Home /News /entertainment /

ਪਹਿਲੀ ਵਾਰ ਸਤਿੰਦਰ ਸਰਤਾਜ ਵੱਲੋਂ ਈ-ਮਹਿਫ਼ਲ 24 ਸਤੰਬਰ ਨੂੰ

ਪਹਿਲੀ ਵਾਰ ਸਤਿੰਦਰ ਸਰਤਾਜ ਵੱਲੋਂ ਈ-ਮਹਿਫ਼ਲ 24 ਸਤੰਬਰ ਨੂੰ

ਪਹਿਲੀ ਵਾਰ ਸਤਿੰਦਰ ਸਰਤਾਜ ਵੱਲੋਂ ਈ-ਮਹਿਫ਼ਲ 24 ਸਤੰਬਰ ਨੂੰ (file photo)

ਪਹਿਲੀ ਵਾਰ ਸਤਿੰਦਰ ਸਰਤਾਜ ਵੱਲੋਂ ਈ-ਮਹਿਫ਼ਲ 24 ਸਤੰਬਰ ਨੂੰ (file photo)

ਨਵੀਂਆਂ ਪੈੜਾਂ ਤੇ ਨਵੇਂ ਤਜ਼ੁਰਬੇ ਕਰਨ ਦਾ ਹਈਆ ਕਰਨ ਕਰਕੇ ਜਾਣਿਆ ਜਾਂਦਾ ਸਰਤਾਜ, ਇੱਕ ਹੋਰ ਪਹਿਲਕਦਮੀ ਕਰਨ ਜਾ ਰਿਹਾ ਹੈ। ਉਸ ਵੇਲੇ 24 ਸਤੰਬਰ ਨੂੰ ਦਿੱਲੀ ਦੇ ਸਿਰੀਫੋਰਟ ਆਡੀਟੋਰੀਅਮ ਤੋਂ ਆਪਣਾ ਸ਼ੋ ਦੁਨੀਆਂ ਵਿੱਚ ਬੈਠੇ ਪੰਜਾਬੀਆਂ ਲਈ ਆਨਲਾਈਨ ਫਰੀ ਦਖਾਉਣ ਦਾ ਫੈਸਲਾ ਲਿਆ ਹੈ।

 • Share this:
  ਚੰਡੀਗੜ੍ਹ: ਨਵੀਂਆਂ ਪੈੜਾਂ ਤੇ ਨਵੇਂ ਤਜ਼ੁਰਬੇ ਕਰਨ ਦਾ ਹਈਆ ਕਰਨ ਕਰਕੇ ਜਾਣਿਆ ਜਾਂਦਾ ਸਰਤਾਜ, ਇੱਕ ਹੋਰ ਪਹਿਲਕਦਮੀ ਕਰਨ ਜਾ ਰਿਹਾ ਹੈ। ਉਸ ਵੇਲੇ 24 ਸਤੰਬਰ ਨੂੰ ਦਿੱਲੀ ਦੇ ਸਿਰੀਫੋਰਟ ਆਡੀਟੋਰੀਅਮ ਤੋਂ ਆਪਣਾ ਸ਼ੋ ਦੁਨੀਆਂ ਵਿੱਚ ਬੈਠੇ ਪੰਜਾਬੀਆਂ ਲਈ ਆਨਲਾਈਨ ਫਰੀ ਦਖਾਉਣ ਦਾ ਫੈਸਲਾ ਲਿਆ ਹੈ। ਇਹ ਸ਼ੋ ਡਾਕਟਰ ਸਤਿੰਦਰ ਸਰਤਾਜ (satinder sartaaj) ਵੱਲੋਂ ਨਵੀਂ ਲਾਂਚ ਕੀਤੀ ਐਪ ਈ-ਮਹਿਫ਼ਲ ਤੇ ਹੀ ਦੇਖਿਆ ਜਾ ਸਕੇਗਾ।

  ਫਿਰਦੌਸ ਪ੍ਰੋਡਕਸ਼ਨ ਵੱਲੋਂ ਕੀਤੀ ਪ੍ਰੈਸ ਰਲੀਜ਼ ਵਿੱਚ ਡਾਕਟਰ ਸਤਿੰਦਰ ਸਰਤਾਜ ਨੇ ਕਿਹਾ ਹੈ ਕਿ ਉਹਨਾਂ ਦਾ ਵਰਲਡ ਟੂਰ ਇਸ ਹਫ਼ਤੇ ਡੁਬਈ ਵਿੱਚ ਖਤਮ ਹੋਇਆ ਹੈ ਅਤੇ ਬਹੁਤੇ ਸ਼ੋ ਸੋਲਡ ਆਊਟ ਹੋਣ ਕਰਕੇ ਕਾਫ਼ੀ ਲੋਕ ਦੇਖ ਨਹੀਂ ਸਕੇ। ਇਸ ਲਈ ਅਸੀਂ 24 ਸਤੰਬਰ ਨੂੰ ਇੱਕ ਸ਼ੋ ਉਹਨਾਂ ਸਾਰਿਆਂ ਲਈ ਕੀਤਾ ਜਾ ਰਿਹਾ ਹੈ ਜੋ ਇਸ ਟੂਰ ਦੌਰਾਨ ਸਾਡੇ ਸ਼ੋ ਨਹੀਂ ਦੇਖ ਸਕੇ। ਸਤਿੰਦਰ ਸਰਤਾਜ ਦੇ ਵੈਬਸਾਈਟ ਤੇ ਜਾ ਕੇ ਰਜਿਸਟਰ ਕੀਤਾ ਜਾ ਸਕਦਾ ਹੈ।
  Published by:Ashish Sharma
  First published:

  Tags: Punjabi, Satinder Sartaaj

  ਅਗਲੀ ਖਬਰ