HOME » NEWS » Films

'ਸੰਸਕਾਰੀ ਬਾਬੂ ਜੀ' ਆਲੋਕ ਨਾਥ 'ਤੇ ਦਰਜ ਹੋਇਆ ਬਲਾਤਕਾਰ ਕਰਨ ਦਾ ਮਾਮਲਾ

News18 Punjab
Updated: November 21, 2018, 1:25 PM IST
'ਸੰਸਕਾਰੀ ਬਾਬੂ ਜੀ' ਆਲੋਕ ਨਾਥ 'ਤੇ ਦਰਜ ਹੋਇਆ ਬਲਾਤਕਾਰ ਕਰਨ ਦਾ ਮਾਮਲਾ
'ਸੰਸਕਾਰੀ ਬਾਬੂ ਜੀ' ਆਲੋਕ ਨਾਥ 'ਤੇ ਦਰਜ ਹੋਇਆ ਬਲਾਤਕਾਰ ਕਰਨ ਦਾ ਮਾਮਲਾ
News18 Punjab
Updated: November 21, 2018, 1:25 PM IST
ਅਭਿਨੇਤਾ ਆਲੋਕ ਨਾਥ ਉੱਤੇ ਬੁੱਧਵਾਰ ਨੂੰ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ। ਲੇਖਿਰਾ ਵਿਨਤਾ ਨੰਦਾ ਨੇ #MeToo ਅੰਦੋਲਨ ਤਹਿਤ ਆਰੋਪ ਲਗਾਇਆ ਸੀ ਕਿ ਇੱਕ ਸੰਸਕਾਰੀ ਅਭਿਨੇਤਾ ਨੇ ਉਨ੍ਹਾਂ ਨਾਲ ਦੋ ਵਾਰ ਜਿਨਸੀ ਸ਼ੋਸ਼ਣ ਕੀਤਾ ਤੇ ਉਨ੍ਹਾਂ ਨੂੰ ਪਰੇਸ਼ਾਨ ਕਰਦੇ ਰਹੇ। ਬਾਅਦ ਵਿੱਚ ਮੀਡੀਆ ਨੂੰ ਉਨ੍ਹਾਂ ਨੇ ਦੱਸਿਆ ਕਿ ਇਹ ਸੰਸਕਾਰੀ ਅਭਿਨੇਤਾ ਆਲੋਕ ਨਾਥ ਹੀ ਹਨ। ਆਰੋਪਾਂ ਤੋਂ ਬਾਅਦ ਆਲੋਕ ਨੇ ਵਿਨਤਾ ਤੋਂ ਮੁਆਫ਼ੀ ਮੰਗਣ ਤੇ ਇੱਕ ਰੁਪਇਆ ਹਰਜ਼ਾਨਾ ਦੇਣ ਦੀ ਵੀ ਮੰਗ ਕੀਤੀ।

ਵਿਨਤਾ ਨੇ ਲਿਖਿਆ ਸੀ- ਮੇਰੇ ਘਰ ਵਿਚ ਮੇਰਾ ਬਲਾਤਕਾਰ ਕੀਤਾ ਗਿਆ ਸੀ

Loading...
ਵਿਨਤਾ ਨੇ ਫੇਸਬੁੱਕ ਪੋਸਟ ਵਿੱਚ ਲਿਖਿਆ ਸੀ, "ਇਸ ਅਭਿਨੇਤਾ ਨੇ ਇੱਕ ਵਾਰ ਮੈਨੂੰ ਆਪਣੇ ਘਰ ਪਾਰਟੀ ਵਿੱਚ ਬੁਲਾਇਆ ਸੀ। ਅਸੀਂ ਗਰੁੱਪ ਦੇ ਨਾਲ ਪਾਰਟੀ ਕਰਦੇ ਸੀ ਇਸ ਲਈ ਇਹ ਕੁੱਝ ਅਲੱਗ ਨਹੀਂ ਸੀ। ਪਾਰਟੀ ਵਿੱਚ ਮੈਂ ਜੋ ਪੀਤਾ ਉਸ ਵਿੱਚ ਕੁੱਝ ਮਿਲਾਇਆ ਗਿਆ ਸੀ। ਰਾਤ 2 ਵਜੇ ਮੈਨੂੰ ਅਜੀਬ ਜਿਹਾ ਮਹਿਸੂਸ ਹੋਇਆ ਤੇ ਮੈਂ ਉੱਥੋਂ ਨਿਕਲ ਗਈ। ਕਿਸੇ ਨੇ ਮੈਨੂੰ ਘਰ ਤੱਕ ਛੱਡਣ ਦੀ ਗੱਲ ਨਹੀਂ ਕਹੀ। ਮੈਂ ਪੈਦਲ ਹੀ ਆਪਣੇ ਘਰ ਲਈ ਨਿਕਲ ਗਈ, ਰਸਤੇ ਵਿੱਚ ਮੈਨੂੰ ਉਹ ਮਿਲਿਆ। ਉਹ ਆਪਣੀ ਕਾਰ ਵਿੱਚ ਸੀ ਤੇ ਉਸਨੇ ਮੈਨੂੰ ਕਾਰ ਵਿੱਚ ਬੈਠਣ ਲ਼ਈ ਕਿਹਾ। ਉਸਨੇ ਕਿਹਾ ਕਿ ਉਹ ਮੈਨੂੰ ਘਰ ਛੱਡ ਦੇਵੇਗਾ। ਮੈਂ ਉਸ ਤੇ ਭਰੋਸਾ ਕੀਤਾ ਤੇ ਕਾਰ ਵਿੱਚ ਬੈਠ ਗਈ, ਉਸ ਤੋਂ ਬਾਅਦ ਮੈਨੂੰ ਠੀਕ ਨਾਲ ਯਾਦ ਨਹੀਂ ਹੈ। ਮੈਨੂੰ ਯਾਦ ਹੈ ਕਿ ਉਸਨੇ ਮੇਰੇ ਮੂੰਹ ਵਿੱਚ ਜ਼ਬਰਦਸਤੀ ਸ਼ਰਾਬ ਪਾਈ ਤੇ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਨੂੰ ਕਾਫ਼ੀ ਦਰਦ ਹੋ ਰਿਹਾ ਸੀ। ਮੇਰੇ ਹੀ ਘਰ ਵਿੱਚ ਮੇਰਾ ਬਲਾਤਕਾਰ ਕੀਤਾ ਗਿਆ ਸੀ।"
ਆਲੋਕ ਨਾਥ ਨੇ ਕਿਹਾ ਸੀ- ਮੈਨੂੰ ਵੀ ਬੇਗੁਨਾਹ ਮੰਨੋ...

ਵਿਨਤਾ ਨੇ ਲਿਖਿਆ ਸੀ- ਜਿਨਸੀ ਸ਼ੋਸ਼ਣ ਕਰਨ ਵਾਲਾ ਇਹ ਸ਼ਿਕਾਰੀ ਅੱਜ ਵੱਡਾ ਅਭਿਨੇਤਾ ਹੈ ਤੇ ਉਸਨੂੰ ਫਿਲਮ ਤੇ ਟੀਵੀ ਇੰਡਸਟਰੀ ਦਾ ਸਭ ਤੋਂ ਸੰਸਕਾਰੀ ਵਿਅਕਤੀ ਕਿਹਾ ਜਾਂਦਾ ਹੈ। ਵਿਨਤਾ ਦੇ ਆਰੋਪਾਂ ਉੱਤੇ ਆਲੋਕ ਨਾਥ ਨੇ ਕਿਹਾ ਸੀ- ਅਗਰ ਕਿਸੇ ਦੇ ਲਿਖਣ ਨਾਲ ਕੋਈ ਦੋਸ਼ੀ ਮੰਨਿਆ ਜਾ ਰਿਹਾ ਹੈ ਤਾਂ ਮੇਰੇ ਕਹਿਣ ਤੇ ਮੈਨੂੰ ਬੇਗੁਨਾਹ ਵੀ ਮੰਨਿਆ ਜਾਵੇ। ਤੁਸੀਂ ਸਿਰਫ਼ ਮੇਰੇ ਤੋਂ ਪੁੱਛ ਰਹੇ ਹੋ ਉਨ੍ਹਾਂ ਤੋਂ ਵੀ ਪੁੱਛੋ ਜਿਨ੍ਹਾਂ ਨੇ ਆਰੋਪ ਲਗਾਇਆ ਹੈ।

ਸੀਰੀਅਲ 'ਤਾਰਾ' ਦੀ ਲੇਖਕ-ਪ੍ਰੋਡੀਊਸਰ ਸੀ ਵਿਨਤਾ

ਵਿਨਤਾ 90 ਦੇ ਦਹਾਕੇ ਦੇ ਟੀਵੀ ਸੀਰੀਅਲ 'ਤਾਰਾ' ਦੀ ਲੇਖਿਕਾ-ਪ੍ਰੋਡੀਊਸਰ ਸੀ। ਵਿਨਤਾ ਦੇ ਆਰੋਪਾਂ ਤੋਂ ਬਾਅਦ ਆਲੋਕ ਨਾਥ ਦੇ ਖਿਲਾਫ਼ ਕੁੱਝ ਹੋਰ ਮਹਿਲਾਵਾਂ ਵੀ ਸਾਹਮਣੇ ਆਈਆਂਂ। ਅਭਿਨੇਤਰੀ ਸੰਧਿਆ ਮਰਿਦੁਲ ਨੇ ਵੀ ਆਰੋਪ ਲਗਾਇਆ ਕਿ ਆਲੋਕ ਇੱਕ ਵਾਰ ਸ਼ੂਟਿੰਗ ਦੌਰਾਨ ਹੋਟਲ ਦੇ ਕਮਰੇ ਵਿੱਚ ਜ਼ਬਰਦਸਤੀ ਵੜ ਗਏ ਤੇ ਉਨ੍ਹਾਂ ਨੂੰ ਜਕੜ ਲਿਆ।

 
First published: November 21, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...