ਕਾਮੇਡੀਅਨ ਵੀਰ ਦਾਸ 'ਤੇ 'ਭਾਰਤ ਦਾ ਅਪਮਾਨ' ਕਰਨ ਤਹਿਤ FIR, ਵਿਵਾਦ ਵਧਣ 'ਤੇ ਦਿੱਤੀ ਸਫਾਈ

ਵਿਵਾਦ ਵਧਦੇ ਵੇਖ ਵੀਰ ਦਾਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਕਿਹਾ ਕਿ 'ਮੇਰਾ ਇਰਾਦਾ ਦੇਸ਼ ਦਾ ਅਪਮਾਨ ਕਰਨ ਦਾ ਨਹੀਂ ਸੀ, ਬਲਕਿ ਯਾਦ ਦਿਵਾਉਣ ਦਾ ਸੀ ਕਿ ਆਪਣੇ ਤਮਾਮ ਮੁੱਦਿਆਂ ਦੇ ਬਾਵਜੂਦ ਸਾਡਾ ਦੇਸ਼ ਮਹਾਨ ਹੈ।

 • Share this:
  ਅਮਰੀਕਾ ਦੇ 'ਜੌਨ ਐਫ ਕੈਨੇਡੀ ਸੈਂਟਰ ਫਾਰ ਦ ਪਰਫਾਰਮਿੰਗ ਆਰਟਸ': (John F Kennedy Centre) ਵਿੱਚ ਕਾਮੇਡੀਅਨ ਵੀਰ ਦਾਸ (Vir Das) ਵੱਲੋਂ ਦਿੱਤੇ ਗਏ 'ਦੋ ਇੰਡੀਆ' (Two Indias) 'ਤੇ ਮੋਨੋਲੋਗ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ। ਵੀਰ 'ਤੇ ਭਾਰਤ ਵਿਰੁੱਧ ਅਪਮਾਨਜਨਕ ਬਿਆਨ ਦੇਣ ਦੇ ਦੋਸ਼ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਬੰਬੇ ਹਾਈਕੋਰਟ ਦੇ ਐਡਵੋਕੇਟ ਆਸ਼ੂਤੋਸ਼ ਦੂਬੇ ਨੇ ਮੁੰਬਈ ਪੁਲਿਸ ਵਿੱਚ ਐਫਆਈਆਰ ਦਰਜ ਕਰਵਾਈ ਹੈ। ਆਸ਼ੂਤੋਸ਼ ਭਾਜਪਾ ਮਹਾਰਾਸ਼ਟਰ ਪਾਲਘਰ ਜ਼ਿਲ੍ਹੇ ਦੇ ਕਾਨੂੰਨੀ ਸਲਾਹਕਾਰ ਹਨ। ਹਾਲਾਂਕਿ, ਵੀਰ ਨੇ ਆਪਣੋ ਮੋਨੋਲੋਗ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ, ‘I Come From Two Indias’ ਦਾ ਮਕਸਦ ਬਿਲਕੁਲ ਵੀ ਭਾਰਤ ਦਾ ਅਪਮਾਨ ਕਰਨਾ ਨਹੀਂ ਸੀ।

  ਸਟੈਂਡ-ਅੱਪ ਕਾਮੇਡੀਅਨ ਵੀਰ ਦਾਸ, ਜੋ ਇਸ ਸਮੇਂ ਅਮਰੀਕਾ ਵਿੱਚ ਹੈ, ਨੇ ਆਪਣੇ ਯੂਟਿਊਬ ਚੈਨਲ 'ਤੇ ਵਾਸ਼ਿੰਗਟਨ ਡੀਸੀ ਵਿੱਚ ਜੌਹਨ ਐਫ ਕੈਨੇਡੀ ਸੈਂਟਰ ਵਿੱਚ ਆਪਣੇ ਪ੍ਰਦਰਸ਼ਨ ਦੀ ਇੱਕ ਵੀਡੀਓ ਸਾਂਝੀ ਕੀਤੀ। 6 ਮਿੰਟ ਦੀ ਇਸ ਵੀਡੀਓ ਵਿੱਚ ਵੀਰ ਨੇ ਅਮਰੀਕੀ ਲੋਕਾਂ ਦੇ ਸਾਹਮਣੇ ਭਾਰਤ ਦੇ ਲੋਕਾਂ ਦੇ ਕਥਿਤ ਦੋਹਰੇ ਕਿਰਦਾਰ ਬਾਰੇ ਗੱਲ ਕੀਤੀ। ਉਸ ਨੇ ਆਪਣੇ ਪ੍ਰੋਗਰਾਮ ਵਿੱਚ 'ਦੋ ਇੰਡੀਆ' (Two Indias) ਵਿੱਚ ਪ੍ਰਦੂਸ਼ਣ, AQI, ਕੋਵਿਡ-19, ਸਮੂਹਿਕ ਬਲਾਤਕਾਰ, ਪਟਾਕਿਆਂ, ਕਿਸਾਨ ਅੰਦੋਲਨ ਵਰਗੇ ਮੁੱਦਿਆਂ ਦਾ ਜ਼ਿਕਰ ਕੀਤਾ। ਇਸ ਦੌਰਾਨ ਉਸ ਨੇ ਕਿਹਾ ਕਿ 'ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿਥੇ ਅਸੀਂ ਦਿਨ ਵਿੱਚ ਔਰਤਾਂ ਦੀ ਪੂਜਾ ਕਰਦੇ ਹਾਂ ਅਤੇ ਰਾਤ ਨੂੰ ਸਮੂਹਿਕ ਬਲਾਤਕਾਰ ਕਰਦੇ ਹਾਂ।'

  ਵੀਰ ਦਾਸ ਦੇ ਮੋਨੋਲੋਗ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਐਡਵੋਕੇਟ ਆਸ਼ੂਤੋਸ਼ ਦੂਬੇ ਨੇ ਮੁੰਬਈ 'ਚ ਐਫਆਈਆਰ ਦਰਜ ਕਰਵਾਈ ਹੈ ਅਤੇ ਟਵਿੱਟਰ 'ਤੇ ਲਿਖਿਆ, 'ਵੀਰ ਦਾਸ ਨੇ ਅਮਰੀਕਾ 'ਚ ਭਾਰਤ ਦਾ ਅਕਸ ਖਰਾਬ ਕੀਤਾ ਹੈ। ਦੇਸ਼ ਦੇ ਕੋਨੇ ਕੋਨੇ ਤੋਂ ਵੀਰ ਦਾਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।'
  View this post on Instagram


  A post shared by Vir Das (@virdas)


  ਵਿਵਾਦ ਵਧਦੇ ਵੇਖ ਵੀਰ ਦਾਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਕਿਹਾ ਕਿ 'ਮੇਰਾ ਇਰਾਦਾ ਦੇਸ਼ ਦਾ ਅਪਮਾਨ ਕਰਨ ਦਾ ਨਹੀਂ ਸੀ, ਬਲਕਿ ਯਾਦ ਦਿਵਾਉਣ ਦਾ ਸੀ ਕਿ ਆਪਣੇ ਤਮਾਮ ਮੁੱਦਿਆਂ ਦੇ ਬਾਵਜੂਦ ਸਾਡਾ ਦੇਸ਼ ਮਹਾਨ ਹੈ। ਇੱਕ ਹੀ ਵਿਸ਼ੇ 'ਤੇ ਦੋ ਵੱਖ ਵੱਖ ਵਿਚਾਰ ਰੱਖਣ ਵਾਲੇ ਲੋਕਾਂ ਬਾਰੇ ਵੀਡੀਓ ਵਿੱਚ ਗੱਲਬਾਤ ਹੋ ਰਹੀ ਹੈ ਅਤੇ ਇਹ ਕਿਸੇ ਤਰ੍ਹਾਂ ਦਾ ਰਾਜ਼ ਨਹੀਂ ਹੈ, ਜਿਸ ਨੂੰ ਲੋਕ ਨਾ ਜਾਣਦੇ ਹੋਣ। ਭਾਰਤ ਨੂੰ ਲੋਕ ਇੱਕ ਉਮੀਦ ਨਾਲ ਵੇਖਦੇ ਹਨ, ਨਫਰਤ ਨਾਲ ਨਹੀਂ। ਲੋਕ ਭਾਰਤ ਲਈ ਤਾੜੀਆਂ ਵਜਾਉਂਦੇ ਹਨ, ਇੱਜਤ ਦਿੰਦੇ ਹਨ ਅਤੇ ਮੈਨੂੰ ਆਪਣੇ ਦੇਸ਼ 'ਤੇ ਮਾਣ ਹੈ। ਮੈਂ ਇਸ ਮਾਣ ਨਾਲ ਜਿਊਂਦਾ ਹਾਂ।'

  ਹਾਲਾਂਕਿ ਵੀਰ ਦਾਸ ਦੇ ਇਸ ਮੋਨੋਲੋਗ 'ਤੇ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਵੱਖ ਵੱਖ ਰਾਇ ਹੈ। ਕੋਈ ਇਸ ਦੇ ਸਮਰਥਨ ਵਿੱਚ ਬੋਲ ਰਿਹਾ ਹੈ ਤਾਂ ਕੋਈ ਇਸ ਨੂੰ ਦੇਸ਼ ਵਿਰੋਧੀ ਕਦਮ ਦੱਸ ਰਿਹਾ ਹੈ।
  Published by:Krishan Sharma
  First published: