ਪਾਕਿਸਤਾਨ 'ਚ ਪੈਡਮੈਨ ਬੈਨ


Updated: February 11, 2018, 2:08 PM IST
ਪਾਕਿਸਤਾਨ 'ਚ ਪੈਡਮੈਨ ਬੈਨ
ਪਾਕਿਸਤਾਨ 'ਚ ਪੈਡਮੈਨ ਬੈਨ

Updated: February 11, 2018, 2:08 PM IST
ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਦੀ ਫਿਲਮ ਪੈਡਮੈਨ ਤੇ ਪਾਕਿਸਤਾਨ 'ਚ ਪਾਬੰਧੀ ਲਗ ਗਈ ਹੈ। ਇਸ ਫਿਲਮ ਦਾ ਮੁੱਦਾ ਮਹਾਵਾਰੀ ਦੌਰਾਨ ਸਾਫ ਸਫਾਈ ਨਾਲ ਜੁੜਿਆ ਹੈ। ਦੇਸ਼ ਦੇ ਫੈਡਰਲ ਸੈਂਸਰ ਬੋਰਡ ਨੇ ਆਰ ਬਾਲਕੀ ਦੁਵਾਰਾ ਬਣਾਈ ਗਈ ਇਸ ਫਿਲਮ ਨੂੰ ਮੰਜੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਫਿਲਮ 'ਚ ਰਾਧਿਕਾ ਆਪਟੇ ਅਤੇ ਸੋਨਮ ਕਪੂਰ ਨੇ ਵੀ ਐਕਟਿੰਗ ਕੀਤੀ ਹੈ।

ਬੋਰਡ ਦੇ ਮੈਂਬਰ ਇਸ਼ਾਕ ਅਹਿਮਦ ਨੇ ਕਿਹਾ, "ਅਸੀਂ ਐਵੇਂ ਦੀਆਂ ਫ਼ਿਲਮਾਂ ਨੂੰ ਇਜ਼ਾਜ਼ਤ ਨਹੀਂ ਦੇ ਸਕਦੇ ਜੋ ਸਾਡੇ ਰਿਵਾਜਾਂ ਅਤੇ ਸਿਧਾਂਤਾਂ ਦੇ ਖਿਲਾਫ ਹੋਵੇ"।

ਇਕ ਮੈਂਬਰ ਨੇ ਕਿਹਾ, '' ਆਪਣੀ ਫਿਲਮ ਵਿਚ ਅਸੀਂ ਵਰਜਿਤ ਵਿਸ਼ਿਆਂ 'ਤੇ ਫਿਲਮਾਂ ਦੇ ਸਕ੍ਰੀਨਿੰਗ ਦੀ ਇਜਾਜਤ ਨਹੀਂ ਦੇ ਸਕਦੇ ਕਿਉਂਕਿ ਇਹ ਸਾਡੀ ਕਦਰ, ਸਮਾਜ ਜਾਂ ਇੱਥੋਂ ਤੱਕ ਕਿ ਧਰਮ ਨਹੀਂ ਹੈ। 'ਜਾਣੇ-ਮਾਣੇ ਪਾਕਿਸਤਾਨੀ ਫਿਲਮ ਨਿਰਮਾਤਾ ਸਯਦ ਨੂਰ ਨੇ ਕਿਹਾ ਵਿਦੇਸ਼ਾਂ ਤੋਂ ਆਯਾਤ ਕੀਤੇ ਜਾਣ ਵਾਲੇ ਫਿਲਮਾਂ ਬਾਰੇ ਸੋਚਣ ਅਤੇ ਵਿਚਾਰਨ ਦੀ ਲੋੜ ਹੈ।

ਨੂਰ ਨੇ ਕਿਹਾ, '' ਨਾ ਸਿਰਫ ਇਹ ਫ਼ਿਲਮ 'ਪੈਡਮੈਨ', ਪਰ ਮੈਨੂੰ ਲਗਦਾ ਹੈ ਕਿ ਫਿਲਮ ਪਦਮਾਵਤ ਵੀ ਪਾਕਿਸਤਾਨ ਚ ਰਿਲੀਜ਼ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਇਸ ਫਿਲਮ ਚ ਵੀ ਮੁਸਲਮਾਨਾਂ ਨੂੰ ਬਹੁਤ ਗਲਤ ਦਿਖਾਇਆ ਗਿਆ ਹੈ।
First published: February 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...