HOME » NEWS » Films

ਗੈਰੀ ਦੇ ਨਵੇਂ ਗੀਤ 'ਦੋ ਗੱਲਾਂ' 'ਚ ਨਜ਼ਰ ਆਈ ਝਲਕ ਪੁਰਾਣੇ ਗੈਰੀ ਦੀ

Harneep Kaur | News18 Punjab
Updated: November 10, 2018, 1:26 PM IST
share image
ਗੈਰੀ ਦੇ ਨਵੇਂ ਗੀਤ 'ਦੋ ਗੱਲਾਂ' 'ਚ ਨਜ਼ਰ ਆਈ ਝਲਕ ਪੁਰਾਣੇ ਗੈਰੀ ਦੀ

  • Share this:
  • Facebook share img
  • Twitter share img
  • Linkedin share img
ਗੈਰੀ ਸੰਧੂ ਪੰਜਾਬੀ ਇੰਡਸਟਰੀ ਵਿੱਚ ਇੱਕ ਅਜਿਹੀ ਸ਼ਖਸੀਅਤ ਬਣ ਗਏ ਹਨ ਕਿ ਹਰ ਕੋਈ ਉਨ੍ਹਾਂ ਤੋਂ ਇਹੀ ਉਮੀਦ ਕਰਦਾ ਹੈ ਕਿ ਉਹ ਜੋ ਵੀ ਕੰਮ ਕਰਨਗੇ ਉਹ ਵਧੀਆ ਹੀ ਹੋਵੇਗਾ। ਹਰ ਵਾਰ ਉਹ ਕੁੱਝ ਵੱਖਰਾ ਕਰਨ ਦੀ ਕੋਸ਼ਿਸ਼ 'ਚ ਰਹਿੰਦੇ ਹਨ। ਹਾਲ ਹੀ 'ਚ ਗੈਰੀ ਦਾ ਇੱਕ ਨਵਾਂ ਗਾਣਾ ਆਇਆ ਹੈ ਜਿਸ ਦਾ ਨਾਂਅ ਹੈ 'LETS TALK (DO GALLAN )' ਇਸ ਗਾਣੇ 'ਚ ਗੈਰੀ ਦੀ ਪੁਰਾਣੀ ਝਲਕ ਵੇਖਣ ਨੂੰ ਮਿਲੀ। ਬਹੁਤ ਹੀ ਪਿਆਰੀ ਤੇ ਮਿੱਠੀ ਆਵਾਜ਼ 'ਚ ਉਹਨਾਂ ਨੇ ਦਰਸ਼ਕਾਂ ਨੂੰ ਕੀਲ ਲਿਆ। ਇਹ ਗਾਣਾ ਯੂਟਿਊਬ 'ਤੇ 8 ਨਵੰਬਰ ਨੂੰ ਅਪਲੋਡ ਹੋਇਆ ਹੈ। ਇਸ ਗਾਣੇ ਦਾ ਮਿਊਜ਼ਿਕ ਰਾਹੁਲ ਸਥੂ ਨੇ ਦਿੱਤਾ ਹੈ ਜਦਕਿ ਇਸ ਦੇ ਗੀਤਕਾਰ ਅਤੇ ਗਾਇਕ ਗੈਰੀ ਆਪ ਹਨ। ਹੁਣ ਤੱਕ ਇਸ ਗਾਣੇ ਨੂੰ 68K ਲੋਕ ਪਸੰਦ ਕਰ ਚੁੱਕੇ ਹਨ। ਇਹ ਗਾਣਾ ਤੁਹਾਨੂੰ ਪਿਆਰ ਦੇ ਰੰਗਾਂ 'ਚ ਡੁਬੋ ਦੇਂਦਾ ਹੈ। ਜੇਕਰ ਤੁਸੀਂ ਹਾਲੇ ਤੱਕ ਨਹੀਂ ਸੁਣਿਆ ਇਹ ਗਾਣਾ ਤਾਂ ਸੁਣੋ



First published: November 10, 2018
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading