ਗੈਰੀ ਸੰਧੂ ਨੇ ਜੈਸਮੀਨ ਸੈਂਡਲਸ ਨੇ ਸ਼ੋਅ ਦੌਰਾਨ ਪਾਈ ਜੱਫੀ, ਵੇਖੋ ਵੀਡੀਓ


Updated: January 21, 2019, 10:24 PM IST
ਗੈਰੀ ਸੰਧੂ ਨੇ ਜੈਸਮੀਨ ਸੈਂਡਲਸ ਨੇ ਸ਼ੋਅ ਦੌਰਾਨ ਪਾਈ ਜੱਫੀ, ਵੇਖੋ ਵੀਡੀਓ

Updated: January 21, 2019, 10:24 PM IST
ਚਰਚਾ ਵਿਚ ਰਹਿਣ ਵਾਲੇ ਪੰਜਾਬੀ ਗਾਇਕ ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਮੁੜ ਸਟੇਜ ਉਤੇ ਇਕੱਠੇ ਨਜ਼ਰ ਆਏ। ਜੈਪੁਰ 'ਚ ਹੋਏ ਇਕ ਸ਼ੋਅ ਦੌਰਾਨ ਗੈਰੀ ਤੇ ਜੈਸਮੀਨ ਨੇ ਇਕੱਠਿਆਂ ਸ਼ੋਅ ਕੀਤਾ। ਜੈਸਮੀਨ ਜਦੋਂ ਸਟੇਜ 'ਤੇ ਆਈ ਤਾਂ ਗੈਰੀ ਨੇ ਉਸ ਨੂੰ ਜੱਫੀ ਵੀ ਪਾਈ।ਦੋਵਾਂ ਨੂੰ ਇਕੱਠਿਆਂ ਦੇਖ ਕੇ ਸ਼ੋਅ ਦੌਰਾਨ ਖੂਬ ਤਾੜੀਆਂ ਵੱਜੀਆਂ। ਇਸ ਦਾ ਇਕ ਵੀਡੀਓ ਵਿਚ ਸਾਹਮਣੇ ਆਇਆ ਹੈ ਜਿਸ ਦੇ ਕਾਫੀ ਚਰਚੇ ਹਨ। ਗੈਰੀ ਤੇ ਜੈਸਮੀਨ ਨੇ ਨਾ ਸਿਰਫ ਇਕੱਠਿਆਂ ਗਾਣੇ ਗਾਏ, ਸਗੋਂ ਇਕ-ਦੂਜੇ ਨੂੰ ਟਿੱਚਰਾਂ ਵੀ ਕੀਤੀਆਂ। ਦੱਸ ਦੇਈਏ ਕਿ ਗੈਰੀ ਵਾਂਗ ਹੁਣ ਜੈਸਮੀਨ ਦਾ ਵੀ ਆਪਣਾ ਯੂਟਿਊਬ ਚੈਨਲ ਹੈ ਤੇ ਆਪਣੇ ਨਵੇਂ ਗੀਤ ਵੀ ਜੈਸਮੀਨ ਉਥੇ ਹੀ ਰਿਲੀਜ਼ ਕਰਦੀ ਹੈ। ਜੈਸਮੀਨ ਦਾ ਹਾਲ ਹੀ 'ਚ 'ਬਗਾਵਤ' ਗੀਤ ਰਿਲੀਜ਼ ਹੋਇਆ ਹੈ। ਕਾਫੀ ਲੰਮੇ ਸਮੇਂ ਸਟੇਜ ਉਤੇ ਦੋਵੇਂ ਇਕੱਠੇ ਨਜ਼ਰ ਆਏ।
First published: January 21, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...