Home /News /entertainment /

Garry Sandhu Comment On Jasmine: ਗੈਰੀ ਸੰਧੂ ਨੇ ਸਟੇਜ ਸ਼ੋਅ ਦੌਰਾਨ ਕੀਤੀ ਜੈਸਮੀਨ ਸੈਂਡਲਾਸ ਦੀ ਤਾਰੀਫ, ਕਹੀ ਇਹ ਗੱਲ

Garry Sandhu Comment On Jasmine: ਗੈਰੀ ਸੰਧੂ ਨੇ ਸਟੇਜ ਸ਼ੋਅ ਦੌਰਾਨ ਕੀਤੀ ਜੈਸਮੀਨ ਸੈਂਡਲਾਸ ਦੀ ਤਾਰੀਫ, ਕਹੀ ਇਹ ਗੱਲ

Garry Sandhu  jasmine sandlas

Garry Sandhu jasmine sandlas

Garry Sandhu Comment On Jasmine Sandlas: ਪੰਜਾਬੀ ਗਾਇਕ ਗੈਰੀ ਸੰਧੂ (Garry Sandhu) ਅਤੇ ਜੈਸਮੀਨ ਸੈਂਡਲਾਸ (Jasmine Sandlas) ਦੇ ਪਿਆਰ ਦੇ ਕਿੱਸੇ ਤਾਂ ਖੂਬ ਸੁਰਖੀਆਂ ਵਿੱਚ ਰਹੇ। ਫਿਲਹਾਲ ਦੋਵਾਂ ਦੇ ਰਾਹ ਵੱਖ ਹੋ ਚੁੱਕੇ ਹਨ। ਪਰ ਇਸ ਵਿਚਕਾਰ ਵੀ ਕਿਸੀ ਨਾ ਕਿਸੀ ਗੱਲ ਨੂੰ ਲੈ ਕੇ ਦੋਵਾਂ ਦਾ ਨਾਅ ਆਪਸ ਵਿੱਚ ਜੁੜ ਹੀ ਜਾਂਦਾ ਹੈ। ਦੱਸ ਦੇਈਏ ਕਿ ਜੈਸਮੀਨ 6 ਸਾਲ ਬਾਅਦ ਪੰਜਾਬ ਪਰਤੀ ਹੈ। ਇਸ ਦੌਰਾਨ ਗੈਰੀ ਅਤੇ ਜੈਸਮੀਨ ਫਿਰ ਤੋਂ ਚਰਚਾ ਵਿੱਚ ਆ ਗਏ ਹਨ। ਗਾਇਕ ਦਾ ਇੱਕ ਸਟੇਜ ਸ਼ੋਅ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਜੈਸਮੀਨ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...

ਹੋਰ ਪੜ੍ਹੋ ...
  • Share this:

ਦਰਅਸਲ, ਵਾਈਰਲ ਹੋ ਰਹੀ ਵੀਡੀਓ ਵਿੱਚ ਗੈਰੀ ਸੰਧੂ ਆਪਣੇ ਦੋਸਤ ਜੀ ਖ਼ਾਨ ਨਾਲ ਲਾਈਵ ਸ਼ੋਅ 'ਚ ਨਜ਼ਰ ਆ ਰਹੇ ਹਨ। ਵਾਇਰਲ ਹੋਏ ਵੀਡੀਓ 'ਚ ਗੈਰੀ ਸੰਧੂ ਨੇ ਕੁਝ ਅਜਿਹਾ ਕਹਿ ਦਿੱਤਾ, ਜਿਸ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ। ਅਸਲ 'ਚ ਗੈਰੀ ਸੰਧੂ ਨੇ ਖੁਲਾਸਾ ਕੀਤਾ ਕਿ ਜੀ ਖ਼ਾਨ ਦਾ ਪ੍ਰਸਿੱਧ ਪੰਜਾਬੀ ਗੀਤ 'ਪੈਗ ਮੋਟੇ ਮੋਟੇ' ਅਸਲ 'ਚ ਜੈਸਮੀਨ ਸੈਂਡਲਾਸ ਲਈ ਲਿਖਿਆ ਗਿਆ ਸੀ। ਜੈਸਮੀਨ ਦੀ ਤਾਰੀਫ ਕਰਦੇ ਹੋਏ ਸੰਧੂ ਨੇ ਕਿਹਾ ਜੈਸਮੀਨ ਨਾ ਸਿਰਫ਼ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਹੈ, ਸਗੋਂ ਇੱਕ ਵਧੀਆ ਇਨਸਾਨ ਵੀ ਹੈ।

ਵਰਕਫਰੰਟ ਦੀ ਗੱਲ਼ ਕਰਿਏ ਹਾਲ ਹੀ ਵਿੱਚ ਜੈਸਮੀਨ ਆਪਣੇ ਨਵੇਂ ਗੀਤ ਜੀ ਜਿਹਾ ਕਰਦਾ ਨੂੰ ਲੈ ਕੇ ਸੁਰਖੀਆਂ ਵਿੱਚ ਰਹੀ। ਹਾਲਾਂਕਿ ਇਸ ਗੀਤ ਕਾਰਮ ਗਾਇਕਾ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਦਰਅਸਲ, ਗੀਤ ਵਿੱਚ ਜੈਸਮੀਨ ਦੀ ਲੁੱਕ ਪ੍ਰਸ਼ੰਸ਼ਕਾਂ ਨੂੰ ਬਿਲਕੁੱਲ ਪਸੰਦ ਨਹੀਂ ਆਈ।

Published by:Rupinder Kaur Sabherwal
First published:

Tags: Entertainment, Entertainment news, Garry Sandhu, Jasmine Sandlas, Pollywood, Punjabi singer, Singer