• Home
 • »
 • News
 • »
 • entertainment
 • »
 • FORMER MISS INDIA UNIVERSE PARI PASWAN PORN VIDEO ALLEGATION ON THE PRODUCTION HOUSE

'ਕੋਲਡ ਡਰਿੰਗ 'ਚ ਨਸ਼ਾ ਮਿਲਾ ਕੇ ਪੋਰਨ ਵੀਡੀਓ ਬਣਾਇਆ'-ਸਾਬਕਾ ਮਿਸ ਇੰਡੀਆ ਯੂਨੀਵਰਸ ਦਾ ਇਲਜ਼ਾਮ

Miss India Universe pari paswan allegations: ਪਰੀ ਪਾਸਵਾਨ ਦਾ ਕਹਿਣਾ ਹੈ ਕਿ ਉਹ ਇੱਕ ਮਾਡਲ ਹੈ ਅਤੇ ਕੰਮ ਦੀ ਤਲਾਸ਼ ਵਿੱਚ ਮੁੰਬਈ ਗਈ ਸੀ। ਇਥੇ ਉਸ ਨਾਲ ਇਕ ਘਟਨਾ ਵਾਪਰੀ। ਉਹ ਕੰਮ ਦੇ ਬਾਰੇ ਵਿੱਚ ਗੱਲ ਕਰਨ ਲਈ ਇੱਕ ਪ੍ਰੋਡਕਸ਼ਨ ਹਾਊਸ ਗਈ ਸੀ, ਜਿੱਥੇ ਉਸਨੂੰ ਕੋਲਡ ਡਰਿੰਕ ਵਿੱਚ ਨਸ਼ਾ ਦਿੱਤਾ ਗਿਆ ਅਤੇ ਉਸਦੇ ਬਾਅਦ ਉਸਦੀ ਪੋਰਨ ਵੀਡੀਓ ਬਣਾਈ ਗਈ।

'ਕੋਲਡ ਡਰਿੰਗ 'ਚ ਨਸ਼ਾ ਮਿਲਾ ਕੇ ਪੋਰਨ ਵੀਡੀਓ ਬਣਾਇਆ'-ਸਾਬਕਾ ਮਿਸ ਇੰਡੀਆ ਯੂਨੀਵਰਸ ਦਾ ਇਲਜ਼ਾਮ

 • Share this:
  ਮੁੰਬਈ : ਰਾਜ ਕੁੰਦਰਾ ਪੋਰਨਗ੍ਰਾਫੀ ਮਾਮਲੇ (Raj Kundra Case) ਵਿੱਚ ਵੱਖੋ ਵੱਖਰੀਆਂ ਪਰਤਾਂ ਲਗਾਤਾਰ ਖੁੱਲ ਰਹੀਆਂ ਹਨ। ਹੁਣ ਕੇਸ ਵਿੱਚ ਸਾਬਕਾ ਮਿਸ ਇੰਡੀਆ ਯੂਨੀਵਰਸ(former miss India universe) ਅਤੇ ਅਦਾਕਾਰਾ ਪਰੀ ਪਾਸਵਾਨ(Pari Paswan) ਸੁਰਖੀਆਂ ਵਿੱਚ ਹੈ। ਅਭਿਨੇਤਰੀ ਪਰੀ ਪਾਸਵਾਨ ਨੇ ਰਾਜ ਕੁੰਦਰਾ ਦੀ ਕੰਪਨੀ(Raj Kundra's Company) ਉੱਤੇ ਕੋਲਡ ਡਰਿੰਗ ਵਿੱਚ ਨਸ਼ਾ ਮਿਲਾ ਕੇ ਉਸਦੀ ਪੋਰਨ ਵੀਡੀਓ (Making Porn Videos Forcibly)ਬਣਾਉਣ ਦਾ ਦੋਸ਼ ਲਗਾਇਆ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਰੀ ਦੇ ਸਹੁਰਿਆਂ ਨੇ ਉਸ 'ਤੇ ਅਸ਼ਲੀਲ ਫਿਲਮਾਂ ਵਿੱਚ ਕੰਮ ਕਰਨ ਦਾ ਦੋਸ਼ ਲਾਇਆ। ਝਾਰਖੰਡ ਦੇ ਧਨਬਾਦ ਦੀ ਰਹਿਣ ਵਾਲੀ ਪਰੀ ਪਾਸਵਾਨ ਕੰਮ ਦੀ ਭਾਲ ਵਿੱਚ ਮੁੰਬਈ ਆਈ ਸੀ।

  ਪਰੀ ਪਾਸਵਾਨ (Pari paswan porn video case) ਦਾ ਕਹਿਣਾ ਹੈ ਕਿ ਉਹ ਇੱਕ ਮਾਡਲ ਹੈ ਅਤੇ ਕੰਮ ਦੀ ਤਲਾਸ਼ ਵਿੱਚ ਮੁੰਬਈ ਗਈ ਸੀ। ਇਥੇ ਉਸ ਨਾਲ ਇਕ ਘਟਨਾ ਵਾਪਰੀ। ਉਹ ਕੰਮ ਦੇ ਬਾਰੇ ਵਿੱਚ ਗੱਲ ਕਰਨ ਲਈ ਇੱਕ ਪ੍ਰੋਡਕਸ਼ਨ ਹਾਊਸ (production house)ਗਈ ਸੀ, ਜਿੱਥੇ ਉਸਨੂੰ ਕੋਲਡ ਡਰਿੰਕ ਵਿੱਚ ਨਸ਼ਾ ਦਿੱਤਾ ਗਿਆ ਅਤੇ ਉਸਦੇ ਬਾਅਦ ਉਸਦੀ ਪੋਰਨ ਵੀਡੀਓ(porn video) ਬਣਾਈ ਗਈ। ਜਦੋਂ ਪਰੀ ਪਾਸਵਾਨ ਨੂੰ ਇਸ ਮਾਮਲੇ ਬਾਰੇ ਪਤਾ ਲੱਗਾ ਤਾਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ।

  2019 ਵਿੱਚ ਮਿਸ ਇੰਡੀਆ ਯੂਨੀਵਰਸ ਦਾ ਖਿਤਾਬ ਜਿੱਤਿਆ

  ਦਰਅਸਲ, ਮਿਸ ਇੰਡੀਆ ਯੂਨੀਵਰਸ -2019 ਪਰੀ ਉਰਫ ਪ੍ਰਿਯੰਕਾ ਪਾਸਵਾਨ ਦਾ ਵਿਆਹ ਮਈ 2021 ਵਿੱਚ ਕਟਰਾਸ, ਧਨਬਾਦ ਦੇ ਨਿਵਾਸੀ ਨੀਰਜ ਕੁਮਾਰ ਨਾਲ ਹੋਇਆ ਸੀ। ਦੋਵਾਂ ਦੀ ਪਛਾਣ ਫੇਸਬੁੱਕ ਰਾਹੀਂ ਹੋਈ ਸੀ। ਫਿਰ ਦੋਵਾਂ ਨੇ ਵਿਆਹ ਕਰਵਾ ਲਿਆ। ਪਰ ਹੁਣ ਇਹ ਰਿਸ਼ਤਾ ਖਰਾਬ ਹੋ ਗਿਆ ਹੈ। ਦੋਹਾਂ ਪਾਸਿਆਂ ਤੋਂ ਇਲਜ਼ਾਮਾਂ ਅਤੇ ਜਵਾਬੀ ਇਲਜ਼ਾਮਾਂ ਦਾ ਦੌਰ ਚੱਲ ਰਿਹਾ ਹੈ। ਪਰੀ ਪਾਸਵਾਨ ਨੇ ਕਟਰਾਸ ਥਾਣੇ ਵਿੱਚ ਆਪਣੇ ਸਹੁਰਿਆਂ ਵਿਰੁੱਧ ਦਾਜ ਉਤਪੀੜਨ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਪਤੀ ਨੀਰਜ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ।

  ਸਹੁਰਿਆਂ ਨੇ ਲਾਏ ਗੰਭੀਰ ਇਲਜ਼ਾਮ

  ਹੁਣ ਪਰੀ ਦੇ ਸਹੁਰਿਆਂ ਨੇ ਉਸਦੀ ਨੂੰਹ ਉੱਤੇ ਇੱਕ ਅਸ਼ਲੀਲ ਫਿਲਮ ਵਿੱਚ ਕੰਮ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਸਹੁਰਿਆਂ ਅਨੁਸਾਰ ਉਨ੍ਹਾਂ ਨੂੰ ਇਸ ਬਾਰੇ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ। ਇਸੇ ਲਈ ਉਹ ਇਸ ਵਿਆਹ ਤੋਂ ਇਨਕਾਰ ਕਰ ਰਹੇ ਸਨ। ਪਰ ਇਹ ਵਿਆਹ ਉਨ੍ਹਾਂ ਨੂੰ ਡਰਾਉਣ ਧਮਕਾ ਕੇ ਕੀਤਾ ਗਿਆ ਸੀ।

  ਸਹੁਰਿਆਂ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਪਰੀ ਨੇ ਕਿਹਾ ਕਿ ਨੀਰਜ ਨਾਲ ਵਿਆਹ ਤੋਂ ਪਹਿਲਾਂ ਉਸ ਦੀ ਇੱਕ ਧੀ ਸੀ। ਉਸ ਨੇ ਇਹ ਜਾਣਕਾਰੀ ਨੀਰਜ ਨੂੰ ਦਿੱਤੀ। ਵਿਆਹ ਤੋਂ ਪਹਿਲਾਂ, ਨੀਰਜ ਉਸ ਦੇ ਘਰ ਜਾਂਦਾ ਸੀ ਅਤੇ ਲੜਕੀ ਨਾਲ ਖੇਡਦਾ ਸੀ। ਇਸ ਦੀ ਫੋਟੋ ਅਤੇ ਵੀਡੀਓ ਵੀ ਉਪਲਬਧ ਹਨ। ਆਪਣੇ ਪਹਿਲੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ, ਮੈਂ ਨੀਰਜ ਨਾਲ ਦੂਜੀ ਵਾਰ ਵਿਆਹ ਕੀਤਾ।

  ਧੋਖਾ ਦੇ ਕੇ ਪੋਰਨ ਵੀਡੀਓ ਬਣਾਈ-

  ਰਾਜ ਕੁੰਦਰਾ ਦੇ ਪ੍ਰੋਡਕਸ਼ਨ ਹਾਊਸ ਵਿੱਚ ਇੱਕ ਅਸ਼ਲੀਲ ਫਿਲਮ ਵਿੱਚ ਕੰਮ ਕਰਨ ਦੇ ਸਵਾਲ ਉੱਤੇ ਪਰੀ ਨੇ ਕਿਹਾ ਕਿ ਮੈਂ ਇੱਕ ਮਾਡਲ ਹਾਂ ਅਤੇ ਇਸ ਕਾਰਨ ਮੈਂ ਉੱਥੇ ਕੰਮ ਲੱਭਣ ਗਈ ਸੀ। ਉੱਥੇ ਮੇਰੀ ਅਸ਼ਲੀਲ ਵੀਡੀਓ ਬਣਾਈ ਗਈ ਸੀ। ਉਸਨੇ ਇਹ ਗੱਲ ਆਪਣੇ ਪਤੀ ਨੀਰਜ ਨੂੰ ਵੀ ਦੱਸੀ। ਹੁਣ ਜਦੋਂ ਉਸ ਵੱਲੋਂ ਦਾਜ ਦੀ ਮੰਗ ਕਰਨ ਦਾ ਕੇਸ ਦਾਇਰ ਕੀਤਾ ਗਿਆ ਹੈ, ਉਸ ਨੂੰ ਬਦਨਾਮ ਕਰਨ ਲਈ ਉਸ ਦੇ ਸਹੁਰਿਆਂ ਦੀ ਤਰਫੋਂ ਅਸ਼ਲੀਲ ਫਿਲਮ ਦਾ ਮੁੱਦਾ ਉਛਾਲਿਆ ਜਾ ਰਿਹਾ ਹੈ। ਜਦੋਂ ਕਿ ਉਹ ਖੁਦ ਪੀੜਤ ਹੈ। ਅਤੇ ਇਸ ਮਾਮਲੇ ਵਿੱਚ ਮੁੰਬਈ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਹੈ। ਮੁੰਬਈ ਪੁਲਿਸ ਨੇ ਇਸ ਸਬੰਧ ਵਿੱਚ ਅਲੀਸਾ ਖਾਨ ਅਤੇ ਮੋਨੂੰ ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਦੋਵੇਂ ਜ਼ਮਾਨਤ 'ਤੇ ਜੇਲ ਤੋਂ ਬਾਹਰ ਹਨ। ਕੋਲਡ ਡਰਿੰਕਸ ਵਿੱਚ ਮੈਨੂੰ ਨਸ਼ਾ ਦੇ ਕੇ ਮੇਰੀ ਇੱਕ ਗਲਤ ਵੀਡੀਓ ਬਣਾਈ ਗਈ ਸੀ।
  Published by:Sukhwinder Singh
  First published: