ਨਵੀਂ ਦਿੱਲੀ: 'ਪਠਾਨ' ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਸ਼ਾਹਰੁਖ ਖਾਨ (Shah Rukh Khan) ਨੇ ਟਵਿਟਰ 'ਤੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ। ਸਵਾਲ-ਜਵਾਬ ਸੈਸ਼ਨ ਦੌਰਾਨ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਕਈ ਦਿਲਚਸਪ ਸਵਾਲਾਂ ਦੇ ਮਜ਼ੇਦਾਰ ਜਵਾਬ ਦਿੱਤੇ। ਸ਼ਾਹਰੁਖ ਖਾਨ ਨੇ ਲਾਈਵ ਆ ਕੇ 'ਪਠਾਨ' ਨਾਲ ਜੁੜੇ ਕਈ ਸਵਾਲਾਂ ਦੇ ਜਵਾਬ ਦਿੱਤੇ।
I am phone and messaging unfriendly…. https://t.co/2hqe4rIIOO
— Shah Rukh Khan (@iamsrk) December 17, 2022
ਇੱਕ ਪ੍ਰਸ਼ੰਸਕ ਨੇ ਮਜ਼ਾਕ ਵਿੱਚ ਕਿੰਗ ਖਾਨ ਨੂੰ ਕਿਹਾ ਕਿ ਸਰ, ਜ਼ਿਆਦਾ ਦੇਰ ਤੱਕ ਮੌਸਮ ਖਰਾਬ ਨਾ ਕਰਨਾ। ਕੱਪੜੇ ਸੁਕਾਉਣੇ ਹੁੰਦੇ ਨੇ, ਤਾਂ ਸ਼ਾਹਰੁਖ ਖਾਨ ਨੇ ਜਵਾਬ 'ਚ ਲਿਖਿਆ, 'ਹਾਂ, ਅਸੀਂ ਇਸ ਦਾ ਖਿਆਲ ਰਖਾਂਗੇ, ਨਹੀਂ ਤਾਂ ਇਨ੍ਹ੍ਹਾਂ ਨੂੰ ਰਸੋਈ 'ਚ ਲਟਕਾ ਲੈਣਾ।'' ਤੁਹਾਨੂੰ ਦੱਸ ਦੇਈਏ ਕਿ 'ਪਠਾਨ' ਦੇ ਪ੍ਰਮੋਸ਼ਨ ਦੌਰਾਨ ਸ਼ਾਹਰੁਖ ਖਾਨ ਨੇ ਇਹ ਮਸ਼ਹੂਰ ਡਾਇਲਾਗ ਬੋਲਿਆ ਸੀ। ਕਈ ਵਾਰ ਫਿਲਮ 'ਮੌਸਮ ਵਿਗੜਨ ਵਾਲਾ ਹੈ' ਬੋਲਦਿਆਂ ਵੇਖਿਆ ਹੈ।
Peti waali na mile toh naara tight kar lo pyjame ka https://t.co/yeNU3JtAyX
— Shah Rukh Khan (@iamsrk) December 17, 2022
ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਅਗਲੇ ਸਾਲ 25 ਜਨਵਰੀ ਨੂੰ ਰਿਲੀਜ਼ ਹੋਵੇਗੀ, ਜਿਸ 'ਚ ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਅਹਿਮ ਭੂਮਿਕਾਵਾਂ 'ਚ ਹਨ।
ਫਿਲਮ ਦੇ ਗੀਤ 'ਬੇਸ਼ਰਮ ਰੰਗ' ਕਾਰਨ ਇਹ ਫਿਲਮ ਕਈ ਦਿਨਾਂ ਤੋਂ ਸੁਰਖੀਆਂ 'ਚ ਹੈ। ਲੋਕ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Movie, Shahrukh Khan