ਮੁੰਬਈ : FIR Against Sapna Choudhary: ਹਰਿਆਣਵੀ ਡਾਂਸਰ ਅਤੇ ਅਦਾਕਾਰਾ ਸਪਨਾ ਚੌਧਰੀ ਨੂੰ ਲੈ ਕੇ ਇੱਕ ਬੁਰੀ ਖ਼ਬਰ ਹੈ। ਸਪਨਾ ਵਿਰੁੱਧ ਦਾਜ ਦਾ ਮਾਮਲਾ ਦਰਜ ਹੋਇਆ ਹੈ, ਜਿਸ ਵਿੱਚ ਉਸਦਾ ਭਰਾ ਅਤੇ ਮਾਂ ਵਿਰੁੱਧ ਵੀ ਦਾਜ ਅਤੇ ਕੁੱਟਮਾਰ ਦੇ ਦੋਸ਼ ਲੱਗੇ ਹਨ। ਦੋਸ਼ ਹਨ ਕਿ ਹਰਿਆਣਵੀ ਡਾਂਸਰ ਨੇ ਦਾਜ ਲਈ ਕ੍ਰੇਟਾ ਮੰਗੀ ਅਤੇ ਕਾਰਨ ਨਾ ਮਿਲਣ 'ਤੇ ਪੀੜਤਾ ਦੀ ਕੁੱਟਮਾਰ ਕੀਤੀ, ਜਿਸ ਵਿੱਚ ਉਸਦੇ ਭਰਾ ਅਤੇ ਮਾਂ ਨੇ ਵੀ ਉਸਦਾ ਸਾਥ ਦਿੱਤਾ। ਹਾਲਾਂਕਿ ਇਹ ਦੋਸ਼ ਕਿਸ ਨੇ ਲਗਾਏ ਇਸ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਹੈ।
ਸਪਨਾ ਅਤੇ ਉਸ ਦੇ ਪਰਿਵਾਰ ਦੇ ਖਿਲਾਫ ਫਰੀਦਾਬਾਦ ਦੇ ਪਲਵਲ ਮਹਿਲਾ ਪੁਲਿਸ ਸਟੇਸ਼ਨ 'ਚ ਇਹ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਇਸ ਖਬਰ 'ਤੇ ਸਪਨਾ ਜਾਂ ਉਸਦੇ ਪਰਿਵਾਰ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਨਾ ਤਾਂ ਸਪਨਾ, ਨਾ ਹੀ ਉਸ ਦੇ ਪਤੀ ਅਤੇ ਨਾ ਹੀ ਕਿਸੇ ਪਰਿਵਾਰਕ ਮੈਂਬਰ ਨੇ ਇਸ ਖਬਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਪਰ, ਇੱਕ ਗੱਲ ਤਾਂ ਪੱਕੀ ਹੈ, ਸਪਨਾ ਦੇ ਪ੍ਰਸ਼ੰਸਕਾਂ ਨੂੰ ਇਸ ਖਬਰ ਨਾਲ ਨਿਰਾਸ਼ਾ ਜ਼ਰੂਰ ਹੋਈ ਹੈ।
ਕੀ ਹੈ ਪੂਰਾ ਮਾਮਲਾ
ਸਪਨਾ ਚੌਧਰੀ, ਉਸ ਦੇ ਭਰਾ ਕਰਨ ਅਤੇ ਮਾਂ ਦੇ ਖਿਲਾਫ ਪਲਵਲ, ਫਰੀਦਾਬਾਦ 'ਚ ਦਾਜ ਦੀ ਮੰਗ, ਕੁੱਟਮਾਰ ਅਤੇ ਕੁਝ ਹੋਰ ਗੰਭੀਰ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਪਨਾ ਅਤੇ ਉਸ ਦੇ ਪਰਿਵਾਰ ਖਿਲਾਫ ਇਹ ਮਾਮਲਾ ਉਸ ਦੇ ਭਰਾ ਦੀ ਪਤਨੀ ਯਾਨੀ ਭਾਬੀ ਨੇ ਦਰਜ ਕਰਵਾਇਆ ਹੈ। ਅਭਿਨੇਤਰੀ ਅਤੇ ਉਸਦੇ ਪਰਿਵਾਰ ਦੇ ਖਿਲਾਫ ਦਰਜ ਕੀਤੇ ਗਏ ਮਾਮਲੇ 'ਚ ਇਹ ਵੀ ਕਿਹਾ ਗਿਆ ਹੈ ਕਿ ਸਪਨਾ ਨੇ ਪੀੜਤਾ ਤੋਂ ਕ੍ਰੇਟਾ ਕਾਰ ਦੀ ਮੰਗ ਕੀਤੀ ਸੀ। ਪਰ ਕ੍ਰੇਟਾ ਕਾਰ ਨਾ ਮਿਲਣ 'ਤੇ ਪੀੜਤਾ ਦੀ ਕੁੱਟਮਾਰ ਕੀਤੀ ਗਈ।
ਇਸਤੋਂ ਪਹਿਲਾਂ ਵੀ ਵਿਵਾਦਾਂ 'ਚ ਘਿਰ ਚੁੱਕੀ ਹੈ ਸਪਨਾ ਚੌਧਰੀ
ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਸਪਨਾ ਚੌਧਰੀ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਈ ਹੈ। ਇਸ ਤੋਂ ਪਹਿਲਾਂ ਵੀ ਸਪਨਾ ਕਈ ਵਾਰ ਵਿਵਾਦਾਂ 'ਚ ਘਿਰ ਚੁੱਕੀ ਹੈ। ਪਲਵਲ ਦੀ ਰਹਿਣ ਵਾਲੀ ਇਕ ਔਰਤ ਨੇ ਸਪਨਾ ਖਿਲਾਫ ਮਹਿਲਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਆਪਣੇ ਇਲਜ਼ਾਮ ਵਿੱਚ ਕਿਹਾ ਕਿ 2018 ਵਿੱਚ ਉਸ ਦਾ ਵਿਆਹ ਸਪਨਾ ਦੇ ਭਰਾ ਕਰਨ ਨਾਲ ਹੋਇਆ ਸੀ। ਇਸ ਵਿਆਹ ਵਿੱਚ ਲੜਕੀ ਦੇ ਪਰਿਵਾਰ ਵਾਲਿਆਂ ਨੇ ਕਰੀਬ 42 ਤੋਲੇ ਸੋਨਾ ਅਤੇ ਬਾਕੀ ਦਾਜ ਦਿੱਤਾ। ਦਿੱਲੀ ਵਿਚ ਜਿਸ ਹੋਟਲ ਵਿਚ ਵਿਆਹ ਕਰਵਾਇਆ ਗਿਆ ਸੀ, ਉਸ ਦਾ ਕਿਰਾਇਆ ਵੀ 42 ਲੱਖ ਸੀ। ਪਰ ਵਿਆਹ ਦੇ ਸਮੇਂ ਤੋਂ ਹੀ ਉਸ 'ਤੇ ਹੋਰ ਚੀਜ਼ਾਂ ਦਾ ਦਬਾਅ ਬਣਨਾ ਸ਼ੁਰੂ ਹੋ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood actress, Dowry, Entertainment news, Sapna choudhary