HOME » NEWS » Films

ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਲਈ ਕੈਨੇਡਾ ’ਚ ਪੰਜਾਬੀ ਗਾਇਕ ’ਤੇ ਕਾਤਲਾਨਾ ਹਮਲੇ ਦੀ ਜ਼ਿੰਮੇਵਾਰੀ

News18 Punjab
Updated: June 10, 2019, 3:40 PM IST
ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਲਈ ਕੈਨੇਡਾ ’ਚ ਪੰਜਾਬੀ ਗਾਇਕ ’ਤੇ ਕਾਤਲਾਨਾ ਹਮਲੇ ਦੀ ਜ਼ਿੰਮੇਵਾਰੀ
News18 Punjab
Updated: June 10, 2019, 3:40 PM IST
ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ’ਚ ਪੰਜਾਬੀ ਗਾਇਕ ਕਰਨ ਔਜਲਾ ਉੱਤੇ ਹੋਏ ਕਥਿਤ ਕਾਤਲਾਨਾ ਹਮਲੇ ਦੀ ਜ਼ਿੰਮੇਵਾਰੀ ਹੁਣ ਇੱਕ ਖ਼ਤਰਨਾਕ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਲਈ ਹੈ.

ਪਤਾ ਲੱਗਾ ਹੈ ਕਿ ਸਰੀ 'ਚ ਸਨਿੱਚਰਵਾਰ ਦੀ ਰਾਤ ਨੂੰ ਹੋਏ ਹਮਲੇ ਦੌਰਾਨ ਕਰਨ ਔਜਲਾ ਦੇ ਗੋਲੀਆਂ ਵੱਜੀਆਂ ਹਨ ਤੇ ਉਹ ਜ਼ਖਮੀ ਹਨ, ਉਨ੍ਹਾਂ ਦੀ ਹਾਲਤ ਹੁਣ ਕਿਵੇਂ ਹੈ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ.

Loading...
ਆਪਣੇ ਇੱਕ ਫ਼ੇਸਬੁੱਕ ਪੋਸਟ ’ਚ ਗੈਂਗਸਟਰ ਦਵਿੰਦਰ ਬੰਬੀਹਾ ਨੇ ਕਿਹਾ ਹੈ ਕਿ – ‘ਰੇਹਾਨ ਰਿਕਾਰਡਜ਼ ਵਾਲੇ ਸੰਦੀਪ ਰੇਹਾਨ ਤੇ ਕਰਨ ਔਜਲਾ ਦਾ ਸੁਖਪ੍ਰੀਤ ਬੁੱਢਾ ਨਾਲ ਜੋ ਰੌਲ਼ਾ ਚੱਲ ਰਿਹਾ ਸੀ, ਉਸ ਕਾਰਨ ਇਨ੍ਹਾਂ ਦੋਵਾਂ ਨੇ ਪੰਜਾਬ ਵਿੱਚ ਲੋਕਾਂ ਉੱਤੇ ਪ੍ਰਭਾਵ ਪਾਉਣ ਲਈ ਜ਼ੈੱਡ–ਪਲੱਸ ਸੁਰੱਖਿਆ ਲੈ ਲਈ ਸੀ ਪਰ ਉਹ ਸਕਿਉਰਿਟੀ ਉਨ੍ਹਾਂ ਨਾਲ ਕੈਨੇਡਾ ਤੱਕ ਨਹੀਂ ਗਈ. ਫਿਰ ਸੁਖਪ੍ਰੀਤ ਬੁੱਢਾ ਨੇ ਇਨ੍ਹਾਂ ਨੂੰ ਸਬਕ ਸਿਖਾਉਣ ਲਈ ਕੈਨੇਡਾ ਵਿੱਚ ਹੀ ਇੱਕ ਦਿਨ ’ਚ ਦੋ ਵਾਰ ਗੋਲੀਆਂ ਮਰਵਾ ਦਿੱਤੀਆਂ’


ਇਸ ਤੋਂ ਪਹਿਲਾਂ ਇਸੇ ਸਾਲ 16 ਮਾਰਚ ਨੂੰ ਸੰਦੀਪ ਰੇਹਾਨ ਨੂੰ ਫ਼ੋਨ ਉੱਤੇ ਧਮਕੀ ਵੀ ਮਿਲੀ ਸੀ. ਜਿਸ ਵਿੱਚ ਸੁਖਪ੍ਰੀਤ ਸਿੰਘ ਉਰਫ਼ ਬੁੱਢੇ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਉਹ ਪੁਲਿਸ ਤੱਕ ਪਹੁੰਚ ਨਾ ਕਰਨ ਤੇ 20 ਲੱਖ ਰੁਪਏ ਫਿਰੌਤੀ ਦੀ ਰਕਮ ਪੁੱਜਦੀ ਕਰਨ. ਗੈਂਗਸਟਰ ਨੇ ਤਦ ਇਹ ਧਮਕੀ ਵੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਕੋਈ ਚੁਸਤੀ ਵਰਤਣ ਦੀ ਕੋਸ਼ਿਸ਼ ਕੀਤੀ, ਤਾਂ ਫਿਰੌਤੀ ਦੀ ਰਕਮ ਦੁੱਗਣੀ ਕਰ ਦਿੱਤੀ ਜਾਵੇਗੀ.
ਹਾਲਾਂਕਿ ਕਰਨ ਔਜਲਾ ਨੇ ਇਕ ਵੀਡੀਓ ਜਾਰੀ ਕਰਦਿਆਂ ਇਨ੍ਹਾਂ ਗੱਲਾਂ ਨੂੰ ਅਫਵਾਹ ਕਰਾਰ ਦਿੱਤਾ ਹੈ ਅਤੇ ਸਾਰੇ ਦਾਅਵੇਆਂ ਨੂੰ ਝੂਠਾ ਕਰਾਰ ਦਿੱਤਾ ਹੈ...
First published: June 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...