ਸਾਜਿਦ ਖਾਨ 'ਤੇ ਜਿਣਸੀ ਸ਼ੋਸ਼ਣ ਇਲਜ਼ਾਮ ਲਾਉਣ ਵਾਲੀ ਮਹਿਲਾਵਾਂ ਦੇ ਹੱਕ 'ਚ ਖੜੀ ਹੋਈ ਭੈਣ ਫਰਹਾ


Updated: October 12, 2018, 7:42 PM IST
ਸਾਜਿਦ ਖਾਨ 'ਤੇ ਜਿਣਸੀ ਸ਼ੋਸ਼ਣ ਇਲਜ਼ਾਮ ਲਾਉਣ ਵਾਲੀ ਮਹਿਲਾਵਾਂ ਦੇ ਹੱਕ 'ਚ ਖੜੀ ਹੋਈ ਭੈਣ ਫਰਹਾ

Updated: October 12, 2018, 7:42 PM IST
ਸਾਜਿਦ ਖਾਨ 'ਤੇ ਤਿੰਨ ਮਹਿਲਾਵਾਂ ਵੱਲੋਂ ਜਿਣਸੀ ਸੋਸ਼ਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਹੁਣ ਭੈਣ ਫਰਹਾ ਖਾਨ ਨੇ ਵੀ ਇਸ ਉੱਤੇ ਆਪਣੀ ਚੁੱਪੀ ਤੋੜੀ ਹੈ। ਫਰਹਾ ਨੇ ਟਵਿੱਟਰ ਰਾਹੀਂ ਕਿਹਾ ਹੈ ਕਿ ਇਹ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਔਖਾ ਸਮਾਂ ਹੈ। ਫਰਹਾ ਦਾ ਕਹਿਣਾ ਹੈ ਕਿ ਜੋ ਵੀ ਔਰਤਾਂ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ ਫਰਾਹ ਉਨ੍ਹਾਂ ਦੇ ਨਾਲ ਖੜੇ ਹਨ।

ਟਵਿੱਟਰ 'ਤੇ ਲਿਖੀ ਆਪਣੀ ਇੱਕ ਪੋਸਟ ਵਿੱਚ ਫਰਹਾ ਨੇ ਕਿਹਾ ਕਿ ਜੇ ਉਨ੍ਹਾਂ ਦੇ ਭਰਾ ਸਾਜਿਦ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਸੱਚ ਨਿਕਲਦੇ ਹਨ ਤਾਂ ਉਹ ਨਾ ਸਿਰਫ਼ ਕਸੂਰਵਾਰ ਹੈ ਬਲਕਿ ਬਹੁਤ ਗੱਲਾਂ ਲਈ ਜਵਾਬ ਦੇਹ ਹੈ।

ਪੜ੍ਹੋ ਫਰਹਾ ਦਾ ਟਵੀਟ:
ਸਾਜਿਦ ਦੇ ਕਜ਼ਨ ਭਰਾ ਫ਼ਰਹਾਨ ਅਖ਼ਤਰ ਨੇ ਸਾਜਿਦ 'ਤੇ ਲੱਗੇ ਇਨ੍ਹਾਂ ਇਲਜ਼ਾਮਾਂ ਨੂੰ 'shocking' ਦੱਸਿਆ। ਫ਼ਰਹਾਨ ਨੇ ਵੀ ਟਵੀਟ ਕਰ ਕੇ ਕਿਹਾ ਕਿ ਉਹ ਸਾਜਿਦ ਦੇ ਇਸ ਵਤੀਰੇ ਦੇ ਸਾਹਮਣੇ ਆਉਣ ਤੋਂ ਬਾਅਦ ਉਹ ਨਾ ਸਿਰਫ਼ ਹੈਰਾਨ ਹਨ ਬਲਕਿ ਨਿਰਾਸ਼ ਅਤੇ ਦੁਖੀ ਵੀ ਹਨ।

ਪੜ੍ਹੋ ਫ਼ਰਹਾਨ ਅਖਤਰ ਦਾ ਟਵੀਟ:MeToo ਮੁਹਿੰਮ ਤਹਿਤ ਸਾਜਿਦ ਖਾਨ 'ਤੇ ਜਿਣਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲੱਗਣ ਤੋਂ ਬਾਅਦ ਉਨ੍ਹਾਂ ਨੇ Housefull 4 ਦੇ ਡਾਇਰੈਕਟਰ ਦੀ ਪੋਸਟ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ। ਸਾਜਿਦ 'ਤੇ ਇਹ ਇਲਜ਼ਾਮ ਤਿੰਨ ਵੱਖ-ਵੱਖ ਮਹਿਲਾਵਾਂ ਨੇ ਲਗਾਏ। ਸਾਜਿਦ 'ਤੇ ਇਹ ਇਲਜ਼ਾਮ ਅਦਾਕਾਰ ਰਾਸ਼ੇਲ ਵਾਈਟ, ਅਸਸਿਟੈਂਟ ਡਾਇਰੈਕਟਰ ਸਲੋਨੀ ਚੋਪੜਾ ਅਤੇ ਪੱਤਰਕਾਰ ਕਰਿਸ਼ਮਾ ਉਪਾਧਯਾਯ ਦੁਆਰਾ ਲੱਗੇ ਹਨ।

ਉਨ੍ਹਾਂ ਨੇ ਇਹ ਐਲਾਨ ਟਵਿੱਟਰ 'ਤੇ ਸਾਂਝੀ ਕੀਤੀ ਇੱਕ ਸਟੇਟਮੈਂਟ ਰਾਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਹ ਇਨ੍ਹਾਂ ਇਲਜ਼ਾਮਾਂ ਦੇ ਖਿਲਾਫ ਕੋਈ ਸੱਚਾ ਸਬੂਤ ਨਹੀਂ ਦੇ ਦਿੰਦੇ ਉਸ ਸਮੇਂ ਤੱਕ ਉਹ ਪਿੱਛੇ ਹੱਟ ਰਹੇ ਹਨ।

ਸਾਜਿਦ ਦਾ ਟਵੀਟ:ਸਾਜਿਦ 'ਤੇ ਲੱਗੇ ਇਨ੍ਹਾਂ ਇਲਜ਼ਾਮਾਂ ਦੇ ਹੱਕ 'ਚ ਖੜੇ ਹੁੰਦੇ Housefull 4 ਦੇ ਲੀਡ ਅਦਾਕਾਰ ਅਕਸ਼ੇ ਕੁਮਾਰ ਨੇ ਵੀ ਫਿਲਮ ਦੇ ਪ੍ਰੋਡਿਊਸਰਾਂ ਨੂੰ ਫਿਲਮ ਦਾ ਸ਼ੂਟ ਕੈਂਸਲ ਕਰਨ ਲਈ ਕਿਹਾ। ਅਕਸ਼ੇ ਨੇ ਹਾਲ ਹੀ ਵਿੱਚ ਫਿਲਮ ਦਾ ਜੈਸਲਮੇਰ 'ਚ ਸ਼ੂਟ ਖਤਮ ਕੀਤਾ ਸੀ।

ਅਕਸ਼ੇ ਦਾ ਟਵੀਟ: ਅਕਸ਼ੇ ਦੀ ਇਹ ਸਟੇਟਮੈਂਟ ਉਨ੍ਹਾਂ ਦੀ ਪਤਨੀ ਟਵਿੰਕਲ ਦੀ ਆਈ ਇਸ ਸਟੇਟਮੈਂਟ ਤੋਂ ਬਾਅਦ ਆਈ।

ਟਵਿੰਕਲ ਦਾ ਟਵੀਟ:

First published: October 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...