Home /News /entertainment /

ਸੁਸ਼ਾਂਤ ਨੇ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਆਪਣੇ ਪੈੱਟਸ ਦੀ ਦੇਖਭਾਲ ਲਈ ਟਰਾਂਸਫ਼ਰ ਕੀਤਾ ਸੀ ਪੈਸਾ?

ਸੁਸ਼ਾਂਤ ਨੇ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਆਪਣੇ ਪੈੱਟਸ ਦੀ ਦੇਖਭਾਲ ਲਈ ਟਰਾਂਸਫ਼ਰ ਕੀਤਾ ਸੀ ਪੈਸਾ?

  • Share this:

ਸੁਸ਼ਾਂਤ ਸਿੰਘ ਰਾਜਪੂਤ (Sushant Singh Rajput) ਦਾ ਪਰਵਾਰ ਤੇ ਫੈਨ ਉਨ੍ਹਾਂ ਦੀ ਮੌਤ ਦੇ ਦੁੱਖ ਚ ਹੁਣ ਵੀ ਡੁੱਬੇ ਹੋਏ ਹਨ ਤੇ ਉਨ੍ਹਾਂ ਦੀ ਮੌਤ ਤੇ ਸਵਾਲੀਆਂ ਨਿਸ਼ਾਨ ਲੱਗਿਆ ਹੋਇਆ ਹੈ ਅਤੇ ਜਾਂਚ ਕੀ ਪੱਖਾਂ ਤੋਂ ਜਾਰੀ ਹੈ। ਆਪਣੇ ਮਾਲਕ ਦੀ ਮੌਤ ਤੇ ਉਨ੍ਹਾਂ ਦਾ ਪਾਲਤੂ ਕੁੱਤਾ ਫੱਜ ਵੀ ਨਜ਼ਰ ਆਇਆ। ਉਸ ਦੀ ਤਸਵੀਰਾਂ ਵੀ ਸੁਸ਼ਾਂਤ ਦੇ ਭੈਣ ਨੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਕਦੇ ਉਹ ਸੁਸ਼ਾਂਤ ਦੀ ਬਾਈਕ ਦੇ ਚੱਕਰ ਕੱਟਦਾ ਤੇ ਕਦੇ ਚੁੱਪਚਾਪ ਬਹਿ ਜਾਂਦਾ। ਸੁਸ਼ਾਂਤ ਦੇ ਪਿਤਾ ਫੱਜ ਨੂੰ ਆਪਣੇ ਨਾਲ ਪਟਨਾ ਲੈ ਗਏ।

ਮੌਤ ਤੋਂ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪੈੱਟ ਦੀ ਦੇਖਰੇਖ ਵਾਸਤੇ ਫ਼ੰਡ ਟਰਾਂਸਫ਼ਰ ਕੀਤਾ ਸੀ। ਇਹ ਦਾਅਵਾ ਸੁਸ਼ਾਂਤ ਦੇ ਲੋਨਾਵਾਲਾ ਫਾਰਮ ਹਾਊਸ ਦੇ ਕੇਅਰਟੇਕਰ ਰਈਸ ਨੇ ਕੀਤਾ ਹੈ। ਉਸ ਮੁਤਾਬਿਕ ਸੁਸ਼ਾਂਤ ਨੇ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ 13 ਜੂਨ ਨੂੰ ਆਪਣੇ ਤਿੰਨ ਰੋਟਵੀਲਰ ਕੁੱਤਿਆਂ - ਅਮਰ ਅਕਬਰ ਐਂਥਨੀ ਦੇ ਲਈ ਫ਼ੰਡ ਟਰਾਂਸਫ਼ਰ ਕੀਤਾ ਸੀ। ਫੱਜ ਤੋਂ ਇਲਾਵਾ ਇਹ ਤਿੰਨ ਕੁੱਤੇ ਸੁਸ਼ਾਂਤ ਦੇ ਲੋਨਾਵਾਲਾ ਫਾਰਮ ਹਾਊਸ ਵਿੱਚ ਰਹਿੰਦੇ ਸਨ ਜਿਨ੍ਹਾਂ ਦੀ ਦੇਖਭਾਲ ਰਾਈਸ ਕਰਦਾ ਸੀ।

Published by:Anuradha Shukla
First published:

Tags: Dog, Sushant Singh Rajput