Home /News /entertainment /

Jasmine Sandlas: ਜੈਸਮੀਨ ਸੈਂਡਲਾਸ ਦੀ ਹੌਟ ਵੀਡੀਓ ਤੇ ਬੋਲੇ ਫੈਨਜ਼- 'ਨਾ ਬਦਲੇ ਵਾਲ ਗੁਲਾਬੀ, ਨਾ ਬਦਲੀ ਚਾਲ ਨਵਾਬੀ'

Jasmine Sandlas: ਜੈਸਮੀਨ ਸੈਂਡਲਾਸ ਦੀ ਹੌਟ ਵੀਡੀਓ ਤੇ ਬੋਲੇ ਫੈਨਜ਼- 'ਨਾ ਬਦਲੇ ਵਾਲ ਗੁਲਾਬੀ, ਨਾ ਬਦਲੀ ਚਾਲ ਨਵਾਬੀ'

Jasmine Sandlas

Jasmine Sandlas

Jasmine Sandlas Shared Video: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ (Jasmine Sandlas) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹੀ। ਫਿਲਹਾਲ ਜੈਸਮੀਨ ਆਪਣੇ ਨਵੇਂ ਗੀਤ ਜ਼ਹਿਰੀ ਵੇ ਦੇ ਚੱਲਦੇ ਚਰਚਾ ਬਟੋਰ ਰਹੀ ਹੈ।

ਹੋਰ ਪੜ੍ਹੋ ...
  • Share this:

Jasmine Sandlas Shared Video: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ (Jasmine Sandlas) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਆਪਣੇ ਗੀਤਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹੀ। ਫਿਲਹਾਲ ਜੈਸਮੀਨ ਆਪਣੇ ਨਵੇਂ ਗੀਤ ਜ਼ਹਿਰੀ ਵੇ ਦੇ ਚੱਲਦੇ ਚਰਚਾ ਬਟੋਰ ਰਹੀ ਹੈ। ਇਸ ਗੀਤ ਵਿੱਚ ਗਿੱਪੀ ਗਰੇਵਾਲ ਨਾਲ ਉਨ੍ਹਾਂ ਦੇ ਅੰਦਾਜ਼ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚਕਾਰ ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਦਾ ਹੌਟ ਲੁੱਕ ਦੇਖ ਪ੍ਰਸ਼ੰਸ਼ਕ ਖੂਬ ਕਮੈਂਟ ਕਰ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...


ਜੈਸਮੀਨ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਉਹ ਸਮੁੰਦਰ ਕਿਨਾਰੇ ਦਿਖਾਈ ਦੇ ਰਹੀ ਹੈ। ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਗੀਤ ਮਸਾਕਲੀ ਚੱਲ ਰਿਹਾ ਹੈ। ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਜੈਸਮੀਨ ਨੇ ਲਿਖਿਆ, ਇਹ ਗੀਤ ਮੈਨੂੰ ਖੁਸ਼ੀ ਮਹਿਸੂਸ ਕਰਵਾਉਂਦਾ ਹੈ ਅਤੇ ਇਸ ਨੂੰ ਸੰਪਾਦਿਤ ਕਰਨ ਵਿੱਚ ਮੈਨੂੰ 30 ਮਿੰਟ ਲੱਗੇ। @vaanijindal ਮੇਰੇ ਸਿਰ 'ਤੇ ਬੈਠੀ ਹੈ ਕਿ ਮੈਨੂੰ ਇਹ ਕਹਿ ਰਹੀ ਹੈ ਕਿ ਜਲਦ ਹੀ ਪੋਸਟ ਕਰਦੇ😂😭...



ਇਸ ਵੀਡੀਓ ਉੱਪਰ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ਪੰਜਾਬ ਦੀ ਸਰਕਾਰ ਬਦਲ ਗਈ... ਰੂਸ ਯੂਕ੍ਰੇਨ ਦੀ ਦੋਸਤੀ ਬਦਲ ਗਈ... ਟ੍ਰੰਪ ਗਿਆ ਜੋਅ ਬਾਈਡੇਨ ਆਇਆ... ਅਫਗਾਨਿਸਤਾਨੀ ਸਰਕਾਰ ਬਦਲ ਗਈ...

ਨਾ ਬਦਲੇ ਵਾਲ਼ ਗੁਲਾਬੀ ਨਾ ਬਦਲੀ ਚਾਲ ਨਵਾਬੀ, ਨਾ ਘਟੇ ਕਦੇ ਮੋਟੇ ਪੱਟ, ਨਾ ਦੱਬੀ ਕਦੇ ਸੰਧੂਆਂ ਦੀ ਭਾਬੀ... ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ...ਆਫਤ-ਆਫਤ...! ਫਿਲਹਾਲ ਜੈਸਮੀਨ ਦੀ ਗੀਤ ਜ਼ਹਿਰੀ ਵੇ ਨਾਲ ਹਰ ਪਾਸੇ ਬੱਲੇ-ਬੱਲੇ ਹੋਈ ਪਈ ਹੈ।

Published by:Rupinder Kaur Sabherwal
First published:

Tags: Entertainment, Entertainment news, Garry Sandhu, Pollywood, Punjabi singer, Singer