ਪਰਮਿਸ਼ ਵਰਮਾ ਤੇ ਨਿੱਕੀ ਤੰਬੋਲੀ ਦੇ ਗੀਤ ‘Behri Duniya’ ਨੂੰ ਪਸੰਦ ਕਰ ਰਹੇ ਫੈਨਜ਼

Parmesh Verma and Nikki Tamboli s song Behri Duniya: ਪਰਮੀਸ਼ ਵਰਮਾ (Parmish Verma) ਤੇ ਨਿੱਕੀ ਤੰਬੋਲੀ (Nikki Tamboli) ਦਾ ਨਵਾਂ ਮਿਊਜ਼ਿਕ ਵੀਡੀਓ ਬਹਿਰੀ ਦੁਨੀਆ ‘Behri Duniya’ ਇਨੀ ਦਿਨੀ ਚਰਚਾ ਵਿੱਚ ਹੈ। ਇਸ ਗੀਤ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਦੱਸ ਦੇਈਏ ਕਿ ਅਫਸਾਨਾ ਖ਼ਾਨ ਤੇ ਸਾਜ਼ ਦਾ ਡਿਊਟ ਸੌਂਗ 15 ਫਰਵਰੀ ਨੂੰ ਰਿਲੀਜ਼ ਹੋਇਆ। ਦਰਸ਼ਕਾਂ ਨੇ ਇਸ ਗੀਤ ਦੇ ਪੋਸਟਰਾਂ ਤੋਂ ਲੈ ਕੇ ਟੀਜ਼ਰ ਤੱਕ ਨੂੰ ਬੇਹੱਦ ਪਸੰਦ ਕੀਤਾ। ਫਿਲਹਾਲ ਪਰਮਿਸ਼ ਵਰਮਾ ਤੇ ਨਿੱਕੀ ਤੰਬੋਲੀ ਦੀ ਕੇਮਿਸਟਰੀ ਚਰਚਾ ਚ ਬਣੀ ਹੋਈ ਹੈ।

ਪਰਮਿਸ਼ ਵਰਮਾ ਤੇ ਨਿੱਕੀ ਤੰਬੋਲੀ ਦੇ ਗੀਤ ‘Behri Duniya’ ਨੂੰ ਪਸੰਦ ਕਰ ਰਹੇ ਫੈਨਜ਼(insta pic)

 • Share this:
  Parmesh Verma and Nikki Tamboli s song Behri Duniya: ਪਰਮੀਸ਼ ਵਰਮਾ (Parmish Verma) ਤੇ ਨਿੱਕੀ ਤੰਬੋਲੀ (Nikki Tamboli) ਦਾ ਨਵਾਂ ਮਿਊਜ਼ਿਕ ਵੀਡੀਓ ਬਹਿਰੀ ਦੁਨੀਆ ‘Behri Duniya’ ਇਨੀ ਦਿਨੀ ਚਰਚਾ ਵਿੱਚ ਹੈ। ਇਸ ਗੀਤ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਦੱਸ ਦੇਈਏ ਕਿ ਅਫਸਾਨਾ ਖ਼ਾਨ ਤੇ ਸਾਜ਼ ਦਾ ਡਿਊਟ ਸੌਂਗ 15 ਫਰਵਰੀ ਨੂੰ ਰਿਲੀਜ਼ ਹੋਇਆ। ਦਰਸ਼ਕਾਂ ਨੇ ਇਸ ਗੀਤ ਦੇ ਪੋਸਟਰਾਂ ਤੋਂ ਲੈ ਕੇ ਟੀਜ਼ਰ ਤੱਕ ਨੂੰ ਬੇਹੱਦ ਪਸੰਦ ਕੀਤਾ। ਫਿਲਹਾਲ ਪਰਮਿਸ਼ ਵਰਮਾ ਤੇ ਨਿੱਕੀ ਤੰਬੋਲੀ ਦੀ ਕੇਮਿਸਟਰੀ ਚਰਚਾ ਚ ਬਣੀ ਹੋਈ ਹੈ।

  ਮਿਊਜ਼ਿਕ ਵੀਡੀਓ ਬਹਿਰੀ ਦੁਨੀਆ ‘ਚ ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ ਦੀ ਪਿਆਰੀ ਜਿਹੀ ਲਵ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ‘ਚ ਦਰਸ਼ਕਾਂ ਨੂੰ ਪਿਆਰ ਤੇ ਇੱਕ ਭਾਵੁਕ ਪੱਖ ਦੇਖਣ ਨੂੰ ਮਿਲੀਆ। ਵੀਡੀਓ ‘ਚ ਵੀ ਤੁਸੀਂ ਦੇਖ ਸਕਦੇ ਹੋ ਨਿੱਕੀ ਤੰਬੋਲੀ ਜੋ ਕਿ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਆਪਣੇ ਪੈਰਾਂ ‘ਤੇ ਚੱਲਣ ‘ਚ ਨਾਕਾਮ ਹੋ ਜਾਂਦੀ ਹੈ। ਇਸ ਤੋਂ ਬਾਅਦ ਪਰਮਿਸ਼ ਵਰਮਾ ਕਿਸ ਤਰ੍ਹਾਂ ਆਪਣੇ ਪਿਆਰ ਦਾ ਸਹਾਰਾ ਬਣਦੇ ਹਨ, ਇਸ ਗੀਤ ਵਿੱਚ ਬਖੂਬੀ ਦਿਖਾਇਆ ਗਿਆ ਹੈ।

  ਬਹਿਰੀ ਦੁਨੀਆ ਗੀਤ ਨੂੰ ਅਫਸਾਨਾ ਖ਼ਾਨ ਤੇ ਸਾਜ਼ ਨੇ ਆਪਣੀ ਆਵਾਜ਼ ਦਿੱਤੀ ਹੈ। ਇਸਦੇ ਇਲਾਵਾ ਸ਼ੈਵੀ ਬੀਟਸ ਵੱਲੋਂ ਮਿਊਜ਼ਿਕ ਦਿੱਤਾ ਗਿਆ ਹੈ ਅਤੇ ਇਸ ਗੀਤ ਦੇ ਬੋਲ ਪ੍ਰੀਤ ਸੁੱਖ ਨੇ ਲਿਖੇ ਹਨ। ਸਾਵੀਓ ਸੰਧੂ ਵੱਲੋਂ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ। ਜੇਕਰ ਗੱਲ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਕਰੀਏ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਲਟੀ ਸਟਾਰ ਕਲਾਕਾਰ ਹਨ। ਜੋ ਕਿ ਇੱਕ ਵੀਡੀਓ ਨਿਰਦੇਸ਼ਕ ਹੋਣ ਦੇ ਨਾਲ-ਨਾਲ ਗਾਇਕ ਤੇ ਅਦਾਕਾਰ ਵੀ ਹਨ। ਉਹ ਬਹੁਤ ਜਲਦ ਆਪਣੀ ਨਵੀਂ ਫ਼ਿਲਮ ਮੈਂ ਤੇ ਬਾਪੂ ਦੇ ਨਾਲ ਦਰਸ਼ਕਾਂ ਚ ਜ਼ਬਰਦਸਤ ਧਮਾਕਾ ਕਰਨਗੇ। ਇਸ ਤੋਂ ਇਲਾਵਾ ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਇੱਕ ਹੋਰ ਫ਼ਿਲਮ ਤਬਾਹ ਦੀ ਸ਼ੂਟਿੰਗ ਪੂਰੀ ਕੀਤੀ ਹੈ। ਜਿਸ ਦੀਆਂ ਤਸਵੀਰਾਂ ਕਾਲਾਕਾਰ ਵੱਲੋਂ ਆਪਣੇ ਸੋਸ਼ਲ ਅਕਾਉਂਟ ਤੇ ਸਾਂਝੀਆਂ ਕੀਤੀਆਂ ਗਈਆ ਸਨ। ਆਪਣੀਆਂ ਇਨ੍ਹਾਂ ਫਿਲਮਾਂ ਵਿੱਚ ਪਰਮਿਸ਼ ਵਰਮਾ ਕੀ ਕਮਾਲ ਦਿਖਾਉਂਦੇ ਹਨ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ। ਫੈਨਜ਼ ਵੀ ਪਰਮਿਸ਼ ਦੀਆਂ ਨਵੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
  Published by:rupinderkaursab
  First published: