ਦੇ ਮਾਪਿਆ ਨੂੰ ਅਤੇ ਉਸਨੂੰ ਪਸੰਦ ਕਰਨ ਵਾਲੇ ਲੱਖਾਂ ਕਰੋੜਾਂ ਪ੍ਰਸ਼ੰਸਕਾਂ ਨੂੰ ਹਿੰਮਤ ਬਖਸ਼ੇ। ਸਿੱਧੂ ਮੂਸੇਵਾਲਾ ਦੇ ਨਾਮ ਦਾ ਸਿਤਾਰਾ ਹਮੇਸ਼ਾ ਚਮਕਦਾ ਰਹੇਗਾ।

ਦਿਨ ਦਿਹਾੜੇ ਹੋਇਆ ਕਤਲ

ਕਾਬਿਲੇਗ਼ੌਰ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਕਾਂਗਰਸੀ (Congress) ਆਗੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Shubhdeep Singh Sidhu Musewala) ਦਾ ਬੀਤੇ ਦਿਨ ਕਤਲ ਕਰ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਦੇ 2 ਸਾਥੀ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਵਿੱਚੋਂ ਇੱਕ ਹੋਰ ਸਾਥੀ ਨੇ ਦਮ ਤੋੜ ਦਿੱਤਾ ਹੈ। ਗੋਲੀਬਾਰੀ ਵਿੱਚ ਸਿੱਧੂ ਮੂਸੇਵਾਲਾ, ਜੋ ਖੁਦ ਡਰਾਈਵਿੰਗ ਸੀਟ 'ਤੇ ਬੈਠਾ ਸੀ, ਦੇ 7 ਗੋਲੀਆਂ ਵੱਜੀਆਂ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਕਤਲ ਦੀ ਜ਼ਿੰਮੇਵਾਰੀ

ਪੰਜਾਬੀ ਗਾਇਕ ਤੇ ਕਾਂਗਰਸ ਆਗੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਵਾਰ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਬਿਸ਼ਨੋਈ ਗੈਂਗ ਇਸ ਕਤਲ ਪਿੱਛੇ ਵਿੱਕੀ ਮਿੱਢੂਖੇੜਾ ਦੇ ਕਤਲ ਦਾ ਬਦਲਾ ਲੈਣਾ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਵੀ ਸਾਹਮਣੇ ਆਇਆ ਹੈ। ਦਵਿੰਦਰ ਬੰਬੀਹਾ ਗੈਂਗ ਨੇ ਮੂਸੇਵਾਲਾ ਦੇ ਕਤਲ ਦਾ ਬਦਲਾ ਦੋ ਦਿਨਾਂ ਵਿੱਚ ਲੈਣ ਦੀ ਧਮਕੀ ਦਿੱਤੀ ਹੈ।
Published by:rupinderkaursab
First published:

Tags: Entertainment news, Gurdas Mann, Pollywood, Punjabi, Punjabi singer, Sidhu Moose Wala

ਅਗਲੀ ਖਬਰ