HOME » NEWS » Films

ਫਰਹਾਨ ਅਖ਼ਤਰ ਨੇ ਮਿਲਖਾ ਸਿੰਘ ਨੂੰ ਦਿੱਤੀ ਭਾਵਨਾਤਮਕ ਸਰਧਾਂਜਲੀ,ਲਿਖਿਆ “ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ”

News18 Punjabi | Trending Desk
Updated: June 19, 2021, 4:37 PM IST
share image
ਫਰਹਾਨ ਅਖ਼ਤਰ ਨੇ ਮਿਲਖਾ ਸਿੰਘ ਨੂੰ ਦਿੱਤੀ ਭਾਵਨਾਤਮਕ ਸਰਧਾਂਜਲੀ,ਲਿਖਿਆ “ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ”
ਫਰਹਾਨ ਅਖ਼ਤਰ ਨੇ ਮਿਲਖਾ ਸਿੰਘ ਨੂੰ ਦਿੱਤੀ ਭਾਵਨਾਤਮਕ ਸਰਧਾਂਜਲੀ,ਲਿਖਿਆ “ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ”

  • Share this:
  • Facebook share img
  • Twitter share img
  • Linkedin share img
ਐਕਟਰ –ਡਾਇਰੈਕਟਰ ਫਰਹਾਨ ਅਖ਼ਤਰ ਜਿਹਨਾਂ ਨੇ ਰਾਕੇਸ਼ ਓਮ ਪ੍ਰਾਸ਼ ਮਿਹਰਾ ਦੀ ਫਿਲਮ ਭਾਗ ਮਿਲਖਾ ਭਾਗ ਵਿੱਚ ਮਿਲਖਾ ਸਿੰਘ ਦੇ ਰੋਲ਼ ਨੂੰ ਬਾਖੂਬੀ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਸੀ, ਉਹਨਾਂ ਨੇ ਸ਼ੁੱਕਰਵਾਰ ਨੂੰ ਕੋਵਿਡ-19 ਤੋਂ ਜੰਗ ਹਾਰਨ ਵਾਲ਼ੇ ਅਸਲੀ ਮਿਲਖਾ ਸਿੰਘ ਨੂੰ ਭਾਵਨਾਤਮਕ ਸ਼ਰਧਾਂਜਲੀ ਦਿੱਤੀ ਹੈ । ਮਿਲਖਾ ਸਿੰਘ ਪਿਛਲੇ ਦਿਨੀਂ ਕੋਰੋਨਾ ਪਾਜਿਟਿਵ ਆਏ ਸਨ ਤੇ ਬੁੱਧਵਾਰ ਨੂੰ ਉਹਨਾਂ ਦਾ ਕੋਰੋਨਾ ਟੈਸਟ ਨੈਗਟਿਵ ਆਇਆ ਸੀ ਪਰ ਸ਼ੁੱਕਵਾਰ ਦੀ ਸ਼ਾਮ ਨੂੰ ਉਹਨਾਂ ਦੀ ਹਾਲਤ ਨਾਜੁਕ ਹੋ ਗਈ ਸੀ ਜਿਸ ਕਰਕੇ ਉਹਨਾਂ ਨੂੰ ਆਈਸੀਯੂ ਵਾਰਡ ਵਿੱਚ ਦਾਖਿਲ ਕਰਨਾ ਪਿਆ ਸੀ ।

ਆਪਣੇ ਟਵੀਟਰ ਅਕਾਂਊਟ ਤੇ ਇੱਕ ਪੁਰਾਣੀ ਤਸਵੀਰ ਨਾਲ਼ ਇੱਕ ਪਿਆਰਾ ਨੋਟ ਸਾਂਝਾ ਕਰਦੇ ਹੋਏ ਫਰਹਾਨ ਅਖ਼ਤਰ ਨੇ ਲਿਖਿਆ "ਡੀਅਰਸਟ ਮਿਲਖਾ ਜੀ, ਮੇਰਾ ਇਕ ਹਿੱਸਾ ਅਜੇ ਵੀ ਇਹ ਸਵੀਕਾਰ ਕਰਨ ਤੋਂ ਇਨਕਾਰ ਕਰ ਰਿਹਾ ਹੈ ਕਿ ਤੁਸੀਂ ਨਹੀਂ ਰਹੇ,"ਇਹ ਤੁਸੀਂ ਹੀ ਸੀ ਜਿਹਨਾਂ ਨੇ ਮੇਰੇ ਮਨ ਵਿੱਚ ਪਾਇਆ ਕਿ ਕਦੇ ਹਾਰ ਨਾ ਮੰਨੋ ਤੇ ਸੱਚ ਇਹ ਹੈ ਕਿ ਤੁਸੀਂ ਹਮੇਸਾਂ ਜਿਉਦੇ ਰਹੋਗੇ ਕਿਉਕਿ ਤੁਸੀਂ ਇਕ ਵੱਡੇ ਦਿਲ ਵਾਲੇ, ਪਿਆਰ ਕਰਨ ਵਾਲੇ, ਨਿੱਘੇ ਵਾਲੇ ਆਦਮੀ ਹੋ ਤੇ ਤੁਸੀ ਇੱਕ ਸੁਪਨਾ ਤੇ ਵਿਚਾਰ ਹੋ ।ਤੁਸੀਂ ਸਾਨੂੰ ਇਹ ਦੱਸਿਆ ਕਿ ਮਿਹਨਤ, ਇਮਾਨਦਾਰੀ ਅਤੇ ਦ੍ਰਿੜਤਾ ਨਾਲ਼ ਇਕ ਵਿਅਕਤੀ ਅਸਮਾਨ ਨੂੰ ਛੂਹ ਸਕਦਾ ਹੈ । ਤੁਸੀਂ ਸਾਡੀ ਸਾਰੀ ਜ਼ਿੰਦਗੀ ਨੂੰ ਛੂਹ ਲਿਆ ਹੈ । ਉਨ੍ਹਾਂ ਲਈ ਜੋ ਤੁਹਾਨੂੰ ਇਕ ਪਿਤਾ ਅਤੇ ਦੋਸਤ ਵਜੋਂ ਜਾਣਦੇ ਸਨ, ਇਹ ਇਕ ਬਰਕਤ ਸੀ ।ਇਸ ਲਈ ਮੈਂ ਤੁਹਾਨੂੰ ਆਪਣੇ ਦਿਲੋਂ ਪਿਆਰ ਕਰਦਾ ਹਾਂ ।

ਮਿਲਖਾ ਸਿੰਘ ਨੇ 1960 ਦੀਆਂ ਖੇਡਾਂ ਵਿੱਚ ਇੱਕ ਵਿਸਕੀ ਦੁਆਰਾ ਓਲੰਪਿਕ ਤਗਮਾ ਖੁੰਝਾਇਆ ਸੀ । ਉਹਨਾਂ ਨੇ ਦੱਸਿਆ ਕਿ 1960 ਦੇ ਦਹਾਕੇ ਤੋਂ ਬਾਅਦ ਉਹਨਾਂ ਨੇ ਭਾਗ ਮਿਲਖਾ ਭਾਗ ਫਿਲਮ ਦੇਖੀ ਗਈ ਅਤੇ ਉਹਨਾਂ ਨੂੰ ਯਾਦ ਹੈ ਕਿ ਲੋਕ ਉਹਨਾਂ ਨੂੰ ਕਹਿੰਦੇ ਸਨ ਕਿ ਫਿਲਮ ਵਿੱਚ ਫਰਹਾਨ ਬਿਲਕੁਲ ਉਹਨਾਂ ਵਰਗਾ ਦਿਖਾਈ ਦਿੰਦਾ ਹੈ।“ਜਦੋਂ“ ਭਾਗ ਮਿਲਖਾ ਭਾਗ ”ਰਿਲੀਜ਼ ਹੋਈ ਤਾਂ ਮੈਂ ਜਿੱਥੇ ਵੀ ਗਿਆ ਉਹ ਭਾਵੇਂ ਆਸਟਰੇਲੀਆ, ਇੰਗਲੈਂਡ ਜਾਂ ਕਨੇਡਾ ਸੀ ਹਰ ਪਾਸੇ ਦੁਨੀਆਂ ਭਰ ਦੇ ਲੋਕ ਫਰਹਾਨ ਨੂੰ ਮਿਲਖਾ ਸਿੰਘ ਦੀ ਡਿਟੋ ਕਾਪੀ ਕਹਿੰਦੇ ਸਨ । ਮੈਂ ਫਰਹਾਨ ਨੂੰ ਫਿਲਮ ਦੀ ਸੂਟਿੰਗ ਦੌਰਾਨ ਦੇਖਣ ਗਿਆ ਸੀ ਉਹ ਪੇਸ਼ੇਵਰ ਐਥਲੀਟ ਨਹੀਂ ਸੀ ਪਰ ਉਸਨੇ ਇਸ ਲਈ ਸਖ਼ਤ ਮਿਹਨਤ ਕੀਤੀ ਸੀ” ਮਿਲਖਾ ਸਿੰਘ ਨੇ ਪੀਟੀਆਈ ਨੂੰ ਦੱਸਿਆ ।

ਫਰਹਾਨ ਦੀ ਗਰਲਫਰੈਂਡ ਤੇ ਅਦਾਕਾਰ-ਗਾਇਕਾ ਸ਼ਿਬਾਨੀ ਦਾਂਡੇਕਰ ਵੀ ਮਿਲਖਾ ਸਿੰਘ ਅਤੇ ਉਸਦੇ ਪਰਿਵਾਰ ਨਾਲ ਥ੍ਰੋਬੈਕ ਫੋਟੋਆਂ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਸਾਂਝੀਆਂ ਕੀਤੀਆਂ ਹਨ ।

“… ਉਹ ਬਹੁਤ ਨਰਮ ਦਿਲ ਤੇ ਕੋਮਲ ਰੂਹ ਸੀ ਅਤੇ ਆਪਣੀ ਊਰਜਾ ਨਾਲ ਕਮਰੇ ਨੂੰ ਰੁਸ਼ਨਾ ਦਿੰਦੇ ਸਨ ।ਉਹ ਸਚਮੁਚ ਸੱਚੇ ਚੈਂਪੀਅਨ ਹਨ ਕਿ ਇਹ ਦੇਸ਼ ਉਸ ਨੂੰ ਜਾਣਦਾ ਹੈ ... ਤੁਹਾਡੇ ਵਰਗਾ ਮਿਲਖਾ ਜੀ ਹੋਰ ਕਦੇ ਨਹੀਂ ਹੋਵੇਗਾ ...ਅਸੀਂ ਤੁਹਾਡੀ ਖੂਬਸੂਰਤ ਮੁਸਕਾਨ ਨੂੰ ਯਾਦ ਕਰਾਂਗੇ..........ਉਮੀਦ ਹੈ ਤੁਸੀਂ ਨਿਰਮਲ ਆਂਟੀ ਨਾਲ਼ ਬੱਦਲਾਂ ਵਿੱਚ ਨੱਚ ਰਹੇ ਹੋਵੋਗੇ..........ਅਸੀਂ ਤੁਹਾਨੂੰ ਦੋਵਾਂ ਨੂੰ ਬਹੁਤ ਮਿਸ ਕਰਾਂਗੇ.............ਲਵ ਯੂ ।

ਮਿਲਖਾ ਸਿੰਘ ਚਾਰ ਵਾਰ ਏਸ਼ੀਅਨ ਖੇਡਾਂ ਦਾ ਸੋਨ ਤਗਮਾ ਜਿੱਤਣ ਵਾਲੇ ਅਤੇ 1958 ਦੀਆਂ ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਸਨ। ਪਰ ਉਹਨਾਂ ਸਭ ਤੋਂ ਵੱਡਾ ਪ੍ਰਦਰਸ਼ਨ 1960 ਦੇ ਰੋਮ ਓਲੰਪਿਕ ਵਿਚ ਸੀ ਜਦੋਂ ਉਹ 400 ਮੀਟਰ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਹੇ ਸਨ ।
Published by: Ramanpreet Kaur
First published: June 19, 2021, 4:37 PM IST
ਹੋਰ ਪੜ੍ਹੋ
ਅਗਲੀ ਖ਼ਬਰ