Ileana D'Cruz Health Condition: ਅਦਾਕਾਰਾ ਇਲਿਆਨਾ ਡੀ'ਕਰੂਜ਼ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਇਸਦਾ ਕਾਰਨ ਉਨ੍ਹਾਂ ਦੀ ਕੋਈ ਫਿਲਮ ਨਹੀਂ ਸਗੋਂ ਵਿਗੜੀ ਸਿਹਤ ਹੈ। ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ। ਜੀ ਹਾਂ, ਫਿਲਮ 'ਬਰਫੀ' ਨਾਲ ਬਾਲੀਵੁੱਡ 'ਚ ਆਪਣੀ ਪਛਾਣ ਵੱਖਰੀ ਪਛਾਣ ਬਣਾਉਣ ਵਾਲੀ ਇਲੀਆਨਾ ਡਿਕਰੂਜ਼ ਇਨ੍ਹੀਂ ਦਿਨੀਂ ਹਸਪਤਾਲ 'ਚ ਭਰਤੀ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਅਦਾਕਾਰਾ ਦੇ ਹਸਪਤਾਲ ਦੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ। ਫੋਟੋ 'ਚ ਇਲਿਆਨਾ ਕਾਫੀ ਕਮਜ਼ੋਰ ਨਜ਼ਰ ਆ ਰਹੀ ਹੈ ਅਤੇ ਉਹ ਡ੍ਰਿੱਪ ਲੈ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਿਹਾ ਹੈ।
ਇਸ ਕਾਰਨ ਹੋਈ ਹਸਪਤਾਲ 'ਚ ਭਰਤੀ
ਇਲਿਆਨਾ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ। 30 ਜਨਵਰੀ ਨੂੰ ਇਲਿਆਨਾ ਨੇ ਆਪਣੀ ਸਿਹਤ ਨੂੰ ਲੈ ਕੇ ਇਕ ਪੋਸਟ ਸ਼ੇਅਰ ਕੀਤੀ, ਜਿਸ 'ਚ ਉਹ ਹਸਪਤਾਲ ਦੇ ਬੈੱਡ 'ਤੇ ਪਈ ਦਿਖਾਈ ਦੇ ਰਹੀ ਹੈ। ਅਭਿਨੇਤਰੀ ਦੇ ਅਨੁਸਾਰ, ਉਸ ਨੂੰ ਡੀਹਾਈਡਰੇਸ਼ਨ ਦੇ ਇਲਾਜ ਲਈ IV ਤਰਲ ਦੇ 3 ਬੈਗ ਦਿੱਤੇ ਗਏ ਸਨ। ਇਲਿਆਨਾ ਹਾਲ ਹੀ 'ਚ ਬੀਮਾਰ ਹੋ ਗਈ ਸੀ ਅਤੇ ਜਦੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਤਾਂ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਸਮੇਂ ਸਿਰ ਕਰਵਾਇਆ ਇਲਾਜ
ਇਲਿਆਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀਆਂ ਫੋਟੋਆਂ ਦੇ ਨਾਲ ਲਿਖਿਆ, 'ਇੱਕ ਦਿਨ ਬਹੁਤ ਬਦਲਾਅ ਲਿਆਉਂਦਾ ਹੈ। ਕੁਝ ਚੰਗੇ ਡਾਕਟਰ ਅਤੇ IV ਤਰਲ ਪਦਾਰਥਾਂ ਦੇ 3 ਬੈਗ।'' ਇਸ ਦੇ ਨਾਲ ਹੀ ਇਕ ਹੋਰ ਪੋਸਟ ਸ਼ੇਅਰ ਕਰਦੇ ਹੋਏ ਇਲਿਆਨਾ ਨੇ ਲਿਖਿਆ, ''ਤੁਹਾਡਾ ਸਾਰਿਆਂ ਦਾ ਧੰਨਵਾਦ ਜੋ ਮੇਰੀ ਸਿਹਤ ਨੂੰ ਲੈ ਕੇ ਲਗਾਤਾਰ ਮੈਸੇਜ ਕਰ ਰਹੇ ਹਨ। ਮੈਂ ਇਸ ਗੱਲ ਦੀ ਕਦਰ ਕਰਦਾ ਹਾਂ ਕਿ ਤੁਸੀਂ ਸਾਰੇ ਮੇਰੀ ਪਰਵਾਹ ਕਰਦੇ ਹੋ। ਮੈਂ ਇਸ ਸਮੇਂ ਠੀਕ ਹਾਂ। ਮੈਂ ਸਮੇਂ ਸਿਰ ਇਲਾਜ ਕਰਵਾ ਲਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, South, South Star