ਪੰਜਾਬੀ ਗਾਇਕ ਜੱਸੀ ਜਸਰਾਜ ਦੇ ਖਿਲਾਫ ਲੁਧਿਆਣਾ ਵਿਚ ਪਰਚਾ ਦਰਜ

ਸ਼ਹੀਦਾਂ ਦੇ ਖਿਲਾਫ ਬੋਲਣ ਦੇ ਮਾਮਲੇ 'ਚ ਗਾਇਕ ਜੱਸੀ ਜਸਰਾਜ 'ਤੇ ਪਰਚਾ ਦਰਜ ਹੋਇਆ ਹੈ। ਇਹ ਪਰਚਾ ਸ਼ਹੀਦ ਸੁਖਦੇਵ ਥਾਪਰ ਦੇ ਦੋਹਤੇ ਵਿਸ਼ਾਲ ਨਈਅਰ ਨੇ ਕਰਵਾਇਆ ਹੈ।

photo- facebook jassi jasraj

 • Share this:
  ਜਸਵੀਰ ਬਰਾੜ
  ਲੁਧਿਆਣਾ : ਸ਼ਹੀਦਾਂ ਦੇ ਖਿਲਾਫ ਬੋਲਣ ਦੇ ਮਾਮਲੇ 'ਚ ਗਾਇਕ ਜੱਸੀ ਜਸਰਾਜ 'ਤੇ ਪਰਚਾ ਦਰਜ ਕਰ ਦਿੱਤਾ ਹੈ । ਇਹ ਪਰਚਾ ਸ਼ਹੀਦ ਸੁਖਦੇਵ ਥਾਪਰ ਦੇ ਦੋਹਤੇ ਵਿਸ਼ਾਲ ਨਈਅਰ ਨੇ ਕਰਵਾਇਆ ਹੈ। ਬੀਤੇ ਚਾਰ ਦਿਨ ਤੋਂ ਉਹ ਲੁਧਿਆਣਾ ਦੇ ਜਗਰਾਓਂ ਪੁਲ ਤੇ ਭੁੱਖ ਹੜਤਾਲ ਤੇ ਬੈਠੇ ਸਨ ਅਤੇ ਆਖਰਕਾਰ ਪੁਲਿਸ ਪ੍ਰਸ਼ਾਸਨ ਨੂੰ ਝੁਕਣਾ ਪਿਆ ਅਤੇ ਜੱਸੀ ਜਸਰਾਜ ਦੇ ਖ਼ਿਲਾਫ਼ ਧਾਰਾ 294 ਦੇ ਤਹਿਤ ਪਰਚਾ ਦਰਜ ਕਰ ਲਿਆ।

  ਲੁਧਿਆਣਾ ਦੇ ਡਿਵੀਜ਼ਨ ਨੰਬਰ 8 ਦੇ ਐਸਐਚਓ ਨੇ ਜਾਣਕਾਰੀ ਦਿੱਤੀ ਹੈ ਸ਼ਹੀਦ ਸੁਖਦੇਵ ਦੇ ਦੋਹਤੇ ਵਿਸ਼ਾਲ ਨਈਅਰ ਨੇ ਦੱਸਿਆ ਕਿ ਉਹ ਬੀਤੇ ਚਾਰ ਦਿਨ ਤੋਂ ਭੁੱਖ ਹੜਤਾਲ ਤੇ ਸੀ ਕਿਉਂਕਿ ਜੱਸੀ ਜਸਰਾਜ ਵੱਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ ਤੇ ਸ਼ਹੀਦਾਂ ਦੇ ਖਿਲਾਫ ਗਲਤ ਸ਼ਬਦਾਵਲੀ ਵਰਤੀ ਗਈ ਸੀ, ਜਿਸ ਕਰਕੇ ਉਨ੍ਹਾਂ ਨੇ ਪਹਿਲਾਂ ਪੁਲਿਸ ਕੋਲ ਮਾਮਲਾ ਦਰਜ ਕਰਵਾਉਣ ਲਈ ਕਿਹਾ। ਪਰ ਜਦੋਂ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਨੇ ਭੁੱਖ ਹੜਤਾਲ ਕਰਨ ਦਾ ਫੈਸਲਾ ਲਿਆ। ਚਾਰ ਦਿਨ ਲਗਾਤਾਰ ਭੁੱਖ ਹੜਤਾਲ ਕਰਨ ਤੋਂ ਬਾਅਦ ਆਖਿਰਕਾਰ ਪੁਲਿਸ ਪ੍ਰਸਾਸ਼ਨ ਨੂੰ ਝੁਕਣਾ ਪਿਆ ਅਤੇ ਉਨ੍ਹਾਂ ਵੱਲੋਂ ਪਰਚਾ ਦਰਜ ਕਰ ਲਿਆ ਗਿਆ।

  ਵਿਸ਼ਾਲ ਨੇ ਕਿਹਾ ਕਿ ਸ਼ਹੀਦਾਂ ਦੇ ਖਿਲਾਫ ਉਹ ਕੁਝ ਵੀ ਗ਼ਲਤ ਸੁਣਨਾ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਕਰਕੇ ਹੀ ਅੱਜ ਅਸੀਂ ਆਜ਼ਾਦ ਦੇਸ਼ ਵਿੱਚ ਸਾਹ ਲੈਣ  ਵਿਚ ਕਾਮਯਾਬ ਹੋਏ ਹਾਂ। ਇਹ ਮਾਮਲਾ ਲੁਧਿਆਣਾ ਦੀ ਡਵੀਜ਼ਨ ਨੰਬਰ ਅੱਠ ਦੇ ਵਿੱਚ ਦਰਜ ਕੀਤਾ ਗਿਆ ਹੈ। ਐੱਸ ਐੱਚ ਓ ਜਰਨੈਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਕਿ 294 ਧਾਰਾ ਦੇ ਤਹਿਤ ਇਹ ਮਾਮਲਾ ਦਰਜ ਹੋਇਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਸ਼ਾਲ ਨਈਅਰ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਆਧਾਰ ਤੇ ਹੀ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਗੇ ਦੀ ਕਾਰਵਾਈ ਲਈ ਜੱਸੀ ਜਸਰਾਜ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
  Published by:Ashish Sharma
  First published:
  Advertisement
  Advertisement