Home /News /entertainment /

KGF Chapter 2: 'ਕੇਜੀਐਫ ਚੈਪਟਰ 2' ਦਾ ਫੈਨਜ਼ 'ਚ ਕ੍ਰੇਜ, ਵਿਆਹ ਦੇ ਕਾਰਡ 'ਤੇ ਛਪਵਾਇਆ ਡਾਇਲਾਗ

KGF Chapter 2 Dialogue: ਸੁਪਰਸਟਾਰ ਯਸ਼ ਅਤੇ ਸੰਜੇ ਦੱਤ ਦੀ ਫਿਲਮ KGF ਚੈਪਟਰ 2 (KGF Chapter 2) ਦਾ ਨਾਂ ਲਗਾਤਾਰ ਪ੍ਰਸ਼ੰਸਕਾਂ ਦੇ ਬੁੱਲਾਂ 'ਤੇ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਵੀ ਜ਼ਬਰਦਸਤ ਧਮਾਲ ਮਚਾਈ ਹੈ। ਚਾਰ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਯਸ਼ (Yash) ਦੀ ਇਸ ਫਿਲਮ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਕੁਝ ਲੋਕ ਅਜਿਹੇ ਵੀ ਹਨ ਜੋ ਇਸ ਨੂੰ ਇੱਕ ਤੋਂ ਵੱਧ ਵਾਰ ਦੇਖਣ ਲਈ ਸਿਨੇਮਾਘਰਾਂ ਵਿੱਚ ਜਾ ਰਹੇ ਹਨ। ਇਸ ਫਿਲਮ ਅਤੇ ਇਸਦੇ ਡਾਇਲਾਗ ਨੂੰ ਲੈ ਕੇ ਦਰਸ਼ਕਾਂ ਵਿੱਚ ਕ੍ਰੇਜ ਦੇਖਣ ਨੂੰ ਮਿਲ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਯਸ਼ ਦੁਬਾਰਾ ਫਿਲਮ ਵਿੱਚ ਬੋਲੇ ਗਏ ਡਾਇਲਾਗ ਨੂੰ ਇੱਕ ਫੈਨ ਨੇ ਆਪਣੇ ਵਿਆਹ ਦੇ ਕਾਰਡ ਤੇ ਵੀ ਛਪਵਾਈਆ ਹੈ।

ਹੋਰ ਪੜ੍ਹੋ ...
  • Share this:

KGF Chapter 2
KGF Chapter 2

"ਹਿੰਸਾ, ਹਿੰਸਾ, ਹਿੰਸਾ... ਮੈਨੂੰ ਇਹ ਪਸੰਦ ਨਹੀਂ। ਮੈਂ ਇਸ ਤੋਂ ਬਚਦਾ ਹਾਂ! ਪਰ... ਹਿੰਸਾ ਮੈਨੂੰ ਪਿਆਰ ਕਰਦੀ ਹੈ, ਮੈਂ ਇਸ ਤੋਂ ਬਚ ਨਹੀਂ ਸਕਦਾ!" ਯਸ਼-ਸਟਾਰਰ ਫਿਲਮ 'ਕੇਜੀਐਫ ਚੈਪਟਰ 2' ਦੇ 'ਰੌਕੀ ਭਾਈ' ਦਾ ਇਹ ਸ਼ਾਨਦਾਰ ਡਾਇਲਾਗ ਯਾਦ ਹੈ?ਜਿਨ੍ਹਾਂ ਲੋਕਾਂ ਨੇ ਇਸ ਫਿਲਮ ਨੂੰ ਸਿਨੇਮਾਘਰਾਂ 'ਚ ਦੇਖਿਆ ਹੈ, ਤੁਸੀਂ ਉਨ੍ਹਾਂ ਨੂੰ ਅਕਸਰ ਇਹ ਡਾਇਲਾਗ ਬੁੜਬੁੜਾਉਂਦੇ ਸੁਣਿਆ ਹੋਵੇਗਾ। ਪਰ ਕੀ ਤੁਸੀਂ ਵਿਆਹ ਦੇ ਕਾਰਡ ਵਿੱਚ ਯਸ਼ ਦਾ ਇਹ ਡਾਇਲਾਗ ਪੜ੍ਹਿਆ ਹੈ? ਜੀ ਹਾਂ, KGF ਚੈਪਟਰ 2 ਦੇ ਫੈਨ ਨੇ ਆਪਣੇ ਵਿਆਹ ਦੇ ਕਾਰਡ 'ਤੇ ਯਸ਼ ਦਾ ਇਹ ਆਈਕਾਨਿਕ ਡਾਇਲਾਗ ਛਪਵਾਈਆ ਹੈ।

'ਕੇਜੀਐਫ ਚੈਪਟਰ 2' ਦਾ ਪ੍ਰਸ਼ੰਸਕਾਂ ਦੇ ਵਿਚਕਾਰ ਇਸ ਕਦਰ ਕ੍ਰੇਜ ਹੈ ਕਿ ਕੇਜੀਐਫ ਹੁਣ ਇੱਕ ਫ਼ਿਲਮ ਨਹੀਂ, ਸਗੋਂ ਇੱਕ ਬ੍ਰਾਂਡ ਬਣ ਚੁੱਕੀ ਹੈ। ਇਹੀ ਕਾਰਨ ਹੈ ਕਿ ਰੌਕੀ ਦੇ ਇੱਕ ਫੈਨ ਨੇ ਵਿਆਹ ਦੇ ਕਾਰਡ 'ਤੇ 'ਹਿੰਸਾ' ਗੱਲਬਾਤ ਨੂੰ ਵਿਆਹ ਦੇ ਹਿਸਾਬ ਨਾਲ ਰੀਕ੍ਰਿਏਟ ਕੀਤਾ ਹੈ। ਵਿਆਹ ਦੇ ਕਾਰਡ ਦੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ, 13 ਮਈ ਨੂੰ ਕਰਨਾਟਕ ਦੇ ਬੇਲਾਗਾਵੀ 'ਚ ਚੰਦਰਸ਼ੇਖਰ ਨਾਂ ਦਾ ਵਿਅਕਤੀ ਸ਼ਵੇਤਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ।ਚੰਦਰਸ਼ੇਖਰ ਨੇ ਆਪਣੇ ਵਿਆਹ ਦੇ ਕਾਰਡ 'ਤੇ 'ਕੇਜੀਐਫ ਚੈਪਟਰ 2' ਦਾ ਡਾਇਲਾਗ ਲਿਖਿਆ ਹੈ। ਉਸਨੇ ਆਪਣੇ ਵਿਆਹ ਦੇ ਕਾਰਡ 'ਤੇ ਯਸ਼ ਦਾ ਡਾਇਲਾਗ 'ਹਿੰਸਾ' ਛਪਵਾਇਆ, ਜਿਸ 'ਚ ਵਿਆਹ ਲਈ ਲਿਖਿਆ ਹੈ, ''ਵਿਆਹ, ਵਿਆਹ, ਵਿਆਹ, ਮੈਨੂੰ ਇਹ ਪਸੰਦ ਨਹੀਂ, ਮੈਂ ਇਸਨੂੰ ਬੱਚਦਾ ਹਾਂ, ਪਰ ਮੇਰੇ ਰਿਸ਼ਤੇਦਾਰ ਨੂੰ ਵਿਆਹ ਪਸੰਦ ਹੈ। ਇਸ ਲਈ ਮੈਂ ਇਸ ਤੋਂ ਬਚ ਨਹੀਂ ਸਕਦਾ।"

Published by:Rupinder Kaur Sabherwal
First published:

Tags: Entertainment news, South Star