FB ਨੇ ਵਾਪਿਸ ਪੋਸਟ ਕੀਤਾ ਆਸ਼ੂਤੋਸ਼ ਰਾਣਾ ਦਾ ਸ਼ਿਵ ਤਾਂਡਵ ਵੀਡੀਓ, ਅਦਾਕਾਰ ਨੇ ਕਹੀ ਇਹ ਗੱਲ

ਮਹਾਂ ਸ਼ਿਵਰਾਤਰੀ ਦੇ ਜਸ਼ਨ ਵਿੱਚ, ਆਸ਼ੂਤੋਸ਼ ਰਾਣਾ ਦੀ ਸ਼ਿਵ ਤਾਂਡਵ ਸਤਰੋਤ ਵੀਡੀਓ ਨੂੰ ਸ਼ਰਧਾਲੂਆਂ ਨੇ ਬਹੁਤ ਪਸੰਦ ਕੀਤਾ। ਸ਼ਿਵ ਤਾਂਡਵ ਸਤਰੋਤ ਦਾ ਸਰਲੀਕਰਨ ਪੇਸ਼ ਕਰਨ ਵਾਲੇ ਇਸ ਵੀਡੀਓ ਦੀ ਕਾਫੀ ਤਾਰੀਫ ਹੋ ਰਹੀ ਸੀ ਅਤੇ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਪਰ ਫਿਰ ਅਭਿਨੇਤਾ ਆਸ਼ੂਤੋਸ਼ ਰਾਣਾ ਨੇ ਟਵਿੱਟਰ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਫੇਸਬੁੱਕ ਨੇ ਇਸ ਵੀਡੀਓ ਨੂੰ ਉਨ੍ਹਾਂ ਦੀ ਟਾਈਮਲਾਈਨ ਤੋਂ ਡਿਲੀਟ ਕਰ ਦਿੱਤਾ ਹੈ। ਇਸ ਗੱਲ ਉੱਤੇ ਜਿੰਨੇ ਆਸ਼ੂਤੋਸ਼ ਰਾਣਾ ਨਾਰਾਜ਼ ਸਨ, ਉਸ ਤੋਂ ਕਿਤੇ ਜ਼ਿਆਦਾ ਗੁੱਸਾ ਉਨ੍ਹਾਂ ਦੇ ਫੈਨਸ ਨੂੰ ਸੀ। ਆਸ਼ੂਤੋਸ਼ ਰਾਣਾ ਦੇ ਫੈਨਸ ਦਾ ਇਹੀ ਗੁੱਸਾ ਫੇਸਬੁਕ ਉੱਤੇ ਉਤਰਿਆ। ਨਤੀਜੇ ਵਜੋਂ ਹੁਣ ਅਦਾਕਾਰ ਦਾ ਇਹ ਵੀਡੀਓ ਉਨ੍ਹਾਂ ਦੀ ਟਾਈਮਲਾਈਨ 'ਤੇ ਵਾਪਸ ਆ ਗਿਆ ਹੈ।

FB ਨੇ ਵਾਪਿਸ ਪੋਸਟ ਕੀਤਾ ਆਸ਼ੂਤੋਸ਼ ਰਾਣਾ ਦਾ ਸ਼ਿਵ ਤਾਂਡਵ ਵੀਡੀਓ, ਅਦਾਕਾਰ ਨੇ ਕਹੀ ਇਹ ਗੱਲ (ਫਾਈਲ ਫੋਟੋ)

  • Share this:
    ਮਹਾਂ ਸ਼ਿਵਰਾਤਰੀ ਦੇ ਜਸ਼ਨ ਵਿੱਚ, ਆਸ਼ੂਤੋਸ਼ ਰਾਣਾ ਦੀ ਸ਼ਿਵ ਤਾਂਡਵ ਸਤਰੋਤ ਵੀਡੀਓ ਨੂੰ ਸ਼ਰਧਾਲੂਆਂ ਨੇ ਬਹੁਤ ਪਸੰਦ ਕੀਤਾ। ਸ਼ਿਵ ਤਾਂਡਵ ਸਤਰੋਤ ਦਾ ਸਰਲੀਕਰਨ ਪੇਸ਼ ਕਰਨ ਵਾਲੇ ਇਸ ਵੀਡੀਓ ਦੀ ਕਾਫੀ ਤਾਰੀਫ ਹੋ ਰਹੀ ਸੀ ਅਤੇ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਪਰ ਫਿਰ ਅਭਿਨੇਤਾ ਆਸ਼ੂਤੋਸ਼ ਰਾਣਾ ਨੇ ਟਵਿੱਟਰ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਫੇਸਬੁੱਕ ਨੇ ਇਸ ਵੀਡੀਓ ਨੂੰ ਉਨ੍ਹਾਂ ਦੀ ਟਾਈਮਲਾਈਨ ਤੋਂ ਡਿਲੀਟ ਕਰ ਦਿੱਤਾ ਹੈ। ਇਸ ਗੱਲ ਉੱਤੇ ਜਿੰਨੇ ਆਸ਼ੂਤੋਸ਼ ਰਾਣਾ ਨਾਰਾਜ਼ ਸਨ, ਉਸ ਤੋਂ ਕਿਤੇ ਜ਼ਿਆਦਾ ਗੁੱਸਾ ਉਨ੍ਹਾਂ ਦੇ ਫੈਨਸ ਨੂੰ ਸੀ। ਆਸ਼ੂਤੋਸ਼ ਰਾਣਾ ਦੇ ਫੈਨਸ ਦਾ ਇਹੀ ਗੁੱਸਾ ਫੇਸਬੁਕ ਉੱਤੇ ਉਤਰਿਆ। ਨਤੀਜੇ ਵਜੋਂ ਹੁਣ ਅਦਾਕਾਰ ਦਾ ਇਹ ਵੀਡੀਓ ਉਨ੍ਹਾਂ ਦੀ ਟਾਈਮਲਾਈਨ 'ਤੇ ਵਾਪਸ ਆ ਗਿਆ ਹੈ।




    ਇਸ ਵੀਡੀਓ 'ਚ ਆਸ਼ੂਤੋਸ਼ ਰਾਣਾ ਨੇ ਉਸੇ ਧੁਨ ਨਾਲ ਸਰਲ ਭਾਸ਼ਾ 'ਚ ਸ਼ਿਵ ਤਾਂਡਵ ਸਤਰੋਤ ਦਾ ਗਾਇਨ ਕੀਤਾ ਹੈ। ਪਰ ਆਸ਼ੂਤੋਸ਼ ਰਾਣਾ ਨੂੰ ਉਸ ਸਮੇਂ ਬਹੁਤ ਗੁੱਸਾ ਆਇਆ ਜਦੋਂ ਉਨ੍ਹਾਂ ਦੀ ਵੀਡੀਓ ਫੇਸਬੁੱਕ ਦੀ ਵੌਲ ਤੋਂ ਗਾਇਬ ਹੋ ਗਈ ਸੀ। ਟਵਿੱਟਰ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਉਨ੍ਹਾਂ ਲਿਖਿਆ, 'ਹੈਰਾਨੀ ਦੀ ਗੱਲ ਹੈ! ਫੇਸਬੁੱਕ ਨੇ ਮੇਰੀ FB ਟਾਈਮਲਾਈਨ ਤੋਂ ਮੇਰੇ ਸ਼ਿਵ ਟਾਂਡਵ ਵੀਡੀਓ ਨੂੰ ਹਟਾ ਦਿੱਤਾ ਹੈ! @Metaindia ਨੇ ਅਜਿਹਾ ਕਿਉਂ ਕੀਤਾ? ਇਸ ਵਿੱਚ ਨਾ ਤਾਂ ਕਾਪੀਰਾਈਟ ਦਾ ਕੋਈ ਮੁੱਦਾ ਹੈ, ਨਾ ਹੀ ਹਿੰਸਾ ਦਾ ਮਾਮਲਾ ਹੈ ਅਤੇ ਨਾ ਹੀ ਇਹ ਐਫਬੀ ਦੇ ਨਿਯਮਾਂ ਦੇ ਖ਼ਿਲਾਫ਼ ਸੀ।’ ਉਨ੍ਹਾਂ ਦੇ ਟਵੀਟ ਨੂੰ ਹਜ਼ਾਰਾਂ ਰੀਟਵੀਟਸ ਮਿਲ ਚੁੱਕੇ ਹਨ ਅਤੇ ਲੋਕਾਂ ਨੇ ਫੇਸਬੁੱਕ ਦੀ ਇਸ ਕਾਰਵਾਈ 'ਤੇ ਆਪਣੀ ਨਾਰਾਜ਼ਗੀ ਵੀ ਪ੍ਰਗਟਾਈ ਹੈ।

    ਹੁਣ ਆਸ਼ੂਤੋਸ਼ ਰਾਣਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਹ ਵੀਡੀਓ ਦੁਬਾਰਾ ਉਨ੍ਹਾਂ ਦੀ ਟਾਈਮਲਾਈਨ 'ਤੇ ਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਟਵੀਟ ਕੀਤਾ, 'ਮਹਾਦੇਵ ਦੀ ਪ੍ਰਸ਼ੰਸਾ ਕਰਨ ਵਾਲੀ ਮੇਰੀ ਪੋਸਟ, ਜਿਸ ਨੂੰ FB ਦੁਆਰਾ ਹਟਾ ਦਿੱਤਾ ਗਿਆ ਸੀ, ਨੂੰ ਮੇਰੀ ਟਾਈਮਲਾਈਨ 'ਤੇ ਮੁੜ ਐਕਟਿਵ ਕਰ ਦਿੱਤਾ ਗਿਆ ਹੈ। ਇਹ ਤੁਹਾਡੇ ਦੋਸਤਾਂ, ਸਨੇਹੀਆਂ, ਸ਼ਿਵਾਨੁਰਾਗੀਆਂ ਦੇ ਪ੍ਰਭਾਵ, ਦਬਾਅ, ਵਿਸ਼ਵਾਸ ਕਾਰਨ ਹੀ ਸੰਭਵ ਹੋਇਆ ਹੈ, ਆਪ ਸਭ ਦਾ ਤਹਿ ਦਿਲੋਂ ਧੰਨਵਾਦ... ਸ਼ੁਭਕਾਮਨਾਵਾਂ, ਹਰ ਹਰ ਮਹਾਦੇਵ।' ਤੁਹਾਨੂੰ ਦੱਸ ਦੇਈਏ ਕਿ ਸ਼ਿਵਰਾਤਰੀ 'ਤੇ ਸਾਹਮਣੇ ਆਏ ਇਸ ਵੀਡੀਓ ਨੂੰ ਆਸ਼ੂਤੋਸ਼ ਰਾਣਾ ਨੇ ਲੇਖਕ-ਕਵੀ ਆਲੋਕ ਸ਼੍ਰੀਵਾਸਤਵ ਦੇ ਨਾਲ ਮਿਲ ਕੇ ਤਿਆਰ ਕੀਤਾ ਹੈ। ਇਹ ਵੀਡੀਓ ਸ਼ਿਵ ਤਾਂਡਵ ਸਤਰੋਤ ਦਾ ਹਿੰਦੀ ਰੂਪ ਹੈ।
    Published by:rupinderkaursab
    First published: