ਮਸ਼ਹੂਰ ਗਾਇਕਾ ਵਾਣੀ ਜੈਰਾਮ ਦਾ ਚੇਨਈ 'ਚ ਦਿਹਾਂਤ ਹੋ ਗਿਆ ਹੈ। ਉਹ 77 ਸਾਲ ਦੇ ਸੀ। ਉਹ ਆਪਣੇ ਘਰ ਵਿੱਚ ਮ੍ਰਿਤਕ ਮਿਲੀ ਹੈ। ਉਨ੍ਹਾਂ ਨੂੰ ਇਸ ਸਾਲ ਮਾਰਚ ਵਿੱਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਸੀ। ਇਹ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਹੈ। ਹਾਲ ਹੀ ਵਿੱਚ ਪਦਮ ਪੁਰਸਕਾਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਸੀ। ਈਟਾਈਮਜ਼ ਮੁਤਾਬਕ ਉਸ ਦੇ ਮੱਥੇ 'ਤੇ ਸੱਟ ਦੇ ਨਿਸ਼ਾਨ ਸਨ। ਵਾਣੀ ਲੰਬੇ ਸਮੇਂ ਤੋਂ ਚੇਨਈ 'ਚ ਰਹਿ ਰਹੀ ਸੀ ਅਤੇ ਤਮਿਲ-ਤੇਲੁਗੂ ਇੰਡਸਟਰੀ ਲਈ ਕੰਮ ਕਰ ਰਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਭਾਸ਼ਾਵਾਂ 'ਚ ਗੀਤ ਗਾਏ ਹਨ।
ਵਾਣੀ ਜੈਰਾਮ ਨੇ ਹਿੰਦੀ, ਤਮਿਲ ਤੇਲਗੂ, ਮਲਿਆਲਮ, ਮਰਾਠਾ, ਉੜੀਆ, ਬੰਗਾਲੀ ਸਮੇਤ ਦੇਸ਼ ਦੀਆਂ ਕਈ ਭਾਸ਼ਾਵਾਂ ਵਿੱਚ 10 ਹਜ਼ਾਰ ਤੋਂ ਵੱਧ ਗੀਤ ਗਾਏ ਹਨ। ਉਨ੍ਹਾਂ ਨੇ 1971 ਦੀ ਬਾਲੀਵੁੱਡ ਫਿਲਮ 'ਗੁੱਡੀ' 'ਚ 'ਬੋਲੇ ਰੇ ਪਾਪੀਹਾ ਰੇ' ਗਾਇਆ ਸੀ। ਉਨ੍ਹਾਂ ਦੀ ਆਵਾਜ਼ 'ਚ ਗਾਇਆ ਇਹ ਗੀਤ ਐਵਰਗਰੀਨ ਗੀਤ ਬਣ ਗਿਆ। ਜਯਾ ਬੱਚਨ ਨੇ ਇਸ ਫਿਲਮ ਨਾਲ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਇਹ ਗੀਤ ਉਨ੍ਹਾਂ 'ਤੇ ਫਿਲਮਾਇਆ ਗਿਆ ਸੀ।
ਵਾਣੀ ਜੈਰਾਮ ਨੇ 1000 ਤੋਂ ਵੱਧ ਭਾਰਤੀ ਫਿਲਮਾਂ ਲਈ ਪਲੇਬੈਕ ਗੀਤ ਗਾਏ। ਉਸਨੇ ਹਰ ਇੰਡਸਟਰੀ ਦੇ ਵੱਡੇ ਅਤੇ ਮਹਾਨ ਸੰਗੀਤਕਾਰਾਂ ਨਾਲ ਕੰਮ ਕੀਤਾ ਅਤੇ ਇੱਕ ਤੋਂ ਵੱਧ ਹਿੱਟ ਗੀਤ ਦਿੱਤੇ। ਉਸ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦੇਸ਼ ਅਤੇ ਦੁਨੀਆ ਦੇ ਲੋਕਾਂ ਨੂੰ ਮੰਤਰਮੁਗਧ ਕੀਤਾ ਅਤੇ ਕਈ ਸਟੇਜ ਸ਼ੋਅਜ਼ 'ਤੇ ਵੀ ਪ੍ਰਦਰਸ਼ਨ ਕੀਤਾ।
ਵਾਣੀ ਜੈਰਾਮ ਨੇ ਬੈਸਟ ਫੀਮੇਲ ਬੈਕਗ੍ਰਾਊਂਡ ਸਿੰਗਰ ਦੀ ਸ਼੍ਰੇਣੀ ਵਿੱਚ 3 ਵਾਰ ਨੈਸ਼ਨਲ ਫਿਲਮ ਅਵਾਰਡ ਜਿੱਤਿਆ ਹੈ। ਉਨ੍ਹਾਂ ਤਾਮਿਲਨਾਡੂ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕੇਰਲ, ਗੁਜਰਾਤ ਅਤੇ ਓਡੀਸ਼ਾ ਤੋਂ ਰਾਜ ਪੁਰਸਕਾਰ ਵੀ ਜਿੱਤੇ। ਵਾਣੀ ਨੇ ਹਾਲ ਹੀ ਵਿੱਚ ਇੱਕ ਪੇਸ਼ੇਵਰ ਗਾਇਕ ਵਜੋਂ 50 ਸਾਲ ਪੂਰੇ ਕੀਤੇ ਹਨ। ਉਨ੍ਹਾਂ ਐਮਐਸ ਇਲਿਆਰਾਜਾ, ਆਰਡੀ ਬਰਮਨ, ਕੇਵੀ ਮਹਾਦੇਵਨ, ਓਪੀ ਨਈਅਰ ਅਤੇ ਮਦਨ ਮੋਹਨ ਸਮੇਤ ਹੋਰ ਪ੍ਰਸਿੱਧ ਸੰਗੀਤਕਾਰਾਂ ਨਾਲ ਕੰਮ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Singer