Home /News /entertainment /

Sidhu Moose Wala: ਮੂਸੇਵਾਲਾ ਨਾਲ ਪਿਤਾ ਬਲਕੌਰ ਨੇ ਸ਼ੇਅਰ ਕੀਤੀ ਖਾਸ ਯਾਦ, ਤਸਵੀਰ ਦੇਖ ਭਾਵੁਕ ਹੋਏ ਫ਼ੈਨਜ਼

Sidhu Moose Wala: ਮੂਸੇਵਾਲਾ ਨਾਲ ਪਿਤਾ ਬਲਕੌਰ ਨੇ ਸ਼ੇਅਰ ਕੀਤੀ ਖਾਸ ਯਾਦ, ਤਸਵੀਰ ਦੇਖ ਭਾਵੁਕ ਹੋਏ ਫ਼ੈਨਜ਼

Father Balkaur shared Pic with Sidhu Moose Wala: ਸਿੱਧੂ ਮੂਸੇਵਾਲਾ ਨਾਲ ਪਿਤਾ ਬਲਕੌਰ ਨੇ ਸ਼ੇਅਰ ਕੀਤੀ ਖਾਸ ਯਾਦ, ਤਸਵੀਰ ਦੇਖ ਭਾਵੁਕ ਹੋਏ ਫ਼ੈਨਜ਼

Father Balkaur shared Pic with Sidhu Moose Wala: ਸਿੱਧੂ ਮੂਸੇਵਾਲਾ ਨਾਲ ਪਿਤਾ ਬਲਕੌਰ ਨੇ ਸ਼ੇਅਰ ਕੀਤੀ ਖਾਸ ਯਾਦ, ਤਸਵੀਰ ਦੇਖ ਭਾਵੁਕ ਹੋਏ ਫ਼ੈਨਜ਼

Father Balkaur shared Pic with Sidhu Moose Wala: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਨੂੰ ਇਸ ਦੁਨੀਆਂ ਨੂੰ ਛੱਡੇ ਦੋ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਪਰ ਉਨ੍ਹਾਂ ਦਾ ਪਰਿਵਾਰ ਅਤੇ ਪ੍ਰਸ਼ੰਸ਼ਕ ਕਲਾਕਾਰ ਦੀਆਂ ਯਾਦਾਂ ਤੋਂ ਹਾਲੇ ਤੱਕ ਬਾਹਰ ਨਹੀਂ ਆਈਆ ਹੈ। ਕਲਾਕਾਰ ਦੀਆਂ ਯਾਦਾਂ ਹਰ ਵਾਰ ਉਨ੍ਹਾਂ ਦੇ ਕਰੀਬੀਆਂ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ। ਇਸ ਵਿਚਕਾਰ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Balkaur Singh) ਨੇ ਮਰਹੂਮ ਗਾਇਕ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਕੇ ਪ੍ਰਸ਼ੰਸ਼ਕ ਵੀ ਭਾਵੁਕ ਹੋ ਰਹੇ ਹਨ।

ਹੋਰ ਪੜ੍ਹੋ ...
  • Share this:

ਦਰਅਸਲ, ਟੀਮ ਨੇ ਉਨ੍ਹਾਂ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ `ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ `ਚ ਮੂਸੇਵਾਲਾ ਆਪਣੇ ਪਿਤਾ ਨਾਲ ਨਜ਼ਰ ਆ ਰਹੇ ਹਨ। ਲੋਕ ਆਪਣੇ ਚਹੇਤੇ ਸੁਪਰਸਟਾਰ ਦੀ ਤਸਵੀਰ ਦੇਖ ਕੇ ਬੇਹੱਦ ਭਾਵੁਕ ਹੋ ਰਹੇ ਹਨ। ਇਸਦੇ ਨਾਲ ਹੀ ਉਹ ਨਮ ਅੱਖਾਂ ਨਾਲ ਭਾਵੁਕ ਕਮੈਂਟ ਕਰ ਰਹੇ ਹਨ। ਫ਼ੈਨਜ਼ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਵੀ ਇਸ ਤਸਵੀਰ ਤੇ ਕਮੈਂਟ ਕਰ ਰਹੇ ਹਨ। ਮੂਸੇਵਾਲਾ ਦੀ ਪੋਸਟ `ਤੇ ਸੋਨਮ ਬਾਜਵਾ ਸਮਸੇਤ ਜੌਰਡਨ ਸੰਧੂ, ਬੰਟੀ ਬੈਂਸ ਤੇ ਹੋਰ ਕਈ ਮਸ਼ਹੂਰ ਪੰਜਾਬੀ ਹਸਤਿਆਂ ਵੱਲੋਂ ਕਮੈਂਟ ਕੀਤਾ ਗਿਆ ਹੈ।

ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬੀ ਗਾਇਕਾ ਅਫ਼ਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ `ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਤੋਂ ਇਲਾਵਾ ਉਹ ਮੂਸੇਵਾਲਾ ਦੇ ਪਰਿਵਾਰ ਨੂੰ ਮਿਲ ਕੇ ਆਈ ਸੀ। ਜਿਸ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਉਨ੍ਹਾਂ ਸੋਸ਼ਲ ਮੀਡੀਆ `ਤੇ ਲਿਖਿਆ ਸੀ ਕਿ ਮੰਮਾ ਪਾਪਾ ਤੁਹਾਡੀ ਧੀ ਆਪਣੇ ਬਾਈ ਸਿੱਧੂ ਮੂਸੇਵਾਲਾ ਦੇ ਸੁਪਨਿਆਂ ਨੂੰ ਪੂਰਾ ਕਰੇਗੀ।

ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਦਿਨ ਦਹਾੜੇ ਮਾਨਸਾ ਦੇ ਪਿੰਡ ਜਵਾਹਰਕੇ `ਚ ਗੋਲੀ ਮਾਰ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੀ ਮੌਤ ਤੋਂ ਡੇਢ ਮਹੀਨੇ ਬਾਅਦ ਵੀ ਇਨਸਾਫ਼ ਹਾਲੇ ਤੱਕ ਅਧੂਰਾ ਹੈ। ਪੁਲਿਸ ਹਾਲੇ ਤੱਕ ਸਿਰਫ ਹਥਿਆਰ ਹੀ ਲੱਭ ਸਕੀ ਹੈ, ਜਿਸ ਨਾਲ ਮੂਸੇਵਾਲਾ ਨੂੰ ਕਤਲ ਕੀਤਾ ਗਿਆ ਸੀ। ਪਰ ਅਸਲ ਕਾਤਲ ਹਾਲੇ ਵੀ ਸਾਹਮਣੇ ਨਹੀਂ ਆਏ ਹਨ। ਹਾਲਾਂਕਿ ਇਸ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਹੋ ਰਹੇ ਹਨ। ਉੱਥੇ ਹੀ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਕਲਾਕਾਰਾਂ ਨੇ ਪੰਜਾਬ ਸਰਕਾਰ ਨੂੰ ਚਿੱਠੀ ਵੀ ਲਿਖੀ ਸੀ।

Published by:rupinderkaursab
First published:

Tags: Entertainment news, Pollywood, Punjabi industry, Sidhu Moose Wala, Sidhu Moosewala