Samantha responds to Twitter user: ਸਾਊਥ ਹਸੀਨਾ ਸਮੰਥਾ ਰੂਥ ਪ੍ਰਭੂ (Samantha Ruth Prabhu) ਆਪਣੀ ਆਉਣ ਵਾਲੀ ਫਿਲਮ 'ਸ਼ਕੁੰਤਲਮ' ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਇਸ ਵਿਚਕਾਰ ਅਦਾਕਾਰਾ ਹੈਦਰਾਬਾਦ ਅਤੇ ਮੁੰਬਈ ਦੋਵਾਂ 'ਚ ਫਿਲਮ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੀ ਹੈ। ਇਸ ਦੇ ਨਾਲ ਹੀ ਹੁਣ ਸਮੰਥਾ ਟਵਿੱਟਰ 'ਤੇ ਆਪਣੇ ਫੈਨਜ਼ ਨੂੰ ਦਿੱਤੇ ਜਵਾਬ ਕਾਰਨ ਮਹਫਿਲ ਲੁੱਟ ਰਹੀ ਹੈ। ਦਰਅਸਲ, ਇੱਕ ਫੈਨ ਨੇ ਸਮੰਥਾ ਨੂੰ ਕਿਸੇ ਨੂੰ ਡੇਟ ਕਰਨ ਦੀ ਅਪੀਲ ਕੀਤੀ ਸੀ। ਇਸ 'ਤੇ ਅਦਾਕਾਰਾ ਨੇ ਮਜ਼ੇਦਾਰ ਜਵਾਬ ਦੇ ਪ੍ਰਸ਼ੰਸ਼ਕਾਂ ਨੂੰ ਕਾਇਲ ਕਰ ਦਿੱਤਾ।
Who will love me like you do 🫶🏻 https://t.co/kTDEaF5xD5
— Samantha (@Samanthaprabhu2) March 26, 2023
ਪ੍ਰਸ਼ੰਸ਼ਕਾਂ ਨੇ ਕੀਤੀ ਇਹ ਅਪੀਲ...
ਅਸਲ ਵਿੱਚ ਇੱਕ ਪ੍ਰਸ਼ੰਸਕ ਨੇ ਟਵੀਟ ਰਾਹੀਂ ਸਮੰਥਾ ਨੂੰ ਨਿੱਜੀ ਬੇਨਤੀ ਕੀਤੀ। ਪ੍ਰਸ਼ੰਸਕ ਨੇ ਕਿਹਾ ਕਿ ਇਹ ਪੁੱਛਣਾ ਉਨ੍ਹਾਂ ਦਾ ਅਧਿਕਾਰ ਨਹੀਂ ਹੈ, ਪਰ ਫਿਰ ਵੀ ਸਮੰਥਾ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਅਤੇ ਕਿਸੇ ਨੂੰ ਡੇਟ ਕਰਨ ਲਈ ਕਿਹਾ। ਸਮੰਥਾ ਵੀ ਫੈਨ ਦੇ ਇਸ ਟਵੀਟ ਦਾ ਜਵਾਬ ਦਿੰਦੀ ਨਜ਼ਰ ਆਈ। ਅਦਾਕਾਰਾ ਨੇ ਲਿਖਿਆ, 'ਤੁਹਾਡੇ ਵਾਂਗ ਮੈਨੂੰ ਕੌਣ ਪਿਆਰ ਕਰੇਗਾ।' ਇਸ ਦੇ ਨਾਲ ਹੀ ਅਦਾਕਾਰਾ ਨੇ ਦਿਲ ਦਾ ਇਮੋਜੀ ਵੀ ਜੋੜਿਆ ਹੈ।
ਜ਼ਿਕਰਯੋਗ ਹੈ ਕਿ ਸਮੰਥਾ ਰੂਥ ਪ੍ਰਭੂ ਦੀ 'ਸ਼ਕੁੰਤਲਮ' ਇੱਕ ਪੀਰੀਅਡ ਡਰਾਮਾ ਹੈ। ਇਸ ਫਿਲਮ ਦਾ ਨਿਰਦੇਸ਼ਨ ਗੁਣਸ਼ੇਖਰ ਨੇ ਕੀਤਾ ਹੈ। 'ਸ਼ੰਕੁਟਲਮ' 14 ਅਪ੍ਰੈਲ, 2023 ਨੂੰ ਆਪਣੀ ਸ਼ਾਨਦਾਰ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲ ਹੀ 'ਚ ਸਮੰਥਾ ਰੂਥ ਪ੍ਰਭੂ ਨੇ ਇਸ ਫਿਲਮ 'ਚ ਆਪਣੇ ਕਿਰਦਾਰ ਨੂੰ ਲੈ ਕੇ ਕਾਫੀ ਉਤਸ਼ਾਹ ਜ਼ਾਹਰ ਕੀਤਾ ਸੀ। ਅਦਾਕਾਰਾ ਨੇ ਕਿਹਾ ਸੀ, 'ਸ਼ਕੁੰਤਲਾ- ਉਸ ਨੂੰ ਵਿਸ਼ਵਾਸ ਹੈ, ਉਹ ਆਪਣੇ ਪਿਆਰ 'ਚ, ਆਪਣੀ ਸ਼ਰਧਾ 'ਚ ਸੱਚੀ ਹੈ। ਇੱਥੋਂ ਤੱਕ ਕਿ ਆਪਣੀ ਯਾਤਰਾ ਦੇ ਸਭ ਤੋਂ ਔਖੇ ਭਾਗਾਂ ਵਿੱਚ ਵੀ, ਉਹ ਇਸਨੂੰ ਬਹੁਤ ਮਾਣ ਨਾਲ ਸਹਿਣ ਕਰਦੀ ਹੈ। ਮੈਂ ਇਸ ਕਿਰਦਾਰ ਨੂੰ ਨਿਭਾਅ ਕੇ ਬਹੁਤ ਖੁਸ਼ ਹਾਂ। ਮੈਨੂੰ ਯਕੀਨ ਹੈ ਕਿ ਦਰਸ਼ਕ ਇਸ ਫਿਲਮ 'ਤੇ ਮਾਣ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, South, South Star