HOME » NEWS » Films

ਬਿਹਾਰ 'ਚ ਅਦਾਕਾਰਾ ਰਵੀਨਾ ਟੰਡਨ ਨੇ ਲਗਾਇਆ ਸੜਕ ਜਾਮ, ਹੋਈ FIR ਦਰਜ

News18 Punjab
Updated: November 15, 2018, 5:10 PM IST
share image
ਬਿਹਾਰ 'ਚ ਅਦਾਕਾਰਾ ਰਵੀਨਾ ਟੰਡਨ ਨੇ ਲਗਾਇਆ ਸੜਕ ਜਾਮ, ਹੋਈ FIR ਦਰਜ
ਬਿਹਾਰ 'ਚ ਅਦਾਕਾਰਾ ਰਵੀਨਾ ਟੰਡਨ ਨੇ ਲਗਾਇਆ ਸੜਕ ਜਾਮ, ਹੋਈ FIR ਦਰਜ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਕਾਨੂੰਨੀ ਸ਼ਿੰਕਜੇ 'ਚ ਫਸ ਗਈ ਹੈ। ਅਦਾਕਾਰਾ ਖਿਲਾਫ ਐੱਫ. ਆਈ. ਆਰ. ਦਰਜ ਹੋਈ ਹੈ। ਉਸ 'ਤੇ ਇਕ ਹੋਟਲ ਦੇ ਪ੍ਰੋਗਰਾਮ ਦੌਰਾਨ ਸੜਕ 'ਤੇ ਜਾਮ ਲਾਉਣ ਦਾ ਦੋਸ਼ ਲੱਗਾ ਹੈ। ਕਾਜੀ ਮਹੁਮੰਦਪੁਰ ਥਾਣੇ 'ਚ ਕਾਂਢ ਸੰਖਿਆ 475/18 ਤਹਿਤ ਮਾਮਲਾ ਦਰਜ ਹੋਇਆ ਹੈ। ਕੋਰਟ ਦੇ ਆਦੇਸ਼ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਵਕੀਲ ਸੁਧੀਰ ਓਝਾ ਨੇ ਕੇਸ ਦਰਜ ਕਰਵਾਇਆ ਸੀ। ਦਰਅਸਲ ਹਾਲ ਹੀ 'ਚ ਰਵੀਨਾ ਟੰਡਨ ਇਕ ਹੋਟਲ ਦਾ ਉਦਘਾਟਨ  ਕਰਨ ਲਈ ਬਿਹਾਰ ਗਈ ਸੀ ਪਰ ਬਿਹਾਰ ਜਾਣਾ ਉਸ 'ਤੇ ਭਾਰੀ ਪੈ ਗਿਆ। ਜਦੋਂ ਉਹ ਬਿਹਾਰ ਗਈ ਸੀ ਤਾਂ ਉਸ ਸਮੇਂ ਸੜਕ 'ਤੇ ਕਾਫੀ ਜਾਮ ਲੱਗ ਗਿਆ ਸੀ, ਜਿਸ ਦੇ ਚੱਲਦਿਆਂ ਉਸ ਦੇ ਖਿਲਾਫ ਸ਼ਿਕਾਇਤ ਦਰਜ ਹੋਈ ਹੈ।

ਦੱਸ ਦੇਈਏ ਕਿ ਆਪਣੀ ਸ਼ਿਕਾਇਤ ਸੁਧੀਰ ਓਝਾ ਨੇ ਦੋਸ਼ ਲਾਇਆ ਕਿ ਰਵੀਨਾ ਦੇ ਇਸ ਪ੍ਰੋਗਰਾਮ ਕਾਰਨ ਲੋਕ ਕਾਫੀ ਦੇਰ ਤੱਕ ਟ੍ਰੈਫਿਕ ਜਾਮ 'ਚ ਫਸੇ ਰਹੇ। ਉਸ ਨੇ ਅਦਾਲਤ ਤੋਂ ਰਵੀਨਾ ਖਿਲਾਫ ਐੱਫ. ਆਈ. ਆਰ. ਦਰਜ ਕਰਨਾ ਦਾ ਪੁਲਸ ਨੂੰ ਆਦੇਸ਼ ਦੇਣ ਲਈ ਕਿਹਾ।

ਦੱਸਣਯੋਗ ਹੈ ਰਵੀਨਾ ਟੰਡਨ ਦਾ ਆਪਣਾ ਪ੍ਰੋਡਕਸ਼ਨ ਹਾਊਸ ਵੀ ਹੈ। ਜਲਦ ਹੀ ਉਹ ਇਕ ਵੈੱਬ ਸੀਰੀਜ਼ 'ਚ ਵੀ ਨਜ਼ਰ ਆਵੇਗੀ, ਜਿਸਨੂੰ ਉਸ ਨੇ ਖੁਦ ਲਿਖਿਆ ਹੈ।
First published: November 15, 2018
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading